PreetNama
ਖਾਸ-ਖਬਰਾਂ/Important News

ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਕਸਬਾ ਓਫਲਾਗਾ ਵਿਖੇ ਰੂਸ ਦੁਆਰਾ ਯੂਕਰੇਨ ‘ਤੇ ਕੀਤੇ ਹਮਲੇ ਦੇ ਵਿਰੋਧ ‘ਚ ਲੋਕਾਂ ਵੱਲੋਂ ਕੈਂਡਲ ਮਾਰਚ ਕੱਢਿਆ

ਰੂਸ ਦੁਆਰਾ ਯੂਕਰੇਨ ਉੱਤੇ ਹਮਲਾ ਕਰਨ ਦੇ ਵਿਰੋਧ ਵਿੱਚ ਜਿੱਥੇ ਪੂਰੇ ਸੰਸਾਰ ਅੰਦਰ ਰੋਸ ਅਤੇ ਗੁੱਸੇ ਦੀ ਲਹਿਰ ਦਿਖਾਈ ਦੇ ਰਹੀ ਹੈ, ਕਿਉਂਕਿ ਇਸ ਜੰਗ ਚ ਇਨਸਾਨੀਅਤ ਦਾ ਬਹੁਤ ਵੱਡਾ ਮਾਲੀ ਤੇ ਜਾਨੀ ਨੁਕਸਾਨ ਹੋ ਰਿਹਾ ਹੈ ਲੋਕਾਂ ਆਪਣੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਦੂਸਰੇ ਦੇਸ਼ਾਂ ਵਿੱਚ ਜਾ ਰਹੇ ਹਨ, ਬੀਤੇ ਦਿਨ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਕਸਬਾ ਉਫਲਾਗਾ ਵਿਖੇ ਵੀ ਰੂਸ ਦੁਬਾਰਾ ਯੂਕਰੇਨ ਤੇ ਕੀਤੇ ਹਮਲੇ ਦੀ ਨਿੰਦਾ ਕੀਤੀ ਗਈ। ਇਸ ਹਮਲੇ ਦੇ ਵਿਰੋਧ ਵਿੱਚ ਲੋਕਾਂ ਦੁਆਰਾ ਕੈਂਡਲ ਮਾਰਚ ਕੱਢਿਆ ਗਿਆ ਤੇ ਰੂਸ ਹਮਲੇ ਦੀ ਨਿਖੇਧੀ ਕਰਦਿਆਂ ਜੰਗ ਨੂੰ ਤੁਰੰਤ ਬੰਦ ਕਰਨ ਤੇ “ਸ਼ਾਂਤੀ” ਦੀ ਮੰਗ ਕੀਤੀ, ਇਸ ਕੈਂਡਲ ਮਾਰਚ ਵਿਚ ਵੱਖ-ਵੱਖ ਭਾਈਚਾਰੇ ਤੇ ਦੇ ਲੋਕਾਂ ਨੇ ਹਿੱਸਾ ਲਿਆ, ਇਸ ਕੈਂਡਲ ਮਾਰਚ ਵਿੱਚ ਕਸਬਾ ਓਫਲਾਗਾ ਦੇ ਵਿੱਚ ਰਹਿੰਦੇ। ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਹਿੱਸਾ ਲਿਆ ਤੇ ਇਸ ਕੈਂਡਲ ਮਾਰਚ ਵਿਚ ਲੋਕਾਂ ਦੁਆਰਾ ਜੰਗ ਬੰਦ ਕਰਨ ਲਈ “ਨੌ ਵਾਰ” ਤੇ ਪੀਸ ਇਨ ਯੂਕਰੇਨ “ਦੀਆਂ ਤਖਤੀਆ ਤੇ ਬੈਨਰ ਚੁੱਕੇ ਹੋਏ ਸਨ, ਲੋਕਾਂ ਦੁਆਰਾ ਮਨੁੱਖਤਾ ਦਾ ਵਿਨਾਸ ਕਰਨ ਵਾਲੀ ਇਸ ਮਾਰੂ ਜੰਗ ਨੂੰ ਤੁਰੰਤ ਬੰਦ ਕੀਤੇ ਜਾਣ ਲਈ ਕਿਹਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਟਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸਮੂਹ ਧਰਮਾਂ ਦੇ ਲੋਕਾਂ ਨੇ ਸਾਂਝੇ ਤੌਰ ਤੇ ਕੈਂਡਲ ਮਾਰਚ ਤੇ ਸ਼ਾਂਤਮਈ ਢੰਗ ਨਾਲ ਇਸ ਜੰਗ ਨੂੰ ਰੋਕਣ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹ

Related posts

ਅਮਰੀਕੀ ਕਾਂਗਰਸ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਮਨਾਉਣ ਦਾ ਪੇਸ਼ ਕੀਤਾ ਪ੍ਰਸਤਾਵ

On Punjab

ਅਮਰੀਕਾ ਦੇ ਨਿਊਜਰਸੀ `ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Pritpal Kaur

ਸ਼ਿਮਲਾ ਦੇ ਰਿੱਜ ’ਤੇ ਟਰੱਕਾਂ ਦੀ ਪਾਰਕਿੰਗ ਖ਼ਿਲਾਫ਼ ਡਿਪਟੀ ਮੇਅਰ ਨੇ ਕੀਤੀ ਸ਼ਿਕਾਇਤ

On Punjab