PreetNama
ਫਿਲਮ-ਸੰਸਾਰ/Filmy

ਆਖਰ ਵਿਆਹ ਬਾਰੇ ਬੋਲ ਹੀ ਪਏ ਅਰਜੁਨ, ਮਲਾਇਕਾ ਨਾਲ ਚਰਚੇ ‘ਤੇ ਖੁਲਾਸਾ

ਮੁੰਬਈਐਕਟਰ ਅਰਜੁਨ ਕਪੂਰ ਅੱਜਕੱਲ੍ਹ ਮਲਾਇਕਾ ਅਰੋੜਾ ਨਾਲ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਕਾਫੀ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਇਹ ਜੋੜੀ ਜਲਦੀ ਹੀ ਵਿਆਹ ਕਰ ਸਕਦੀ ਹੈ ਪਰ ਆਪਣੇ ਵਿਆਹ ਦੀਆਂ ਖ਼ਬਰਾਂ ‘ਤੇ ਚੁੱਪੀ ਤੋੜਦੇ ਹੋਏ ਅਰਜੁਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਆਹ ਨੂੰ ਲੈ ਕੇ ਅਜੇ ਕੋਈ ਜਲਦਬਾਜ਼ੀ ਨਹੀਂ।

ਅਰਜੁਨ ਕਪੂਰ ਨੇ ਹਾਲ ਹੀ ‘ਚ ਇੰਟਰਵਿਊ ਦੌਰਾਨ ਵਿਆਹ ਦੇ ਸਵਾਲ ‘ਤੇ ਕਿਹਾ, “ਲੋਕਾਂ ਦਾ ਕੰਮ ਅੰਦਾਜ਼ੇ ਲਾਉਣਾ ਹੈ। ਲੋਕ ਵਿਆਹ ਤੋਂ ਬਾਅਦ ਗੰਜੇ ਹੁੰਦੇ ਹਨ ਤੇ ਮੈਂ ਵਿਆਹ ਦੌਰਾਨ ਗੰਜਾ ਨਹੀਂ ਹੋਣਾ ਚਾਹੁੰਦਾ। ਅਜੇ ਮੈਂ ਵਿਆਹ ਨਹੀਂ ਕਰ ਰਿਹਾ। ਮੈਂ ਅਜੇ ਸਿਰਫ 33 ਸਾਲ ਦਾ ਹਾਂ ਤੇ ਹਰ ਰਿਸ਼ਤੇ ਦਾ ਆਖਰੀ ਪੜਾਅ ਵਿਆਹ ਨਹੀਂ ਹੁੰਦਾ। ਇਸ ਤੋਂ ਇਲਾਵਾ ਵੀ ਇੱਕਦੂਜੇ ਬਾਰੇ ਐਕਸਪਲੋਰ ਕਰਨ ਲਈ ਵਧੇਰੇ ਕੁਝ ਹੁੰਦਾ ਹੈ।

ਕੀ ਤੁਸੀਂ ਵਿਆਹ ‘ਚ ਯਕੀਨ ਰੱਖਦੇ ਹੋਇਸ ‘ਤੇ ਅਰਜੁਨ ਕਪੂਰ ਨੇ ਕਿਹਾ, “ਮੈਂ ਅਜਿਹੇ ਪਰਿਵਾਰ ਤੋਂ ਹਾਂ ਜਿੱਥੇ ਵਿਆਹ ਠੀਕ ਨਹੀਂ ਚੱਲ ਪਾਇਆ। ਇਸ ਦੇ ਬਾਅਦ ਵੀ ਮੈਂ ਵਿਆਹ ‘ਚ ਯਕੀਨ ਰੱਖਦਾ ਹਾਂ। ਮੈਂ ਆਪਣੇ ਨੇੜੇ ਵਧੇਰੇ ਵਿਆਹੁਤਾ ਜੋੜੀਆਂ ਨੂੰ ਖੁਸ਼ੀ ਨਾਲ ਰਹਿੰਦੇ ਦੇਖਿਆ ਹੈ।”

ਇਸ ਤੋਂ ਪਹਿਲਾਂ ਵੀ ਵਿਆਹ ਦੇ ਰਿਸ਼ਤੇ ‘ਤੇ ਅਰਜੁਨ ਨੇ ਕਿਹਾ ਸੀ, “ਜਦੋਂ ਮੈਂ ਰਿਸ਼ਤਾ ਨਹੀਂ ਲੁਕਾ ਰਿਹਾ ਤਾਂ ਮੈਂ ਵਿਆਹ ਬਾਰੇ ਕਿਉਂ ਲੁਕਾਵਾਗਾਂ।” ਤੁਹਾਨੂੰ ਦੱਸ ਦਈਏ ਕਿ ਮਲਾਇਕਾ ਤੇ ਅਰਜੁਨ ਕਪੂਰ ਕਰੀਬ ਦੋ ਸਾਲ ਤੋਂ ਇੱਕਦੂਜੇ ਨੂੰ ਡੇਟ ਕਰ ਰਹੇ ਹਨ ਤੇ ਦੋਵੇਂ ਸਟਾਰਸ ਅਕਸਰ ਇੱਕਦੂਜੇ ਨਾਲ ਨਜ਼ਰ ਆਉਂਦੇ ਹਨ।

Related posts

ਆਰੀਅਨ ਖ਼ਾਨ ਡਰੱਗ ਕੇਸ ‘ਚ ਨਵਾਂ ਮੋੜ, ਗਵਾਹ ਨੇ ਕਿਹਾ – 18 ਕਰੋੜ ‘ਚ ਹੋਈ ਡੀਲ, NCB ਨੇ ਦੋਸ਼ ਨੇ ਦੱਸਿਆ ਬੇਬੁਨਿਆਦ

On Punjab

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਏ ਕੋਵਿਡ-19 ਦਾ ਸ਼ਿਕਾਰ ਤਾਂ ਕਵਿਤਾ ਕੌਸ਼ਿਕ ਨੇ ਕੀਤਾ ਇਹ ਟਵੀਟ

On Punjab

ਕੋਰੋਨਾ ਦੇ ਝੰਬੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ

On Punjab