PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇਟਲੀ ਵਿੱਚ ਮ੍ਰਿਤਕ ਜਵਾਨਾਂ ਦੀਆਂ ਦੇਹਾਂ ਭਾਰਤ ਲਿਆਉਣ ਲਈ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਤੱਕ ਪਹੁੰਚ ਕੀਤੀ

ਜਲੰਧਰ- ਬੀਤੇ ਸਮੇਂ ਇਟਲੀ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਚਾਰ ਪੰਜਾਬੀ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇੰਨ੍ਹਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਵਾਪਸ ਮੰਗਵਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਐੱਸ ਜੇ ਸ਼ੰਕਰ ਤੱਕ ਪਹੁੰਚ ਕੀਤੀ ਹੈ। ਜ਼ਿਕਰਯੋਗ ਹੈ ਕਿ ਲੰਘੀ 5 ਅਕਤੂਬਰ ਨੂੰ ਇਟਲੀ ਵਿੱਚ ਇੱਕ ਕਾਰ ਤੇ ਟੱਰਕ ਵਿੱਚ ਭਿਆਨਕ ਟੱਕਰ ਦੌਰਾਨ ਚਾਰ ਪੰਜਾਬੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਘੋੜਾਬਾਹੀ, ਸੁਰਜੀਤ ਸਿੰਘ ਵਾਸੀ ਪਿੰਡ ਮੇਦਾ, ਮਨੋਜ ਕੁਮਾਰ ਵਾਸੀ ਆਦਮਪੁਰ ਅਤੇ ਜਸਕਰਨ ਸਿੰਘ ਵਾਸੀ ਜਿਲ੍ਹਾਂ ਰੋਪੜ ਵੱਜੋਂ ਹੋਈ ਸੀ।
ਮ੍ਰਿਤਕ ਹਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਬੱਚਿਆਂ ਦੀਆਂ ਦੇਹਾਂ ਭਾਰਤ ਲਿਆਉਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਵਿਚ ਰਾਬਤਾ ਕਾਇਮ ਕੀਤਾ ਸੀ। ਇਸ ’ਤੇ ਤੁਰੰਤ ਕਾਰਵਾਈ ਕਰਦਿਆ ਸੰਤ ਸੀਚੇਵਾਲ ਨੇ ਚਾਰੇ ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ! ਦੇਰ ਰਾਤ ਦਿੱਲੀ ਪੁਲਿਸ ਨੂੰ ਆਈ ਕਾਲ

On Punjab

ਭਰੋਸਾ ਹੈ, ਰੇਖਾ ਗੁਪਤਾ ਦਿੱਲੀ ਦੇ ਵਿਕਾਸ ਲਈ ਪੂਰੇ ਜੋਸ਼ ਨਾਲ ਕੰਮ ਕਰੇਗੀ: ਮੋਦੀ

On Punjab

ਚੀਨੀ ਹਮਲੇ ਮਗਰੋਂ ਮੋਦੀ ਦਾ ਐਕਸ਼ਨ, 19 ਜੂਨ ਨੂੰ ਬੁਲਾਈ ਸਰਬ ਪਾਰਟੀ ਬੈਠਕ

On Punjab