PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਆਪ੍ਰੇਸ਼ਨ ਸਿੰਦੂਰ’: ਵਿਦੇਸ਼ੀ ਖਿਡਾਰੀਆਂ ’ਚ ਸਹਿਮ, ਆਈਪੀਐੱਲ ’ਤੇ ਕਾਲੇ ਬੱਦਲ ਛਾਏ?

ਚੰਡੀਗੜ੍ਹ: ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਵਿਚ ਨੌਂ ਥਾਵਾਂ ‘ਤੇ ਕੀਤੇ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਆਈਪੀਐੱਲ ਵਿਚ ਹਿੱਸਾ ਲੈ ਰਹੇ ਵਿਦੇਸ਼ੀ ਖਿਡਾਰੀਆਂ ਵਿਚ ਤਣਾਅ ਫੈਲ ਗਿਆ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਟੂਰਨਾਮੈਂਟ ਸ਼ਡਿਊਲ ਅਨੁਸਾਰ ਹੋਵੇਗਾ। ਹਾਲਾਂਕਿ, ਇਸ ਬਾਰੇ ਇਕ ਅਧਿਕਾਰਤ ਪੁਸ਼ਟੀ ਦਿਨ ਦੇ ਅੰਤ ਵਿੱਚ ਹੋਣ ਦੀ ਸੰਭਾਵਨਾ ਹੈ। ਇੱਕ ਉੱਚ ਪੱਧਰੀ ਸੂਤਰ ਨੇ ਕਿਹਾ, ‘‘ਸਾਨੂੰ ਤਿਆਰੀ ਜਾਰੀ ਰੱਖਣ ਲਈ ਕਿਹਾ ਗਿਆ ਹੈ। ਅੱਜ ਕੋਲਕਾਤਾ ਵਿਚ ਅਤੇ ਭਲਕੇ ਧਰਮਸ਼ਾਲਾ ਦੇ ਐੱਚਪੀਸੀਏ ਸਟੇਡੀਅਮ ਵਿਚ ਇੱਕ ਮੈਚ ਖੇਡਿਆ ਜਾਵੇਗਾ। ਦੋਵਾਂ ਥਾਵਾਂ ’ਤੇ ਮੈਚਾਂ ਨੂੰ ਮੁਲਤਵੀ ਕਰਨ ਜਾਂ ਰੱਦ ਕਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ।’’

ਇਸ ਦੌਰਾਨ ਫ੍ਰੈਂਚਾਇਜ਼ੀ ਇਸ ਸਮੇਂ ਖਿਡਾਰੀਆਂ ’ਤੇ ਨਜ਼ਰ ਰੱਖ ਰਹੀਆਂ ਹਨ, ਖਾਸ ਕਰਕੇ ਵਿਦੇਸ਼ੀ ਖਿਡਾਰੀਆਂ ’ਤੇ ਤਾਂ ਜੋ ਕਿਸੇ ਵੀ ਘਬਰਾਹਟ ਦੀ ਸਥਿਤੀ ਤੋਂ ਬਚਿਆ ਜਾ ਸਕੇ। ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ’ਤੇ ਕੀਤੇ ਗਏ ਅਣਐਲਾਨੇ ਹਵਾਈ ਹਮਲੇ ਨਾਲ ਵਿਦੇਸ਼ੀ ਖਿਡਾਰੀ ਘਬਰਾ ਗਏ ਹਨ। ਸੂਤਰ ਨੇ ਅੱਗੇ ਕਿਹਾ, ‘‘ਉਹ ਘਬਰਾ ਗਏ ਹਨ.. ਭਾਰਤੀ ਖਿਡਾਰੀ ਵੀ ਘਬਰਾ ਗਏ ਹਨ। ਸਾਰੀਆਂ ਫ੍ਰੈਂਚਾਇਜ਼ੀ ਦੁਪਹਿਰ ਨੂੰ ਬੀਸੀਸੀਆਈ ਅਤੇ ਆਈਪੀਐਲ ਚੇਅਰਮੈਨ ਨਾਲ ਇੱਕ ਸਮੂਹਿਕ ਮੀਟਿੰਗ ਕਰਨਗੀਆਂ ਅਤੇ ਅੱਗੇ ਦੀ ਯੋਜਨਾ ਬਣਾਉਣਗੀਆਂ।’’

 

Related posts

ਹੈਦਰਾਬਾਦ ਹਾਊਸ ਪਹੁੰਚੇ ਟਰੰਪ, PM ਮੋਦੀ ਨਾਲ ਕਰਨਗੇ ਗੱਲਬਾਤ

On Punjab

ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਕਰਵਾਇਆ ਵਿਸ਼ੇਸ਼ ਸਮਾਗਮ

On Punjab

Sri Lanka Crisis : ਸ਼੍ਰੀਲੰਕਾ ਨੂੰ ਅੱਜ ਮਿਲ ਸਕਦਾ ਹੈ ਨਵਾਂ ਪ੍ਰਧਾਨ ਮੰਤਰੀ, ਇਸ ਤੋਂ ਪਹਿਲਾਂ ਵੀ ਚਾਰ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਕਮਾਨ ਸੰਭਾਲ ਚੁੱਕੇ ਹਨ ਵਿਕਰਮਸਿੰਘੇ

On Punjab