PreetNama
ਖਾਸ-ਖਬਰਾਂ/Important News

ਆਸਟਰੇਲੀਆ ਜਾਣ ਵਾਲਿਆਂ ਲਈ ਖੁਸ਼ਖਬਰੀ! ਸਟੱਡੀ ਵੀਜ਼ਾ ਸ਼ੁਰੂ

ਆਸਟਰੇਲੀਆ ਨੇ ਆਨਲਾਈਨ ਅਪਲਾਈ ਕਰਨ ਵਾਲਿਆਂ ਨੂੰ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਦਿਆਰਥੀਆਂ ਨੂੰ ਫਲਾਈਟ ਸ਼ੁਰੂ ਹੁੰਦੇ ਹੀ ਆਸਟਰੇਲੀਆ ਪਹੁੰਚਣ ਦੀ ਹਦਾਇਤ ਦਿੱਤੀ ਹੈ। ਨਿਯਮਾਂ ਅਨੁਸਾਰ ਯੂਨੀਵਰਸਿਟੀ ਉਨ੍ਹਾਂ ਨੂੰ ਆਈਸੋਲੇਟ ਕਰੇਗੀ। ਆਸਟਰੇਲੀਆ ਨੇ ਆਪਣੇ ਵਿਦੇਸ਼ੀ ਸਟੱਡੀ ਇੰਡਸਟਰੀ ਨੂੰ ਪ੍ਰਮੋਟ ਤੇ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਇੰਨਾ ਹੀ ਨਹੀਂ ਆਸਟਰੇਲੀਆ ਨੇ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਵਿੱਤੀ ਸਥਿਤੀ ਮਜ਼ਬੂਤ ਕਰਨ ਦੀ ਸਹੂਲਤ ਦਿੱਤੀ ਹੈ ਕਿ ਉਹ ਸਤੰਬਰ ਸੈਸ਼ਨ ਨੂੰ ਆਨਲਾਈਨ ਰੱਖ ਸਕਦੇ ਹਨ। ਜੇ ਉਹ ਭਾਰਤ ਤੋਂ ਸਤੰਬਰ ਸਮੈਸਟਰ ਆਨਲਾਈਨ ਕਰਦੇ ਹਨ, ਤਾਂ 25 ਫ਼ੀਸਦ ਸਕਾਲਰਸ਼ਿਪ ਵੀ ਉਪਲਬਧ ਹੋਵੇਗੀ ਤੇ ਵਰਕ ਵੀਜ਼ਾ ਤੇ ਪੀਆਰ ‘ਚ ਕੋਈ ਮੁਸ਼ਕਲ ਨਹੀਂ ਹੋਏਗੀ।ਪਿਛਲੇ ਦੋ ਸਾਲਾਂ ਤੋਂ ਆਸਟਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਸਾਲ 2018 ਦੌਰਾਨ ਇੱਕ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟਰੇਲੀਆ ਦੇ ਵਿਦਿਅਕ ਅਦਾਰਿਆਂ ਵਿੱਚ ਦਾਖਲ ਹੋਏ ਹਨ। ਇਹ ਭਾਰਤੀ ਵਿਦਿਆਰਥੀਆਂ ਦੇ ਕੁਲ ਅੰਤਰਰਾਸ਼ਟਰੀ ਦਾਖਲੇ ਦਾ 12.4 ਪ੍ਰਤੀਸ਼ਤ ਹੈ। 2019 ਦੇ ਦਾਖਲਿਆਂ ‘ਚ 25 ਪ੍ਰਤੀਸ਼ਤ ਵਾਧਾ ਹੋਇਆ ਹੈ।

Related posts

ਵਿਆਹ ਮਗਰੋਂ ਆਦਮੀ ਬਣ ਗਿਆ ਔਰਤ, ਕਹਾਣੀ ਸੁਣ ਹੋ ਜਾਵੋਗੇ ਹੈਰਾਨ

On Punjab

ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਅਸਤੀਫੇ ਦੀ ਉੱਠੀ ਮੰਗ, ਭੱਖਿਆ ਮਸਲਾ

On Punjab

Britain Tik Tok Ban: ਬ੍ਰਿਟਿਸ਼ ਸਰਕਾਰ ਦੇ ਕਰਮਚਾਰੀ ਤੇ ਮੰਤਰੀ ਨਹੀਂ ਕਰ ਸਕਣਗੇ Tik Tok ਦੀ ਵਰਤੋਂ, ਇਹ ਹੈ ਕਾਰਨ

On Punjab