PreetNama
ਫਿਲਮ-ਸੰਸਾਰ/Filmy

ਆਸ਼ਾ ਭੋਂਸਲੇ ਨੂੰ ਇਸ ਵੱਡੇ ਐਵਾਰਡ ਨਾਲ ਕੀਤਾ ਜਾਏਗਾ ਸਨਮਾਨਿਤ, ਲਤਾ ਮੰਗੇਸ਼ਕਰ ਨੇ ਦਿੱਤਾ ਅਸ਼ੀਰਵਾਦ

ਲੀਜੈਂਡਰੀ ਗਾਇਕਾ ਆਸ਼ਾ ਭੋਂਸਲੇ ਨੂੰ ਸਾਲ 2020 ਲਈ ਮਹਾਰਾਸ਼ਟਰ ਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਇਹ ਐਲਾਨ ਮੁੱਖ ਮੰਤਰੀ ਊਧਵ ਠਾਕਰੇ ਦੀ ਪ੍ਰਧਾਨਗੀ ਵਾਲੀ ਮਹਾਰਾਸ਼ਟਰ ਭੂਸ਼ਣ ਐਵਾਰਡ ਦੀ ਚੋਣ ਕਮੇਟੀ ਦੀ ਬੈਠਕ ਤੋਂ ਬਾਅਦ ਕੀਤਾ ਗਿਆ। ਇਸ ਅਨਾਊਸਮੈਂਟ ਦੇ ਤੁਰੰਤ ਬਾਅਦ ਊਧਵ ਠਾਕਰੇ, ਉਪ ਮੁਖ ਮੰਤਰੀ ਅਜੀਤ ਪਵਾਰ ਸਣੇ ਕਈ ਹੋਰਾਂ ਨੇ ਆਸ਼ਾ ਭੋਂਸਲੇ ਨੂੰ ਵਧਾਈ ਦਿੱਤੀ ਤੇ ਕਿਹਾ ਬਾਅਦ ਵਿੱਚ ਹੋਣ ਵਾਲੇ ਇੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ।

 

 

ਇਸ ਅਨਾਊਸਮੈਂਟ ਤੋਂ ਬਾਅਦ, 87 ਸਾਲਾ ਗਾਇਕ ਆਸ਼ਾ ਭੋਂਸਲੇ ਨੇ ਇੱਕ ਟਵੀਟ ਜ਼ਰੀਏ ਸਨਮਾਨ ਲਈ ਚੁਣੇ ਜਾਣ ‘ਤੇ ਆਪਣੇ ਫੈਨਜ਼ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ। ਹੱਥ ਜੋੜਦੇ ਹੋਏ ਉਨ੍ਹਾਂ ਦੀ ਤਸਵੀਰ ਟਵੀਟ ਹੋਈ ‘ਤੇ ਨਾਲ ਲਿਖਿਆ ਗਿਆ, “ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਮੈਨੂੰ ਰਾਜ ਦਾ ਸਭ ਤੋਂ ਵੱਡਾ ਪੁਰਸਕਾਰ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਜੈ ਹਿੰਦ ਜੈ ਮਹਾਰਾਸ਼ਟਰ।”

ਆਸ਼ਾ ਭੋਂਸਲੇ ਦੀ ਵੱਡੀ ਭੈਣ ਲਤਾ ਮੰਗੇਸ਼ਕਰ ਨੇ ਵੀ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕੀਤਾ। ਲਤਾ ਮੰਗੇਸ਼ਕਰ ਨੇ ਇੱਕ ਟਵੀਟ ਵਿੱਚ ਲਿਖਿਆ, “ਨਮਸਕਾਰ, ਮੇਰੀ ਭੈਣ ਆਸ਼ਾ ਭੋਂਸਲੇ ਨੂੰ 2020 ਲਈ ਮਹਾਰਾਸ਼ਟਰ ਭੂਸ਼ਣ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਮੈਂ ਆਸ਼ਾ ਨੂੰ ਦਿਲੋਂ ਵਧਾਈ ਦਿੰਦੀ ਹਾਂ ਤੇ ਉਸ ਨੂੰ ਆਸ਼ੀਰਵਾਦ ਦਿੰਦੀ ਹਾਂ।”
ਮਹਾਰਾਸ਼ਟਰ ਭੂਸ਼ਣ ਐਵਾਰਡ 1996 ਵਿੱਚ ਸ਼ੁਰੂ ਕੀਤਾ ਗਿਆ ਸੀ। ਮਰਹੂਮ ਲੇਖਕ ਪੁਰਸ਼ੋਤਮ ਲਕਸ਼ਮਣ ਦੇਸ਼ਪਾਂਡੇ ਨੂੰ ਪਹਿਲੀ ਵਾਰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ, ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ 1997 ਵਿੱਚ ਮਹਾਰਾਸ਼ਟਰ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

Related posts

ਗਿੱਪੀ ਗਰੇਵਾਲ ਨੇ ਜੜਿਆ ਨੇਹਾ ਸ਼ਰਮਾ ਦੇ ਚਪੇੜ, ਵੀਡੀਓ ਵਾਇਰਲ

On Punjab

Bigg Boss 14: ਰੂਬੀਨਾ ਦਿਲੈਕ ਦੀ ਭੈਣ ਦੇ ਨਿਸ਼ਾਨੇ ‘ਤੇ ਆਏ ਸਲਮਾਨ ਖ਼ਾਨ, ਕਿਹਾ- ‘ਸਮਾਜ ਸੁਧਾਰ ਕਰ ਰਹੇ…’

On Punjab

ਪਰਿਨੀਤੀ ਨੇ ਫਿਲਮ ਦੇ ਸੈੱਟ ’ਤੇ ਮਨਾਈ ਕ੍ਰਿਸਮਸ

On Punjab