PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇਰਾਨੀ ਬੰਦਰਗਾਹ ‘ਤੇ ਜ਼ੋਰਦਾਰ ਧਮਾਕਾ, 500 ਤੋਂ ਵੱਧ ਜ਼ਖ਼ਮੀ

ਤਹਿਰਾਨ: ਦੱਖਣੀ ਇਰਾਨ ਵਿੱਚ ਸ਼ਨਿੱਚਰਵਾਰ ਨੂੰ ਇੱਕ ਬੰਦਰਗਾਹ ‘ਤੇ ਜ਼ੋਰਦਾਰ ਧਮਾਕਾ ਅਤੇ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 516 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਸਰਕਾਰੀ ਟੈਲੀਵਿਜ਼ਨ ਨੇ ਆਪਣੀ ਰਿਪੋਰਟ ਵਿਚ ਦਿੱਤੀ ਹੈ।

ਇਹ ਧਮਾਕਾ ਬੰਦਰ ਅੱਬਾਸ (Bandar Abbas) ਦੇ ਐਨ ਬਾਹਰਵਾਰ ਸ਼ਾਹਿਦ ਰਾਜੇਈ ਬੰਦਰਗਾਹ (Shahid Rajaei port) ‘ਤੇ ਹੋਇਆ, ਜੋ ਕਿ ਇਸ ਇਸਲਾਮੀ ਗਣਰਾਜ ਲਈ ਕੰਟੇਨਰ ਸ਼ਿਪਮੈਂਟ ਦਾ ਪ੍ਰਮੁੱਖ ਟਿਕਾਣਾ ਹੈ, ਜੋ ਇੱਕ ਸਾਲ ਵਿੱਚ ਲਗਭਗ 8 ਕਰੋੜ ਟਨ (7.25 ਕਰੋੜ ਮੀਟ੍ਰਿਕ ਟਨ) ਮਾਲ ਨੂੰ ਸੰਭਾਲਦੀ ਹੈ।

ਸੋਸ਼ਲ ਮੀਡੀਆ ਵੀਡੀਓਜ਼ ਨੇ ਧਮਾਕੇ ਤੋਂ ਬਾਅਦ ਕਾਲੇ ਧੂੰਏਂ ਦੇ ਉੱਠਦੇ ਗ਼ੁਬਾਰ ਦਿਖਾਏ ਹਨ। ਕੁਝ ਹੋਰ ਵੀਡੀਓਜ਼ ਵਿਚ ਧਮਾਕੇ ਦੇ ਕੇਂਦਰ ਤੋਂ ਕਈ ਕਿਲੋਮੀਟਰ ਦੂਰ ਇਮਾਰਤਾਂ ਦੇ ਸ਼ੀਸ਼ੇ ਟੁੱਟਦੇ ਦਿਖਾਏ ਗਏ ਹਨ। ਅਧਿਕਾਰੀਆਂ ਨੇ ਘੰਟਿਆਂ ਬਾਅਦ ਵੀ ਧਮਾਕੇ ਦਾ ਕੋਈ ਕਾਰਨ ਨਹੀਂ ਦੱਸਿਆ, ਹਾਲਾਂਕਿ ਵੀਡੀਓਜ਼ ਤੋਂ ਜਾਪਦਾ ਹੈ ਕਿ ਬੰਦਰਗਾਹ ‘ਤੇ ਜਿਸ ਵੀ ਚੀਜ਼ ਤੋਂ ਅੱਗ ਲੱਗੀ, ਉਹ ਬਹੁਤ ਜ਼ਿਆਦਾ ਜਲਣਸ਼ੀਲ ਸੀ।

ਇਰਾਨ ਵਿੱਚ ਸਨਅਤੀ ਹਾਦਸੇ ਹੁੰਦੇ ਰਹਿੰਦੇ ਹਨ, ਖਾਸ ਕਰਕੇ ਇਸਦੀਆਂ ਪੁਰਾਣੀਆਂ ਤੇਲ ਸਹੂਲਤਾਂ ‘ਤੇ ਜੋ ਅੰਤਰਰਾਸ਼ਟਰੀ ਪਾਬੰਦੀਆਂ ਅਧੀਨ ਹਿੱਸਿਆਂ-ਪੁਰਜ਼ਿਆਂ ਤੱਕ ਪਹੁੰਚ ਲਈ ਜੂਝਦੀਆਂ ਹਨ। ਪਰ ਇਰਾਨੀ ਸਰਕਾਰੀ ਟੀਵੀ ਨੇ ਖਾਸ ਤੌਰ ‘ਤੇ ਕਿਸੇ ਵੀ ਊਰਜਾ ਬੁਨਿਆਦੀ ਢਾਂਚੇ ਦੇ ਧਮਾਕੇ ਕਾਰਨ ਹੋਣ ਜਾਂ ਧਮਾਕੇ ਕਾਰਨ ਨੁਕਸਾਨੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਧਮਾਕਾ ਉਦੋਂ ਹੋਇਆ ਜਦੋਂ ਤਹਿਰਾਨ ਦੇ ਤੇਜ਼ੀ ਨਾਲ ਅੱਗੇ ਵਧ ਰਹੇ ਪਰਮਾਣੂ ਪ੍ਰੋਗਰਾਮ ਬਾਰੇ ਗੱਲਬਾਤ ਦੇ ਤੀਜੇ ਦੌਰ ਲਈ ਇਰਾਨ ਅਤੇ ਅਮਰੀਕਾ ਨੇ ਸ਼ਨਿੱਚਰਵਾਰ ਨੂੰ ਓਮਾਨ ਵਿੱਚ ਮੀਟਿੰਗ ਕੀਤੀ।

Related posts

ਪੈਗਾਸਸ ਦੇ ਰਾਹੀਂ ਜਾਸੂਸੀ ਦੀ ਰਿਪੋਰਟ ਭਾਰਤੀ ਲੋਕਤੰਤਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ : ਅਸ਼ਵਨੀ ਵੈਸ਼ਣਵ

On Punjab

ਨਾਟੋ ਦਾ ਸਿਧਾਂਤ All for one, One for all ਜਾਣੋ ਮੌਜੂਦਾ ਸਮੇਂ ‘ਚ ਕੀ ਹੈ ਇਸ ਦੇ ਅਰਥ

On Punjab

ਦਿੱਲੀ: ਕਾਂਗਰਸ ਰੈਲੀ ਦੌਰਾਨ ਪ੍ਰਿਯੰਕਾ ਗਾਂਧੀ ਦੀ ਜਗ੍ਹਾ ਲੱਗੇ ਪ੍ਰਿਯੰਕਾ ਚੋਪੜਾ ਦੇ ਨਾਅਰੇ

On Punjab