PreetNama
ਸਮਾਜ/Social

ਇਟਲੀ ਦੇ ਵਿੱਦਿਅਦਕ ਖੇਤਰ ‘ਚ ਪੰਜਾਬ ਦੀ ਧੀ ਮਹਿਕਪ੍ਰੀਤ ਸੰਧੂ ਨੇ ਨਵੀਆਂ ਪੈੜਾਂ ਪਾ ਕੇ ਚਮਕਾਇਆ ਦੇਸ਼ ਦਾ ਨਾਮ

ਇਟਲੀ ਦੇ ਵਿੱਦਿਅਦਕ ਖੇਤਰਾਂ ‘ਚ ਪੰਜਾਬੀ ਭਾਈਚਾਰੇ ਦੇ ਬੱਚੇ ਹੁਣ ਨਵੇਂ ਕੀਰਤੀਮਾਨ ਸਥਾਪਿਤ ਕਰਨ ‘ਚ ਦਿਨ ਰਾਤ ਇਕ ਕਰ ਰਹੇ ਹਨ ਤੇ ਹਰ ਸਾਲ ਸਕੂਲ-ਕਾਲਜਾਂ ਦੇ ਆਉਣ ਵਾਲੇ ਨਤੀਜਿਆ ‘ਚ 100/100 ਨੰਬਰ ਲੈ ਕੇ ਰਿਕਾਰਡ ਬਣਾ ਰਹੇ ਹਨ ਜੋ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅਜਿਹੀ ਹੀ ਇਕ ਪੰਜਾਬ ਦੀ ਧੀ ਮਹਿਕਪ੍ਰੀਤ ਸੰਧੂ ਨੇ ਕਰ ਦਿਖਾਇਆ ਹੈ, ਜਿਸ ਨੇ ਬੀਤੇ ਦਿਨੀ ਮਿਲਾਨ ਦੇ ਨਾਬਾ ਇੰਟਰਨੈਸ਼ਨਲ ਐਕਡਮੀ ਆਫ ਆਰਟ ਐਂਡ ਡਿਜਾਇਨ ਯੂਨੀਵਿਰਸਟੀ ਤੋ ਫੈਸਨ ਡਿਜ਼ਾਇਨ ਦੇ ਕੋਰਸ ‘ਚੋ 100/100 ਨੰਬਰ ਲੈ ਕੇ ਕੀਤਾ ਟਾਪ ਕੀਤਾ, ਮਹਿਕਪ੍ਰੀਤ ਸੰਧੂ ਆਪਣੇ ਪਿਤਾ ਸ; ਪਰਵਿੰਦਰ ਸਿੰਘ ਸੰਧੂ ਤੇ ਮਾਤਾ ਸੁੱਖਜਿੰਦਰ ਜੀਤ ਕੌਰ ਤੇ ਭੈਣ ਜੋਬਨਪ੍ਰੀਤ ਸੰਧੂ ਨਾਲ ਇਟਲੀ ਦੇ ਜ਼ਿਲ੍ਹਾ ਕਰੇਮੋਨਾ ਵਿਖੇ ਰਹਿ ਰਹੇ ਹਨ, ਮਹਿਕਪ੍ਰੀਤ ਸੰਧੂ ਨੇ ਆਪਣੀ ਪੜਾਈ ਦੀ ਸ਼ੁਰੂਆਤ ਕਰੇਮੋਨਾ ਦੇ ਇਕ ਸਕੂਲ ਤੋ ਫੈਸ਼ਨ ਡਿਜ਼ਾਈਨ ਦੇ ਕੋਰਸ ਨਾਲ ਕੀਤੀ, ਮਹਿਕਪ੍ਰੀਤ ਸੰਧੂ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਖਲੋਰ ਨਾਲ ਜੁੜਿਆ ਹੋਇਆ ਹੈ।

ਗੋਰਤਲਬ ਹੈ ਕਿ ਨਾਬਾ ਇੰਟਰਨੈਸ਼ਨਲ ਐਕਡਮੀ ਆਫ ਆਰਟ ਐਂਡ ਡਿਜ਼ਾਈਨ ਯੂਨੀਵਿਰਸਟੀ ਮਿਲਾਨ ‘ਚ ਮਹਿਕਪ੍ਰੀਤ ਸੰਧੂ ਪਹਿਲੀ ਪੰਜਾਬਣ ਹੈ ਜਿਸ ਨੇ ਕਈ ਹੋਰ ਦੇਸਾ ਦੇ ਵਿਦਿਆਰਥੀਆਂ ਨੂੰ ਪਿਛਾੜਕੇ ਮਾ, ਬਾਪ ਤੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ ਹੈ, ਮਹਿਕਪ੍ਰੀਤ ਦੀ ਵਿੱਦਿਆ ਦੇ ਇਸ ਖੇਤਰ ‘ਚ ਪ੍ਰਾਪਤੀ ਨਾਲ ਇਟਲੀ ‘ਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਦਾ ਨਾਂ ਰੋਸ਼ਨ ਹੋਇਆ ਹੈ ਉਥੇ ਦੂਜੇ ਪਾਸੇ ਮਹਿਕਪ੍ਰੀਤ ਨੂੰ ਤੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰ ਤੇ ਹੋਰ ਸਾਕ ਸਬੰਧੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਬੀਤੇ ਸਾਲ ਵੀ ਇਟਲੀ ਦੀ ਧਰਤੀ ਤੇ ਰਹਿਣ ਬਸੇਰਾ ਕਰ ਰਹੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੇ ਵਿੱਦਿਆ ਦੇ ਖੇਤਰ ‘ਚ ਵੱਖ-ਵੱਖ ਵਿਸ਼ਿਆਂ ਤਹਿਤ ਮੱਲਾਂ ਮਾਰ ਕੇ ਕੀਰਤੀਮਾਨ ਸਥਾਪਿਤ ਕੀਤੇ ਗਏ ਸਨ।

Related posts

ਆਮਿਰ ਖ਼ਾਨ ਦੀ ਫ਼ਿਲਮਾਂ ਬਣਾਉਣ ਪ੍ਰਤੀ ਨਿਡਰ ਪਹੁੰਚ ਸ਼ਲਾਘਾਯੋਗ: ਜਾਵੇਦ ਅਖ਼ਤਰ

On Punjab

‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਖਿਲਾਫ਼ ਬਲਾਤਕਾਰ ਦਾ ਕੇਸ ਦਰਜ, ਨਾਟਕੀ ਢੰਗ ਨਾਲ ਪੁਲੀਸ ਹਿਰਾਸਤ ’ਚੋਂ ਫ਼ਰਾਰ

On Punjab

Israel Hamas War : ਗਾਜ਼ਾ ‘ਚ ਜੰਗ ਰੁਕਣ ਦੀ ਕੋਈ ਉਮੀਦ ਨਹੀਂ ਹੈ ! ਨੇਤਨਯਾਹੂ ਨੇ ਕਿਹਾ- ‘ਜਦੋਂ ਤੱਕ ਅਸੀਂ ਜੰਗ ਨਹੀਂ ਜਿੱਤ ਲੈਂਦੇ ਉਦੋਂ ਤੱਕ ਸਾਨੂੰ ਕੋਈ ਨਹੀਂ ਰੋਕੇਗਾ’

On Punjab