PreetNama
ਖਾਸ-ਖਬਰਾਂ/Important News

ਆਖਰ 20 ਦਿਨ ਰੂਪੋਸ਼ ਰਹਿਣ ਮਗਰੋਂ ਤਾਨਾਸ਼ਾਹ ਕਿਮ-ਜੋਂਗ ਨੇ ਮਾਰੀ ਬੜਕ, ਚੀਨ ਨੂੰ ਕਿਹਾ ਤਕੜਾ ਹੋ…

ਚੰਡੀਗੜ੍ਹ: ਉੱਤਰ ਕੋਰੀਆ ਦੇ ਨੇਤਾ ਕਿਮ-ਜੋਂਗ-ਉਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਜ਼ੁਬਾਨੀ ਸੰਦੇਸ਼ ਭੇਜਿਆ ਹੈ। ਇਸ ਸੰਦੇਸ਼ ਵਿੱਚ ਕਿਮ ਨੇ ਕੋਰੋਨਾ ਵਿਸ਼ਾਣੂ ਦੇ ਫੈਲਣ ਨੂੰ ਬਿਹਤਰ ਢੰਗ ਨਾਲ ਰੋਕਣ ਲਈ ਬੀਜਿੰਗ ਦੀ ਪ੍ਰਸ਼ੰਸਾ ਕੀਤੀ ਤੇ ਵਧਾਈ ਦਿੱਤੀ।

ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਦਾ ਇਹ ਬਿਆਨ ਇਸ ਲਈ ਵੀ ਲਾਭਦਾਇਕ ਹੈ ਕਿਉਂਕਿ ਜਦੋਂ ਅਮਰੀਕਾ ਸਮੇਤ ਹੋਰ ਯੂਰਪੀਅਨ ਦੇਸ਼ ਕੋਰੋਨਾਵਾਇਰਸ ਫੈਲਾਉਣ ਲਈ ਚੀਨ ‘ਤੇ ਦੋਸ਼ ਲਾ ਰਹੇ ਹਨ, ਤਾਂ ਕਿਮ ਦਾ ਜਿਨਪਿੰਗ ਨੂੰ ਵਧਾਈ ਦੇਣਾ ਉਨ੍ਹਾਂ ਦੀ ਦੋਸਤੀ ਨੂੰ ਦਰਸਾਉਂਦਾ ਹੈ। ਇਸ ਵਧਾਈ ਦਾ ਇੱਕ ਹੋਰ ਸੰਕੇਤ ਇਹ ਹੈ ਕਿ ਕਿਮ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸੰਕਟ ਦੀ ਘੜੀ ਵਿੱਚ ਵੀ ਚੀਨ ਦੇ ਨਾਲ ਖੜ੍ਹਾ ਹੈ।

ਇਸ ਸਾਲ ਉੱਤਰੀ ਕੋਰੀਆ ਦੇ ਨੇਤਾ ਦਾ ਚੀਨ ਨੂੰ ਭੇਜਿਆ ਇਹ ਦੂਜਾ ਵਧਾਈ ਸੰਦੇਸ਼ ਹੈ। ਕਿਮ ਪਹਿਲਾਂ ਹੀ ਚੀਨੀ ਰਾਸ਼ਟਰਪਤੀ ਨੂੰ ਕੋਰੋਨਾ ਵਾਇਰਸ ਸੰਬੰਧੀ ਸੰਦੇਸ਼ ਭੇਜ ਚੁੱਕੇ ਹਨ। ਕਿਮ ਨੇ ਜਨਵਰੀ ਵਿੱਚ ਪਹਿਲਾ ਵਧਾਈ ਸੰਦੇਸ਼ ਭੇਜਿਆ ਸੀ।

ਅੱਠ ਦਿਨ ਪਹਿਲਾਂ, ਕਿਮ ਜੋਂਗ ਖੂਬ ਖਬਰਾਂ ਵਿੱਚ ਸੀ, ਦਰਅਸਲ ਕਿਮ ਅਚਾਨਕ ਅਦਿੱਖ ਹੋ ਗਏ ਸੀ ਅਤੇ ਤਕਰੀਬਨ 20 ਦਿਨਾਂ ਬਾਅਦ ਬਾਹਰ ਆਏ ਸਨ। ਪਹਿਲੀ ਮਈ ਨੂੰ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ 20 ਦਿਨਾਂ ਬਾਅਦ ਪਹਿਲੀ ਵਾਰ ਲੋਕਾਂ ਸਾਹਮਣੇ ਆਏ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਨੂੰ ਲੈ ਕਿ ਕਈ ਅਟਕਲਾਂ ਦੂਰ ਹੋਈਆਂ।

Related posts

ਭਾਰਤ ਦਾ ਇਮੇਜਿੰਗ ਸੈਟੇਲਾਇਟ ਅੱਜ ਹੋਵੇਗਾ ਲਾਂਚ

On Punjab

ਇੰਗਲੈਂਡ ਦੌਰੇ ‘ਤੇ ਆਏ ਲੇਖਕ ਦਲਵੀਰ ਹਲਵਾਰਵੀ  ਦਾ ਪੰਜਾਬੀ ਸੱਥ ਵੱਲੋਂ ਸਨਮਾਨ

On Punjab

ਸਰਕਾਰ ਨੇ ਸਰਜੀਕਲ ਮਾਸਕ ਤੇ ਦਸਤਾਨਿਆਂ ਦੇ ਨਿਰਯਾਤ ‘ਤੇ ਲੱਗੀ ਰੋਕ ਹਟਾਈ

On Punjab