PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਆਈਐੱਸਐੱਸਐੱਫ ਵਿਸ਼ਵ ਕੱਪ: ਸਿਫ਼ਤ ਕੌਰ ਸਮਰਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ

ਮਿਊਨਿਖ- ਸਿਖ਼ਰਲੀ ਭਾਰਤੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਮਹਿਲਾਵਾਂ ਦੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮੈਚ ਦੌਰਾਨ ਸਖ਼ਤ ਮੁਕਾਬਲੇ ਵਿਚਾਲੇ ਕਾਂਸੀ ਦਾ ਤਗ਼ਮਾ ਜਿੱਤਿਆ। ਮਹਿਲਾਵਾਂ ਦੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮੁਕਾਬਲੇ ਵਿੱਚ ਮੌਜੂਦਾ ਵਿਸ਼ਵ ਰਿਕਾਰਡ ਧਾਰਕ 23 ਸਾਲਾ ਸਿਫ਼ਤ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ 453.1 ਅੰਕ ਬਣਾਏ। ਨਾਰਵੇਅ ਦੀ ਜੀਨੈਟ ਹੈਗ ਡਿਊਸਟੇਡ ਨੇ 466.9 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ ਜਦਕਿ ਸਵਿਟਜ਼ਰਲੈਂਡ ਦੀ ਐਮਿਲੀ ਜੈਗੀ ਨੇ 464.8 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਐਮਿਲੀ 590 ਅੰਕਾਂ ਦੇ ਨਾਲ ਕੁਆਲੀਫਿਕੇਸ਼ਨ ਵਿੱਚ ਨੌਵੇਂ ਸਥਾਨ ’ਤੇ ਰਹੀ ਸੀ ਪਰ ਫਾਈਨਲ ਵਿੱਚ ਜਗ੍ਹਾ ਬਣਾਉਣ ’ਚ ਸਫ਼ਲ ਰਹੀ, ਕਿਉਂਕਿ ਸਿਖ਼ਰਲੇ ਅੱਠ ਵਿੱਚ ਸ਼ਾਮਲ ਦੋ ਨਿਸ਼ਾਨੇਬਾਜ਼ ਸਿਰਫ਼ ਰੈਂਕਿੰਗ ਅੰਕ (ਆਰਪੀਓ) ਲਈ ਨਿਸ਼ਾਨੇਬਾਜ਼ੀ ਕਰ ਰਹੀਆਂ ਸਨ। ਕੁਆਲੀਫਿਕੇਸ਼ਨ ਵਿੱਚ ਸਿਫ਼ਤ ਨੇ ਨੀਲਿੰਗ, ਪ੍ਰੋਨ ਅਤੇ ਸਟੈਂਡਿੰਗ ਦੇ ਤਿੰਨ ਗੇੜਾਂ ’ਚ ਕੁੱਲ 592 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਹੋਰ ਭਾਰਤੀਆਂ ’ਚ ਆਸ਼ੀ ਚੌਕਸੇ ਕੁਆਲੀਫਿਕੇਸ਼ਨ ਵਿੱਚ 589 ਅੰਕਾਂ ਦੇ ਨਾਲ 11ਵੇਂ ਸਥਾਨ ’ਤੇ ਰਹੀ ਜਦਕਿ ਅੰਜੁਮ ਮੌਦਗਿੱਲ ਨੇ 586 ਅੰਕਾਂ ਨਾਲ 27ਵਾਂ ਸਥਾਨ ਹਾਸਲ ਕੀਤਾ।

Related posts

ਹਾਦਸੇ ’ਚ ਮੋਈ ਪਤਨੀ ਦੀ ਲਾਸ਼ ਮੋਟਰਸਾਈਕਲ ’ਤੇ ਬੰਨ੍ਹ ਕੇ ਲਿਜਾਣ ਲਈ ਮਜਬੂਰ ਹੋਇਆ ਪਤੀ

On Punjab

ਅਮਰੀਕੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੂੰ ਵੱਡਾ ਸਦਮਾ

On Punjab

ਅੱਜ ਦੀ ਹੀਰ

Pritpal Kaur