PreetNama
ਸਮਾਜ/Social

ਆਪਣੇ ਬੱਚਿਆਂ ਨਾਲ ਅਫਗਾਨ ਜੇਲ੍ਹਾਂ ’ਚ ਬੰਦ ਪਾਕਿਸਤਾਨੀ ਔਰਤਾਂ, ਆਈਐੱਸ ਜਿਹੇ ਖੂੰਖਾਰ ਅੱਤਵਾਦੀ ਸੰਗਠਨਾਂ ਨਾਲ ਹਨ ਰਿਸ਼ਤੇ

ਪਾਕਿਸਤਾਨ ਦੇ ਇਸ ਦਾਅਵੇ ਦੇ ਉਲਟ ਕਿ ਉਨ੍ਹਾਂ ਲੋਕਾਂ ਦੇ ਅਫਗਾਨਿਸਤਾਨ ’ਚ ਐਕਟਿਵ ਅੱਤਵਾਦੀ ਸਮੂਹਾਂ ਨਾਲ ਕੋਈ ਰਿਸ਼ਤਾ ਨਹੀਂ ਹੈ, ਕਰੀਬ 24 ਪਾਕਿਤਾਨੀ ਔਰਤਾਂ ਆਪਣੇ ਬੱਚਿਆਂ ਦੇ ਨਾਲ ਉੱਥੇ ਦੀਆਂ ਜੇਲ੍ਹਾਂ ’ਚ ਬੰਦ ਹਨ। ਇਸਲਾਮਿਕ ਸਟੇਟ ਦੇ ਕਥਿਤ ਸਥਾਨਕ ਸੰਗਠਨ ਆਈਐੱਸ-ਖੋਰਾਸਨ ਦੇ ਨਾਲ ਰਿਸ਼ਤੇ ਕਾਰਨ ਔਰਤਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪਾਕਿਸਤਾਨ ਸਰਕਾਰ ਦੇ ਇਕ ਅੰਦਰੂਨੀ ਦਸਤਾਵੇਜ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।

ਦੱਖਣੀ ਏਸ਼ੀਆ ਪ੍ਰੈੱਸ ਮੁਤਾਬਕ, ਅਫਗਾਨਿਸਤਾਨ ’ਚ ਪਾਕਿਸਤਾਨ ਦੇ ਦੂਤਾਵਾਸ ਨੇ ਦੇਸ਼ ਦੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਇਹ ਦੇਖਣ ਲਈ ਕਿਹਾ ਕਿ ਕਿਵੇਂ ਪਾਕਿਸਤਾਨੀ ਔਰਤਾਂ ਅੱਤਵਾਦੀ ਸਰਗਰਮੀਆਂ ਦੇ ਵੱਖ-ਵੱਖ ਹਿੱਸਿਆਂ ’ਚ ਹਿਰਾਸਤ ’ਚ ਲਈਆਂ ਗਈਆਂ ਹਨ। ਪਿਛਲੇ ਮਹੀਨੇ ਪਾਕਿਸਤਾਨੀ ਅਧਿਕਾਰੀਆਂ ਨੇ ਕਾਬੁਲ ’ਚ ਪੁਲ-ਏ-ਚਾਰਖੀ ਜੇਲ੍ਹ ਦਾ ਦੌਰਾ ਕੀਤਾ ਸੀ। ਇਸ ਜੇਲ੍ਹ ’ਚ ਪਾਕਿਸਤਾਨੀ ਔਰਤਾਂ ਆਪਣੇ ਬੱਚਿਆਂ ਨਾਲ ਬੰਦ ਹਨ।

ਦੱਖਣੀ ਏਸ਼ੀਆ ਪ੍ਰੈੱਸ ਦੀ ਰਿਪੋਰਟ ’ਚ ਕਿਹਾ ਗਿਆ, ‘ਇਹ ਸਾਰੀਆਂ ਔਰਤਾਂ ਤੇ ਉਨ੍ਹਾਂ ਦੇ ਬੱਚੇ ਦਾਸ਼ ਨਾਲ ਸਬੰਧਤ ਕੈਦੀ ਹਨ। ਬਿਆਨ ’ਚ ਉਨ੍ਹਾਂ ਦੇ ਨਾਂ ਤੇ ਪਾਕਿਸਤਾਨ ’ਚ ਉਨ੍ਹਾਂ ਦੇ ਘਰ ਦੇ ਪਤੇ ਦੀ ਵੀ ਜਾਣਕਾਰੀ ਮਿਲਦੀ ਹੈ।’

ਇਹ ਰਿਪੋਰਟ ਪਾਕਿਸਤਾਨ ਸਰਕਾਰ ਦੇ ਦਾਅਵੇ ਦਾ ਖੰਡਨ ਕਰਦੀ ਹੈ। ਪਾਕਿਸਤਾਨ ਸਰਕਾਰ ਦਾ ਦਾਅਵਾ ਹੈ ਕਿ ਇਸਲਾਮਿਕ ਸਟੇਟ ਦੇਸ਼ ’ਚ ਐਕਟਿਵ ਨਹੀਂ ਹੈ ਤੇ ਸਰਕਾਰ ਲੋਕਾਂ ਨੂੰ ਅੱਤਵਾਦੀ ਸਮੂਹਾਂ ’ਚ ਸ਼ਾਮਲ ਹੋਣ ਦੇ ਲਈ ਸਰਹੱਦ ਪਾਰ ਕਰ ਕੇ ਅਫਗਾਨਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ ਹੈ।

Related posts

ਪੰਜਾਬ ਪੁਲੀਸ ਨੇ ਟਿੰਡਰ ਤੋਂ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਸ਼ੱਕੀ ਖ਼ਾਤੇ ਬਾਰੇ ਵੇਰਵੇ ਮੰਗੇ

On Punjab

ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਸਲਾ ਧਾਰਕਾਂ ਦਾ ਲਾਇਸੰਸ ਰੱਦ ਕੀਤਾ ਜਾਵੇਗਾ-ਜ਼ਿਲ੍ਹਾ ਮੈਜਿਸਟ੍ਰੇਟ

Pritpal Kaur

ਮਜੀਠੀਆ ਦੀ ਬੈਰਕ ਬਦਲਣ ਦੇ ਮਾਮਲੇ ਦੀ ਸੁਣਵਾਈ 22 ’ਤੇ ਪਈ

On Punjab