PreetNama
ਫਿਲਮ-ਸੰਸਾਰ/Filmy

ਆਖਰ ਕਿਉਂ ਦੁਖੀ ਹੋਏ ਧਰਮਿੰਦਰ, ਟਵੀਟ ਕਰ ਦੱਸਿਆ ਕਾਰਨ

ਚੰਡੀਗੜ੍ਹ: ਸਦਾਬਹਾਰ ਬਾਲੀਵੁੱਡ ਕਲਾਕਾਰ ਤੇ ਆਪਣੇ ਜ਼ਮਾਨੇ ਦੇ ਹੀ-ਮੈਨ (He-man) ਧਰਮਿੰਦਰ ਦਾ ਦਿਲ ਦੁਖੀ ਹੈ। ਉਨ੍ਹਾਂ ਦੀ ਇਸ ਉਦਾਸੀ ਦਾ ਕਾਰਨ ਲੁਧਿਆਣਾ ਦਾ ‘ਰੇਖੀ ਸਿਨੇਮਾ ਹਾਲ’ ਹੈ। 1933 ਵਿਚ ਬਣੇ ਇਸ ਥੀਏਟਰ ਨਾਲ ਧਰਮਿੰਦਰ (Dharmendra ) ਦਾ ਬਹੁਤ ਖ਼ਾਸ ਲਗਾਅ ਹੈ। ਇਹੀ ਕਾਰਨ ਹੈ ਕਿ ਸ਼ਹਿਰ ਦੇ ਮਸ਼ਹੂਰ ਸਿਨੇਮਾਘਰਾਂ ਦੀ ਤਰਸਯੋਗ ਸਥਿਤੀ ਨੇ ਉਨ੍ਹਾਂ ਨੂੰ ਉਦਾਸ ਕੀਤਾ ਹੈ।

ਧਰਮਿੰਦਰ ਨੇ ਟਵੀਟ ਕਰਕੇ ਇਸਦੀ ਹਾਲਤ ‘ਤੇ ਚਿੰਤਾ ਜ਼ਾਹਰ ਕੀਤੀ। ਧਰਮਿੰਦਰ ਨੇ ਇਸ ਦੀ ਖਸਤਾ ਹਾਲਤ ਇਮਾਰਤ ਪੋਸਟ ਕਰ ਟਵੀਟ ਕੀਤਾ, “ਰੇਖੀ ਸਿਨੇਮਾ ਲੁਧਿਆਣਾ… ਇੱਥੇ ਅਣਗਿਣਤ ਫਿਲਮਾਂ ਦੇਖੀਆਂ ਹਨ… ਇਸ ਚੁੱਪ ਨੂੰ ਵੇਖ ਕੇ ਮੇਰਾ ਦਿਲ ਉਦਾਸ ਹੋ ਗਿਆ।”

ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਧਰਮਿੰਦਰ ਦਾ ਬਚਪਨ ਲੁਧਿਆਣਾ ਵਿਚ ਬਤੀਤ ਹੋਇਆ ਹੈ, ਇਸ ਨਾਲ ਉਨ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਉਸ ਸਮੇਂ ਉਹ ਬੱਦੋਵਾਲ, ਲੁਧਿਆਣਾ ਵਿੱਚ ਰਹਿੰਦੇ ਸੀ। ਜਿਵੇਂ ਹੀ ਧਰਮਿੰਦਰ ਨੇ ਰੇਖੀ ਸਿਨੇਮਾ ਬਾਰੇ ਟਵੀਟ ਕੀਤਾ, ਉਨ੍ਹਾਂ ਦੇ ਫੈਨਸ ਨੇ ਪੋਸਟ ਨੂੰ ਰੀਟਵੀਟ ਕਰਨਾ ਸ਼ੁਰੂ ਕਰ ਦਿੱਤਾ। ਖਾਸ ਗੱਲ ਇਹ ਹੈ ਕਿ ਪ੍ਰਸ਼ੰਸਕਾਂ ਨੇ ਰੀ-ਟਵੀਟ ਰਾਹੀਂ ਜੋ ਵੀ ਪ੍ਰਸ਼ਨ ਪੁੱਛੇ, ਧਰਮਿੰਦਰ ਨੇ ਉਨ੍ਹਾਂ ਦਾ ਜਵਾਬ ਵੀ ਦਿੱਤੇ।

Related posts

‘ਇਹ ਗਲਤੀ ਬਿਲਕੁਲ ਨਾ ਕਰੋ’ – ਰਿਲੇਸ਼ਨਸ਼ਿਪ ‘ਤੇ ਸੈਫ ਅਲੀ ਖਾਨ ਨੇ ਕਿਹਾ ਕੁਝ ਅਜਿਹਾ

On Punjab

ਸੋਸ਼ਲ ਮੀਡੀਆ ‘ਤੇ ਫਿਰ ਛਾਈ ਮੌਨੀ ਰਾਏ, ਸ਼ੇਅਰ ਕੀਤੀਆਂ ਤਸਵੀਰਾਂ

On Punjab

ਬਾਲੀਵੁਡ ਤੋਂ ਪਹਿਲਾਂ ਜਗਰਾਤੇ ਕਰਦੀ ਸੀ ਨੇਹਾ ਕੱਕੜ, ਵੇਖੋ ਤਸਵੀਰਾਂ

On Punjab