PreetNama
ਸਿਹਤ/Health

ਆਲੂ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਇਸਦਾ ਛਿਲਕਾ…ਜਾਣੋ ਇਸਦੇ ਫ਼ਾਇਦੇ

Benefits of eating potato peels: ਆਲੂ ਦੀ ਵਰਤੋਂ ਲਗਭਗ ਸਾਰੇ ਘਰਾਂ ਦੀ ਰਸੋਈ ਵਿੱਚ ਹੁੰਦੀ ਹੈ। ਇਹ ਆਸਾਨੀ ਨਾਲ ਹਰ ਸਬਜ਼ੀ ਵਿੱਚ ਪਾ ਕੇ ਬਣਾਇਆ ਜਾ ਸਕਦਾ ਹੈ। ਇਸ ਨੂੰ ਖਾਣ ਦੇ ਕਈ ਫਾਇਦੇ ਹਨ। ਇਸ ਨੂੰ ਬਣਾਉਣ ਤੋਂ ਪਹਿਲਾਂ ਜ਼ਿਆਦਾਤਰ ਲੋਕ ਆਲੂ ਨੂੰ ਛਿਲਦੇ ਹਨ ਅਤੇ ਛਿਲਕਿਆਂ ਨੂੰ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਆਲੂ ਦਾ ਛਿਲਕਾ ਕਿੰਨਾ ਲਾਹੇਵੰਦ ਹੈ? ਆਓ, ਇਸ ਦੇ ਦਿਲਚਸਪ ਫਾਈਦਿਆਂ ਨੂੰ ਜਾਣੀਏ …
ਆਲੂਆਂ ‘ਚ ਭਰਪੂਰ ਮਾਤਰਾ ਵਿੱਚ ਪੋਟਾਸ਼ੀਅਮ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਨਿਯਮਤ ਕਰਨ ਵਿੱਚ ਇਹ ਮਦਦਗਾਰ ਹੁੰਦਾ ਹੈ।ਆਲੂ ਦੀ ਛਿਲਕਾ ਮੈਟਾਬਾਲੀਜਮ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ। ਛਿਲਕੇ ਸਣੇ ਆਲੂ ਖਾਣ ਨਾਲ ਨਸਾਂ ਨੂੰ ਮਜ਼ਬੂਤੀ ਮਿਲਦੀ ਹੈ।ਆਲੂ ਦੇ ਛਿਲਕਿਆਂ ਵਿੱਚ ਆਇਰਨ ਹੁੰਦਾ ਹੈ। ਇਸ ਨਾਲ ਅਨੀਮਿਆ ਵਰਗੀ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ।ਇਸ ਦੇ ਛਿਲਕੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਬੀ 3 ਮੌਜੂਦ ਹੁੰਦਾ ਹੈ।

ਇਹ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ।ਦੱਸਣਯੋਗ ਹੈ ਕਿ ਜ਼ਿਆਦਾਦਰ ਲੋਕ ਬ੍ਰੈਕਫਾਸਟ ਵਿੱਚ ਬ੍ਰੇਡ, ਫ਼ਰੂਟ, ਜੂਸ ਆਦਿ ਹੀ ਖਾਣਾ ਪਸੰਦ ਕਰਦੇ ਹਨ ਪਰ ਜੇ ਬ੍ਰੈਕਫਾਸਟ ਵਿੱਚ ਆਲੂ ਦੇ ਛਿਲਕੇ ਨੂੰ ਸ਼ਾਮਲ ਕਰਾਂਗੇ ਤਾਂ ਬਹੁਤ ਚੰਗਾ ਹੋਵੇਗਾ।ਆਲੂ ਦੇ ਛਿਲਕੇ ਨੂੰ ਸੁੱਕਾ ਕੇ ਨਮਕ ਦੇ ਨਾਲ ਹਲਕੇ ਤੇਲ ਵਿੱਚ ਤਲ ਕੇ ਖਾਇਆ ਜਾ ਸਕਦਾ ਹੈ। ਇਹ ਨਾਸ਼ਤੇ ਲਈ ਉਪਯੋਗੀ ਹੈ। ਜੇਕਰ ਤੁਹਾਨੂੰ ਭੁੱਖ ਲੱਗੀ ਹੈ ਅਤੇ ਜ਼ਿਆਦਾ ਖਾਣੇ ਦੀ ਇੱਛਾ ਨਹੀਂ ਤਾਂ ਤੁਸੀਂ ਆਲੂ ਦੇ ਛਿਲਕਿਆਂ ਨਾਲ ਉਬਾਲ ਕੇ ਦੇਹੀ ਜਾਂ ਚਟਨੀ ਨਾਲ ਖਾਓ ਅਤੇ ਤੁਰੰਤ ਪੇਟ ਭਰ ਜਾਵੇਗਾ। ਇਹ ਚੰਗੀ ਡਾਈਟ ਵੀ ਹੈ।

Related posts

Exercise for mental health: How much is too much, and what you need to know about it

On Punjab

Health Tips: ਜ਼ੁਕਾਮ ਤੋਂ ਤੁਰੰਤ ਪਾਓ ਛੁਟਕਾਰਾ, ਭਾਫ਼ ਲੈਂਦੇ ਸਮੇਂ ਪਾਣੀ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾਓ

On Punjab

ਜਾਣੋ ਸਿਹਤ ਲਈ ਕਿਵੇਂ ਖ਼ਤਰਨਾਕ ਹੁੰਦਾ ਹੈ ਟਮਾਟਰ ਦਾ ਸੇਵਨ ?

On Punjab