PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਆਬਕਾਰੀ ਨੀਤੀ ਘੁਟਾਲਾ: ਅਦਾਲਤ ਵੱਲੋਂ ਕੇਜਰੀਵਾਲ ਦੀ ਰਿਹਾਈ ਦੇ ਹੁਕਮ ਜਾਰੀ

ਦਿੱਲੀ ਦੀ ਇਕ ਅਦਾਲਤ ਨੇ ਆਬਕਾਰੀ ਨੀਤੀ ਨਾਲ ਜੁੜੇ ਕਥਿਤ ਘੁਟਾਲਾ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ। ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਕੇਜਰੀਵਾਲ ਦੇ ਵਕੀਲਾਂ ਵੱਲੋਂ ਅਦਾਲਤ ਕੋਲ 10 ਲੱਖ ਰੁਪਏ ਦਾ ਜ਼ਮਾਨਤੀ ਬਾਂਡ ਤੇ ਐਨੀ ਹੀ ਰਾਸ਼ੀ ਦੀਆਂ ਦੋ ਜ਼ਮਾਨਤਾਂ ਦਾਖ਼ਲ ਕੀਤੇ ਜਾਣ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ। ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਦੀ ਉਸ ਅਪੀਲ ਨੂੰ ਵੀ ਸਵੀਕਾਰ ਕਰ ਲਿਆ ਕਿ ਕੇਜਰੀਵਾਲ ਦੀ ਜਲਦੀ ਰਿਹਾਈ ਲਈ ਵਿਸ਼ੇਸ਼ ਕਰਮਚਾਰੀ ਰਾਹੀਂ ਰਿਹਾਈ ਦਾ ਆਦੇਸ਼ ਭੇਜਿਆ ਜਾਵੇ।

Related posts

ਜੌਹਨ ਦੀ ‘ਦਿ ਡਿਪਲੋਮੈਟ’ ਸੱਤ ਮਾਰਚ ਨੂੰ ਹੋਵੇਗੀ ਰਿਲੀਜ਼

On Punjab

ਸਿੱਖਿਆ ਦੇਣ ਤੋਂ ਵੀ ਭੱਜ ਰਹੀਆਂ ਸਰਕਾਰਾਂ, ਕਾਲਜਾਂ ਦੀਆਂ 1872 ਪੋਸਟਾਂ ‘ਚੋਂ 1360 ਖਾਲੀ

Pritpal Kaur

ਕਵਾਡ ਦੇਸ਼ਾਂ ‘ਚ ਹੋਈ ਬੈਠਕ ਸਬੰਧੀ ਰਾਸ਼ਟਰਪਤੀ ਬਾਇਡਨ ਦੀ ਪ੍ਰਕਿਰਿਆ ਆਈ ਸਾਹਮਣੇ, ਕਹੀ ਇਹ ਗੱਲ

On Punjab