PreetNama
ਫਿਲਮ-ਸੰਸਾਰ/Filmy

ਆਪਣੇ ਵਿਆਹ ਤੋਂ ਖੁਸ਼ ਨਹੀਂ ਰਾਖੀ ਸਾਵੰਤ, ਵੀਡੀਓ ਸ਼ੇਅਰ ਕਰ ਕਹਿ ਦਿੱਤੀ ਅਜਿਹੀ ਗੱਲ

Rakhi Sawant Unhappy Marriage: ਕਾਨਟਰੋਵਰਸੀ ਕੁਈਨ ਰਾਖੀ ਸਾਵੰਤ ਆਪਣੀ ਪਰਸਨਲ ਲਾਈਫ ਦੇ ਚਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਰਾਖੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।ਵੀਡੀਓ ਵਿੱਚ ਰਾਖੀ ਸਾਵੰਤ ਕਾਫੀ ਉਦਾਸ ਨਜ਼ਰ ਆ ਰਹੀ ਹੈ।ਵੀਡੀਓ ਵਿੱਚ ਰਾਖੀ ਵਾਰ-ਵਾਰ ਬੋਲ ਰਹੀ ਹੈ ਕਿ ਵਿਆਹ ਨਾ ਕਰਨਾ, ਵਿਆਹ ਨਾ ਕਰਨਾ।

ਰਾਖੀ ਦੇ ਇਸ ਵੀਡੀਓ ਤੋਂ ਬਾਅਦ ਤੋਂ ਸੋਸ਼ਲ ਮੀਡੀਆ ਤੇ ਵੀ ਇਹ ਚਰਚਾ ਹੈ ਕਿ ਰਾਖੀ ਆਪਣੇ ਵਿਆਹ ਤੋਂ ਖੁਸ਼ ਨਹੀਂ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਾਖੀ ਦੇ ਅਜਿਹੇ ਵੀਡੀਓ ਸਾਹਮਣੇ ਆ ਚੁੱਕੇ ਹਨ ਜਿਸ ਵਿੱਚ ਉਹ ਬਹੁਤ ਉਦਾਸ ਨਜ਼ਰ ਆਈ।ਦੱਸ ਦੇਈਏ ਕਿ 28 ਜੁਲਾਈ ਨੂੰ ਰਾਖੀ ਸਾਵੰਤ ਨੇ ਮੁੰਬਈ ਦੇ ਜੇ ਡਲਿਊ ਮੈਰਿਅਟ ਹੋਟਲ ਵਿੱਚ ਚੁਪਚਪੀਤੇ ਤਰੀਕੇ ਨਾਲ ਵਿਆਹ ਕਰ ਲਿਆ ਸੀ।

ਪਹਿਲਾਂ ਇਸ ਸੀਕ੍ਰੇਟ ਵੈਡਿੰਗ ਨੂੰ ਰਾਖੀ ਨੇ ਬ੍ਰਾਈਡਲ ਫੋਟੋਸ਼ੂਟ ਦੱਸਿਆ।ਪਰ ਬਾਅਦ ਵਿੱਚ ਐਨਆਰਆਈ ਬਿਜਨੈੱਸਮੈਨ ਨਾਲ ਵਿਆਹ ਕਰਨ ਦਾ ਖੁਲਾਸਾ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਰਾਖੀ ਸਾਵੰਤ ਦੇ ਪਤੀ ਦਾ ਨਾਮ ਰਿਤੇਸ਼ ਹੈ, ਰਾਖੀ ਦੇ ਪਤੀ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।ਤੇ ਉੱਥੇ ਹੀ ਰਾਖੀ ਸਾਵੰਥ ਦਾ ਕਹਿਣਾ ਹੈ ਕਿ ਰਾਖੀ ਮੀਡੀਆ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ।
ਰਾਖੀ ਦਾ ਕਹਿਣਾ ਹੈ ਕਿ ਰਿਤੇਸ਼ ਬਿਜਨੈੱਸ ਕਰਦੇ ਹਨ, ਜਿਸਦੇ ਕਾਰਨ ਤੋਂ ਉਹ ਟ੍ਰੈਵਲ ਕਰਦੇ ਰਹਿੰਦੇ ਹਨ।ਜੇਕਰ ਉਹ ਮੀਡੀਆ ਦੇ ਸਾਹਮਣੇ ਆ ਗਏ ਤਾਂ ਪੂਰੀ ਦੁਨੀਆ ਉਨ੍ਹਾਂ ਨੂੰ ਜਾਨ ਜਾਵੇਗੀ ਅਤੇ ਇਸ ਨਾਲ ਉਨ੍ਹਾਂ ਦੇ ਕੰਮ ਤੇ ਅਸਰ ਪਵੇਗਾ।ਦੱਸ ਦੇਈਏ ਕਿ ਵਿਆਹ ਤੋਂ ਬਾਅਦ ਰਾਖੀ ਹੁਣ ਬੋਲਡ ਕੱਪੜੇ ਨਹੀਂ ਪਾਉਂਦੀ ਹੈ ਕਿਉਂਕਿ ਉਨ੍ਹਾਂ ਦੇ ਪਤੀ ਨੂੰ ਇਹ ਪਸੰਦ ਨਹੀਂ ਹੈ।

Related posts

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ‘ਚ ਖੜਕੀ, ਅਪਸ਼ਬਦ ਬੋਲੀ ਪ੍ਰਿਯੰਕਾ

On Punjab

ਕਦੇ ਪਹਿਲਾਂ ਨਹੀਂ ਵੇਖਿਆ ਹੋਏਗਾ ਕਰੀਨਾ ਦਾ ਇਹ ਰੂਪ, ਤਸਵੀਰਾਂ ਵਾਇਰਲ

On Punjab

ਇਸ ਸ਼ਖਸ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਰਾਖੀ ਸਾਵੰਤ !Sep

On Punjab