PreetNama
ਰਾਜਨੀਤੀ/Politics

ਆਪ ਤੋਂ ਮੁਅੱਤਲ ਕੀਤੇ ਗਏ ਜਰਨੈਲ ਸਿੰਘ ਨੇ ‘ਆਪ’ ‘ਚੇ ਲਾਏ ਇੱਕ ਤਰਫਾ ਕਾਰਵਾਈ ਦੇ ਇਲਜ਼ਾਮ

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਆਪਣੇ ਇੱਕ ਸਾਬਕਾ ਵਿਧਾਇਕ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਪਾਰਟੀ ਨੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਸਾਬਕਾ ਵਿਧਾਇਕ ਜਰਨੈਲ ਸਿੰਘ ਦੀ ਫੇਸਬੁੱਕ ਪੋਸਟ ਦੇ ਮੁੱਦੇ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। ਜਰਨੈਲ ਸਿੰਘ ਦੇ ਅਧਿਕਾਰਤ ਫੇਸਬੁੱਕ ਅਕਾਉਂਟ ‘ਤੇ ਹਿੰਦੂ ਦੇਵੀ ਦੇਵਤਿਆਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ, ਜਿਸ ਤੋਂ ਬਾਅਦ ਪਾਰਟੀ ਨੇ ਬੁੱਧਵਾਰ 12 ਅਗਸਤ ਨੂੰ ਇਹ ਕਦਮ ਚੁੱਕਿਆ।

ਇਸ ਤੋਂ ਬਾਅਦ ਹੁਣ ਪਾਰਟੀ ਵਲੋਂ ਚੁੱਕੇ ਇਸ ਕਦਮ ‘ਤੇ ਜਰਨੈਲ ਸਿੰਘ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਇੱਕ ਤਰਫਾ ਕਾਰਵਾਈ ਦੇ ਇਲਜ਼ਾਮ ਲਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਚੋਂ ਇਸੇ ਤਰ੍ਹਾਂ ਲੋਕਾਂ ਨੂੰ ਬਾਹਰ ਕੀਤਾ ਗਿਆ ਤਾਂ ਇੱਕ ਦਿਨ ਪਾਰਟੀ ਖਾਲੀ ਹੋ ਜਾਏਗੀ।

ਦੱਸ ਦਈਏ ਕਿ ਜਰਨੈਲ ਸਿੰਘ ਪ੍ਰਕਾਸ਼ ਸਿੰਘ ਬਾਦਲ ਖਿਲਾਫ ਵੀ ਚੋਣਾ ਚੜ ਚੁੱਕੇ ਹਨ।

Related posts

ਨਵਾਂ ਇਨਕਮ ਟੈਕਸ ਬਿੱਲ ਅਗਲੇ ਹਫ਼ਤੇ ਸੰਸਦ ’ਚ ਕੀਤਾ ਜਾਵੇਗਾ ਪੇਸ਼

On Punjab

ਬਿਹਾਰ ਚੋਣਾਂ ਤੋਂ ਪਹਿਲਾਂ ਐੱਨਡੀਏ ਦਾ ਸ਼ਕਤੀ ਪ੍ਰਦਰਸ਼ਨ; ਅਪਰੇਸ਼ਨ ਸਿੰਧੂਰ ਤੇ ਮਹਾਦੇਵ ਦਾ ਜਸ਼ਨ ਮਨਾਇਆ

On Punjab

ਮਨਪ੍ਰੀਤ ਬਾਦਲ ਵੱਲੋਂ ਮੋਦੀ ਦਾ GST ਖਾਰਜ, ਰੱਖੀ ਇਹ ਮੰਗ

On Punjab