PreetNama
ਖਾਸ-ਖਬਰਾਂ/Important News

ਆਪਣਾ ਖ਼ੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਸ਼ੁਰੂ ਕਰਨਗੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ ਮੀਡੀਆ ‘ਤੇ ਵਾਪਸੀ ਦੀ ਤਿਆਰੀ ਕਰ ਰਹੇ ਹਨ ਪਰ ਇਸ ਵਾਰ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰਨ ਵਾਲੇ ਹਨ। ਟਰੰਪ ਦੇ ਸੋਸ਼ਲ ਮੀਡੀਆ ‘ਤੇ ਵਾਪਸ ਆਉਣ ਦੀ ਜਾਣਕਾਰੀ ਟਰੰਪ ਦੇ ਪੁਰਾਣੇ ਸਲਾਹਕਾਰ ਤੇ ਬੁਲਾਰਾ ਜੇਸਨ ਮਿਲਰ ਨੇ ਦਿੱਤੀ ਹੈ। ਫਾਕਸ ਨਿਊਜ਼ ਨਾਲ ਗੱਲਬਾਤ ਦੌਰਾਨ ਮਿਲਰ ਨੇ ਕਿਹਾ ਕਿ ਟਰੰਪ ਅਗਲੇ ਦੋ-ਤਿੰਨ ਮਹੀਨਿਆਂ ‘ਚ ਸੋਸ਼ਲ ਮੀਡੀਆ ‘ਤੇ ਵਾਪਸੀ ਕਰ ਸਕਦੇ ਹਨ। ਅਜਿਹੇ ‘ਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਪਸੀ ਲਈ ਇਹ ਪਲੇਟਫਾਰਮ ਵੀ ਖ਼ੁਦ ਟਰੰਪ ਦਾ ਹੋਵੇਗਾ। ਮਿਲਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਟਰੰਪ ਦਾ ਇਹ ਸੋਸ਼ਲ ਮੀਡੀਆ ਪਲੇਟਫਾਰਮ ਗੇਮ ਚੇਂਜਰ ਸਾਬਿਤ ਹੋਵਗਾ।

ਹਾਲਾਂਕਿ ਮਿਲਰ ਨੇ ਇਸ ਮਾਮਲੇ ‘ਚ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਦੱਸ ਦੇਈਏ ਕਿ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ਼ ਮੀਡੀਆ ‘ਤੇ ਮੌਜੂਦ ਨਹੀਂ ਹਨ। 6 ਜਨਵਰੀ 2021 ਨੂੰ ਟਰੰਪ ‘ਤੇ ਅਮਰੀਕੀ ਕੈਪੀਟਲ ‘ਤੇ ਹਿੰਸਾ ਭੜਕਾਉਣ ਦਾ ਦੋਸ਼ ਲੱਗਾ ਸੀ।

Related posts

ਕੋਰੋਨਾਵਾਇਰਸ: ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਦੇ ਧੰਨਵਾਦ ਵਾਲੇ ਟਵੀਟ ਦਾ ਜਵਾਬ ਦਿੰਦੇ ਕਿਹਾ

On Punjab

ਸੋਮਾਲੀਆ ਦੀ ਰਾਜਧਾਨੀ ‘ਚ ਟਰੱਕ ਬੰਬ ਧਮਾਕਾ, 76 ਦੀ ਮੌਤ

On Punjab

ਜਾਣੋ ਸਿੱਧੂ ਮੂਸੇਵਾਲਾ ਦੇ ਹਤਿਆਰੇ ਗੋਲਡੀ ਬਰਾੜ ਦੀ ਕੈਲੀਫੋਰਨੀਆ ‘ਚ ਗ੍ਰਿਫ਼ਤਾਰੀ ਦਾ ਸੱਚ…

On Punjab