PreetNama
ਸਮਾਜ/Social

ਇਟਲੀ ’ਚ ਪੰਜਾਬੀ ਤੇ ਹਿੰਦੀ ਸਿਖਾਉਣ ਲਈ ਖੁੱਲ੍ਹਿਆ ਸਕੂਲ, ਮਾਸਟਰ ਦਵਿੰਦਰ ਸਿੰਘ ਮੋਹੀ ਤੇ ਨਗਰ ਕੌਂਸਲ ਦੀ ਸਹਿਯੋਗ ਨਾਲ ਮਿਲੇਗੀ ਮੁਫ਼ਤ ਸਿੱਖਿਆ

ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ਨਗਰ ਕੌਂਸਲ ਦੀ ਸਹਾਇਤਾ ਤੇ ਭਾਰਤੀ ਭਾਈਚਾਰੇ ਦੇ ਮਾਸਟਰ ਦਵਿੰਦਰ ਸਿੰਘ ਮੋਹੀ ਦੇ ਯਤਨਾਂ ਸਦਕਾ ਨਾਲ ਭਾਰਤੀ ਭਾਈਚਾਰੇ ਦੇ ਬੱਚਿਆਂ ਲਈ ਪੰਜਾਬੀ ਤੇ ਹਿੰਦੀ ਭਾਸ਼ਾ ਦੀ ਸਿਖਲਾਈ ਲਈ ਸਕੂਲ ਖੋਲ੍ਹਿਆ ਗਿਆ ਹੈ। ਇਸ ਸਕੂਲ ’ਚ ਬੱਚਿਆਂ ਨੂੰ ਮੁਫਤ ਪੰਜਾਬੀ ਤੇ ਹਿੰਦੀ ਭਾਸ਼ਾ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਦਾ ਬੀਤੇ ਦਿਨੀਂ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ ਜਿਸ ’ਚ ਇਲਾਕੇ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਤੇ ਸਮਾਜ ਸੇਵੀ ਸੰਸਥਾਵਾਂ ਤੇ ਭਾਰਤੀ ਭਾਈਚਾਰੇ ਲੋਕ ਸ਼ਾਮਲ ਹੋਏ।

ਇਸ ਮੌਕੇ ਮਾਸਟਰ ਦਵਿੰਦਰ ਸਿੰਘ ਮੋਹੀ ਤੇ ਨਗਰ ਕੌਂਸਲ ਦੇ ਮੈਂਬਰਾਂ ਤੇ ਸਕੂਲ ਦੇ ਅਧਿਆਪਕਾਂ ਨੇ ਪੰਜਾਬੀ, ਹਿੰਦੀ ਭਾਸ਼ਾ ਦੀਆਂ ਕਲਾਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।ਦਵਿੰਦਰ ਸਿੰਘ ਮੋਹੀ ਨੇ ਦੱਸਿਆ ਕਿ ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਨਗਰ ਕੌਂਸਲ ਵੱਲੋਂ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਮੇਰੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਸਾਡੇ ਭਾਈਚਾਰੇ ਦੇ ਲੋਕਾਂ ਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਤੇ ਭਾਸ਼ਾ ਨਾਲ ਜੋੜ ਕੇ ਰੱਖਾਂ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੰਸਥਾ ਇਟਲੀ ਦੇ ਨਾਲ-ਨਾਲ ਵਿਦੇਸ਼ੀ ਮੂਲ ਦੇ ਸੱਭਿਆਚਾਰਕ, ਇਤਿਹਾਸ ਅਤੇ ਹੋਰ ਸਭਿਆਚਾਰਕ ਸਰਗਰਮੀਆਂ ਨੂੰ ਪ੍ਰਫੁੱਲਿਤ ਕਰਦੀਂ ਆ ਰਹੀ ਹੈ।

Related posts

Kabul Airport ਨੇੜੇ ਤਾਲਿਬਾਨ ਨੇ ਭੀੜ ‘ਤੇ ਚਲਾਈਆਂ ਗੋਲ਼ੀ, 7 ਅਫਗਾਨੀ ਨਾਗਰਿਕਾਂ ਦੀ ਮੌਤ

On Punjab

ਇੰਡੋਨੇਸ਼ੀਆ ‘ਚ ਫਟਿਆ ਜਵਾਲਾਮੁਖੀ, ਦੋ ਦੀ ਮੌਤ; ਫਸੇ ਦਸ ਲੋਕਾਂ ਨੂੰ ਕੱਢਿਆ ਗਿਆ- ਆਫ਼ਤ ਪ੍ਰਬੰਧਨ ਏਜੰਸੀ

On Punjab

ਰਾਵੀ ਦਰਿਆ ਵਿੱਚ ਪਾਣੀ ਵਧਣ ਨਾਲ ਕਥਲੌਰ ਪੁਲ ਕੋਲ ਖਤਰਾ ਬਰਕਰਾਰ, ਲੋਕ ਸਹਿਮੇ

On Punjab