87.78 F
New York, US
July 16, 2025
PreetNama
ਖਾਸ-ਖਬਰਾਂ/Important News

ਅੱਤਵਾਦ ਖਿਲਾਫ ਪਾਕਿਸਤਾਨ ਦੀ ਕਾਰਵਾਈ ਮਹਿਜ਼ ਦਿਖਾਵਾ: ਭਾਰਤ

ਨਵੀਂ ਦਿੱਲੀਭਾਰਤੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਅੱਤਵਾਦੀ ਸੰਗਠਨਾਂ ਖਿਲਾਫ ਆਪਣੇ ਦਿਖਾਵਟੀ ਕਦਮਾਂ ਨਾਲ ਅੰਤਰਰਾਸ਼ਟਰੀ ਸੰਗਠਨਾਂ ਦੀਆਂ ਅੱਖਾਂ ‘ਚ ਧੂੜ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਇਹ ਪ੍ਰਤੀਕ੍ਰਿਆ ਅਜਿਹੇ ਸਮੇਂ ‘ਚ ਆਈ ਹੈ ਜਦੋਂ ਪਾਕਿ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰ ਮਾਇੰਡ ਹਾਫਿਜ਼ ਸਈਦ ਤੇ ਉਸ ਦੇ ਨਜ਼ਦੀਕੀ 12 ਸਾਥੀਆਂ ਖਿਲਾਫ 23 ਮਾਮਲਿਆਂ ‘ਚ ਅੱਤਵਾਦ ਦੇ ਮਾਮਲੇ ਦਰਜ ਕੀਤੇ ਹਨ।

ਭਾਰਤ ਵੱਲੋਂ ਇਹ ਦਾਅਵਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪਾਕਿਸਤਾਨ ‘ਤੇ ਅੱਤਵਾਦ ਖਿਲਾਫ ਕਦਮ ਚੁੱਕਣ ਲਈ ਗਲੋਬਲ ਤੌਰ ‘ਤੇ ਦਬਾਅ ਵਧ ਰਿਹਾ ਹੈ ਕਿ ਉਹ ਭਾਰਤ ਦੀ ਭਿਆਨਕ ਹਮਲੇ ਕਰਨ ਵਾਲੇ ਅੱਤਵਾਦੀ ਸਮੂਹਾਂ ਖਿਲਾਫ ਕਾਰਵਾਈ ਕਰੇ।ਵਿਦੇਸ਼ ਮੰਤਰਾਲਾ ਦੇ ਬੁਲਾਏ ਰਵੀਸ਼ ਕੁਮਾਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, “ਪਾਕਿਸਤਾਨ ਅੱਤਵਾਦੀ ਸੰਗਠਨਾਂ ਖਿਲਾਫ ਕਦਮ ਚੁੱਕਣ ਦੇ ਨਾਂ ‘ਤੇ ਅੰਤਰਾਸ਼ਟਰੀ ਸੰਗਠਨਾਂ ਦੀ ਅੱਖਾਂ ‘ਚ ਧੁਲ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ”। ਰਵੀਸ਼ ਨੇ ਕਿਹਾ, “ਅਸੀਂ ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨਾਂ ਖਿਲਾਫ ਦਿਖਾਵਟੀ ਕਦਮਾਂ ਦੇ ਧੌਖੇ ‘ਚ ਨਹੀਂ ਆਵਾਂਗੇ।”

Related posts

ਆਸਟ੍ਰੇਲੀਆ ਦੇ 56 Exit Poll ਵਾਲਾ ਹੋਏਗਾ ਭਾਰਤੀ ਸਰਵੇਖਣਾਂ ਦਾ ਹਾਲ, ਵਿਰੋਧੀ ਧਿਰਾਂ ਦੀ ਉਮੀਦ ਬਰਕਕਾਰ..!

On Punjab

ਇਸ ਸਾਲ ਦੇ ਅੰਤ ਤੱਕ ਉਪਲੱਬਧ ਹੋਵੇਗਾ ਕੋਰੋਨਾ ਨਾਲ ਲੜਨ ਲਈ ਟੀਕਾ : ਟਰੰਪ

On Punjab

RBI ਵੱਲੋਂ ਰੈਪੋ ਦਰਾਂ ਵਿੱਚ ਕਟੌਤੀ ਤੋ ਬਾਅਦ ਸ਼ੇਅਰ ਬਜ਼ਾਰ ਵਿਚ ਤੇਜ਼ੀ

On Punjab