PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇਰਾਨ ਵੱਲੋੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਹੰਗਾਮੀ ਬੈਠਕ ਸੱਦਣ ਦੀ ਮੰਗ

ਵਾਸ਼ਿੰਗਟਨ- ਅਮਰੀਕਾ ਵੱਲੋਂ ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ ਮਗਰੋਂ ਸੰਯੁਕਤ ਰਾਸ਼ਟਰ ਵਿਚ ਇਰਾਨ ਦੇ ਰਾਜਦੂਤ ਨੇ ਯੂਐੱਨ ਸਲਾਮਤੀ ਕੌਂਸਲ ਦੀ ਹੰਗਾਮੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ। ਰਾਜਦੂਤ ਨੇ ਇਰਾਨ ਖਿਲਾਫ਼ ਅਮਰੀਕੀ ਹਮਲਿਆਂ ਨੂੰ ‘ਘਿਣੌਨੀ ਕਾਰਵਾਈ ਤੇ ਤਾਕਤ ਦੀ ਦੁਰਵਰਤੋਂ’ ਕਰਾਰ ਦਿੱਤਾ।

ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਨੂੰ ਕੌਮਾਂਤਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਤਹਿਤ ਅਮਰੀਕਾ ਨੂੰ ਜਵਾਬਦੇਹ ਬਣਾਉਣ ਲਈ ‘ਸਾਰੇ ਲੋੜੀਂਦੀ ਉਪਾਅ’ ਯਕੀਨੀ ਬਣਾਉਣੇ ਚਾਹੀਦੇ ਹਨ। ਇਰਾਵਾਨੀ ਨੇ ਕਿਹਾ, ‘‘ਇਰਾਨ ਦਾ ਇਸਲਾਮਿਕ ਗਣਰਾਜ ਬਿਨਾਂ ਕਿਸੇ ਭੜਕਾਹਟ ਤੋਂ ਅਤੇ ਪਹਿਲਾਂ ਤੋਂ ਯੋਜਨਾਬੱਧ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ।

Related posts

ਕੈਲਾਸ਼ ਮਾਨਸਰੋਵਰ ਯਾਤਰਾ ਇਸ ਸਾਲ ਮੁੜ ਸ਼ੁਰੂ ਹੋਵੇਗੀ: ਵਿਦੇਸ਼ ਮੰਤਰਾਲਾ

On Punjab

ਕੈਪਿਟਲ ਹਿੰਸਾ ਮਾਮਲੇ ਵਿਚ ਟਰੰਪ ਦੀ ਧੀ ਇਵਾਂਕਾ ਕੋਲੋਂ ਹੋਵੇਗੀ ਪੁਛਗਿੱਛ

On Punjab

ਗੁਜਰਾਤ ਹਾਈ ਕੋਰਟ ਨੇ ਆਸਾਰਾਮ ਦੀ ਆਰਜ਼ੀ ਜ਼ਮਾਨਤ ਇੱਕ ਮਹੀਨਾ ਵਧਾਈ

On Punjab