60.1 F
New York, US
May 16, 2024
PreetNama
ਸਿਹਤ/Health

ਇਸ ਵਜ੍ਹਾ ਕਰਕੇ ਹੁੰਦੇ ਹਨ ਪੇਟ ‘ਚ ਕੀੜੇ …

Stomach Insects Problem : ਨਵੀਂ ਦਿੱਲੀ : ਕਈ ਵਾਰ ਸਾਡੇ ਪੇਟ ‘ਚ ਜ਼ੋਰ ਦਾ ਦਰਦ ਹੋ ਜਾਂਦਾ ਹੈ, ਤੇ ਇਸਦਾ ਕਾਰਨ ਹੁੰਦਾ ਹੈ ਕੀੜੇ … ਪੇਟ ਅੰਦਰ ਕਈ ਤਰ੍ਹਾਂ ਦੇ ਕੀੜੇ ਪਾਏ ਜਾਂਦੇ ਹਨ ਜੋ ਆਮ ਕਰਕੇ ਮੂੰਹ ਦੇ ਰਸਤੇ ਅੰਤੜੀਆਂ ਤੱਕ ਪੁੱਜਦੇ ਹਨ। ਮੱਲ੍ਹਪ ਦੇ ਨਾਂ ਤੋਂ ਹਰ ਕੋਈ ਵਾਕਿਫ਼ ਹੈ। ਤਕਨੀਕੀ ਤੌਰ ‘ਤੇ ਇਸ ਨੂੰ ਰਾਊਂਡ ਵਰਮ ਵੀ ਕਿਹਾ ਜਾਂਦਾ ਹੈ। ਇਹ ਪਰੇਸ਼ਾਨੀ ਉਨ੍ਹਾਂ ਨੂੰ ਹੁੰਦੀ ਹੈ ਜਿਹੜੇ ਲੋਕ ਆਪਣੀ ਸਾਫ਼-ਸਫ਼ਾਈ ਵੱਲ ਧਿਆਨ ਨਹੀਂ ਦਿੰਦੇ  ।ਜੇ ਪਖ਼ਾਨੇ ਜਾਂ ਉਲਟੀ ਵਿੱਚ ਸਬੂਤਾ ਮੱਲ੍ਹਪ ਨਿਕਲ ਆਵੇ ਤਾਂ ਕਿਸੇ ਹੋਰ ਜਾਂਚ ਦੀ ਲੋੜ ਹੀ ਨਹੀਂ। ਪਖ਼ਾਨੇ ਦੀ ਖੁਰਦਬੀਨੀ ਜਾਂਚ ਨਾਲ ਇਨ੍ਹਾਂ ਕੀੜਿਆਂ ਦੇ ਆਂਡੇ ਵੇਖੇ ਜਾ ਸਕਦੇ ਹਨ। ਜ਼ਿਆਦਾ ਭੁੱਖ ਲੱਗਣ ਵਾਲੇ, ਕਮਜ਼ੋਰ ਤੇ ਪੇਟ ਦਰਦ ਵਾਲੇ ਬੱਚੇ ਦੇ ਪੇਟ ਦਾ ਇੱਕ ਦਵਾਈ ਪਿਆ ਕੇ ਐਕਸ ਰੇ ਕਰਨ ‘ਤੇ ਇਸ ਰੋਗ ਦਾ ਪਤਾ ਲਗਾਇਆ ਜਾ ਸਕਦਾ ਹੈ। ਰੋਗੀ ਨੂੰ ਦਵਾਈ ਪਿਆਉਣ ਦੇ ਚਾਰ ਤੋਂ ਛੇ ਘੰਟਿਆਂ ਵਿੱਚ ਇਹ ਦਵਾਈ ਕੀੜਿਆਂ ਦੇ ਅੰਦਰ ਦਾਖ਼ਲ ਹੋ ਜਾਂਦੀ ਹੈ ਤੇ ਐਕਸ ਰੇ ਵਿੱਚ ਇਹ ਧਾਗਿਆਂ ਵਰਗੇ ਦਿਸਦੇ ਹਨ

ਇਲਾਜ਼ : ਕਿਸੇ ਵੀ ਰੋਗ ਵਾਸਤੇ ਆਪਣੇ-ਆਪ ਦਵਾਈ ਨਹੀਂ ਕਰਨੀ ਚਾਹੀਦੀ। ਇਸੇ ਤਰ੍ਹਾਂ ਪੇਟ ਦੀ ਕੀੜਿਆਂ ਵਾਸਤੇ ਵੀ ਮਾਹਰ ਡਾਕਟਰ ਦੀ ਸਲਾਹ ਨਾਲ ਦਵਾਈਆਂ ਲੈਣੀਆਂ ਚਾਹੀਦੀਆਂ ਹਨ। ਇਸ ਵਾਸਤੇ ਪਿਪਰਾਜ਼ੀਨ (Piperazine), ਲੇਵਾਮਿਸੋਲ, (Levamisole), ਪਾਇਰੈਂਟਲ (Pyrentel), ਐਲਬੈਂਡਾਜੋਲ (1lbendajole) and ਮੈਬੇਂਡਾਜ਼ੋਲ (Mebendajole) ਆਦਿ ਦਵਾਈਆਂ ਉਪਲਬਧ ਹਨ।

ਇਸ ਨੂੰ ਘਰੇਲੂ ਇਲਾਜ਼ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ, ਦਸ ਦੇਈਏ ਕਿ ਸਭ ਤੋਂ ਪਹਿਲਾਂ ਕੁਝ ਪੁਦੀਨੇ ਦੇ ਪੱਤਿਆਂ ਨੂੰ ਧੋ ਕੇ ਸਾਫ ਕਰ ਲਓ। ਇਸ ਤੋਂ ਬਾਅਦ ਇਸ ‘ਚ 1/2 ਚੱਮਚ ਨਿੰਬੂ ਦਾ ਰਸ ਅਤੇ 5 ਕਾਲੀ ਮਿਰਚ ਮਿਲਾ ਕੇ ਪੀਸ ਲਓ। ਫਿਰ ਤੁਸੀਂ ਇਸ ‘ਚ ਟੇਸਟ ਮੁਤਾਬਕ ਹਲਕਾ ਜਿਹਾ ਨਮਕ ਜਾਂ ਖੰਡ ਮਿਕਸ ਕਰੋ। ਰੋਜ਼ਾਨਾ 5-6 ਦਿਨਾਂ ਤਕ ਸਵੇਰੇ ਸ਼ਾਮ ਇਸ ਮਿਸ਼ਰਣ ਦਾ ਇਕ ਚੱਮਚ ਰੋਜ਼ਾਨਾ ਖਾਓ।ਨਿਯਮਿਤ ਰੂਪ ‘ਚ ਇਸ ਦੀ ਵਰਤੋਂ ਕਰਨ ਨਾਲ ਪੇਟ ਦੇ ਕੀੜਿਆਂ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ।

Related posts

Ramadan 2022 : ਕੀ ਤੁਸੀਂ ਜਾਣਦੇ ਹੋ ਰਮਜ਼ਾਨ ਦੌਰਾਨ ਵਰਤ ਰੱਖਣ ਦੇ ਫਾਇਦੇ ?

On Punjab

ਘੱਟ ਖਾਣਾ ਖਾਣ ਲਈ ਦੋਸਤਾਂ ਤੋਂ ਰਹੋ ਦੂਰ, ਜਾਣੋ ਕਾਰਨ

On Punjab

ਕੋਰੋਨਾ ਇਨਫੈਕਸ਼ਨ ਤੋਂ ਬਚਾਅ ’ਚ ਕੀ ਕਾਰਗਰ ਹੈ ਵਿਟਾਮਿਨ-ਡੀ, ਜਾਣੋ ਵਿਗਿਆਨੀਆਂ ਦਾ ਕੀ ਹੈ ਕਹਿਣਾ

On Punjab