PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅੰਮ੍ਰਿਤਸਰ ਸਰਹੱਦ ਤੋਂ 4 ਡਰੋਨ ਅਤੇ ਹੈਰੋਇਨ ਬਰਾਮਦ

ਅੰਮ੍ਰਿਤਸਰ-  ਬੀਐੱਸਐੱਫ ਨੇ ਅੰਮ੍ਰਿਤਸਰ ਸਰਹੱਦ ’ਤੇ 03 ਪਾਕਿਸਤਾਨੀ ਡਰੋਨਾਂ ਨੂੰ ਬੇਅਸਰ ਕਰਦਿਆਂ 4 ਡਰੋਨ ਅਤੇ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐੱਸਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਬੀਐੱਸਐੱਫ ਨੇ ਪਿਛਲੇ 24 ਘੰਟਿਆਂ ਵਿੱਚ ਪੰਜਾਬ ਸਰਹੱਦ ’ਤੇ 03 ਹੋਰ ਪਾਕਿਸਤਾਨੀ ਡਰੋਨਾਂ ਨੂੰ ਸਫਲਤਾਪੂਰਵਕ ਬੇਅਸਰ ਕੀਤਾ।
ਉਨ੍ਹਾਂ ਦੱਸਿਆ ਕਿ ਡਰੋਨ ਗਤੀਵਿਧੀਆ ਦੇਖਣ ਤੋ ਬਾਅਦ ਤੇਜ਼ੀ ਨਾਲ ਕਾਰਵਾਈ ਕਰਦਿਆਂ ਜਵਾਨਾਂ ਨੇ ਅੰਮ੍ਰਿਤਸਰ ਸਰਹੱਦ ’ਤੇ ਪਿੰਡ ਚੱਕ ਅੱਲਾਬਖਸ਼ ਨੇੜੇ 02 ਡਰੋਨ ਅਤੇ ਪਿੰਡ ਰੋੜਾਂਵਾਲਾ ਨੇੜੇ 1 ਡਰੋਨ ਨੂੰ ਬੇਅਸਰ ਕੀਤਾ।  ਇਨਾਂ ਵਿਚੋ ਦੋ ਡਰੋਨ ਡੀਜੀਆਈ ਮੈਵਿਕ 300 ਆਰਟੀਕੇ ਸ਼੍ਰੇਣੀ ਦੇ ਅਤੇ ਇਕ ਡਰੋਨ ਡੀਜੀਆਈ ਮੈਵਿਕ 3 ਕਲਾਸਿਕ ਸ਼੍ਰੇਣੀ ਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਾਂਚ ਦੌਰਾਨ ਪਿੰਡ ਕਾਹਨਗੜ੍ਹ ਦੇ ਨਾਲ ਲੱਗਦੇ ਖੇਤਰ ਵਿਚੋ ਇੱਕ ਹੋਰ ਡਰੋਨ ਡੀਜੀਆਈ ਮੈਵਿਕ 3 ਕਲਾਸਿਕ ਸ਼੍ਰੇਣੀ ਦੇ ਨਾਲ 1 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਵਿਚੋਂ ਕੁੱਲ 540 ਗ੍ਰਾਮ ਨਸ਼ੀਲਾ ਪਦਾਰਥ  ਬਰਾਮਦ ਹੋਇਆ ਹੈ। ਦੱਸਣਯੋਗ ਹੈ ਕਿ ਇਸ ਸਾਲ ਦੌਰਾਨ ਹੁਣ ਤੱਕ ਬੀਐੱਸਐੱਫ ਨੇ 200 ਤੋ ਵੱਧ ਡਰੋਨ ਬਰਾਮਦ ਕੀਤੇ ਹਨ।

Related posts

ਸਰਕਾਰੀ ਘਰ ਲੈਣ ਲਈ ਇੱਕੋ ਪਰਿਵਾਰ ਨੇ ਆਪਸ ‘ਚ ਕੀਤੇ 23 ਵਿਆਹ, ਜਾਣੋ ਫਿਰ ਕੀ ਹੋਇਆ

On Punjab

ਪਾਕਿਸਤਾਨ ‘ਚ ਡਾਲਰ ਦੀ ਬੁਰੀ ਹਾਲਤ, ਰਿਕਾਰਡ ਪੱਧਰ ‘ਤੇ ਡਿੱਗਣ ਕਾਰਨ ਹਰ ਪਾਸੇ ਤਬਾਹੀ, ਸ੍ਰੀਲੰਕਾ ਦੇ ਰਾਹ ‘ਤੇ ਦੇਸ਼

On Punjab

ਹੱਟ ਪਿੱਛੇ ਮਿੱਤਰਾਂ ਦੀ ਦਾੜ੍ਹੀ ਅਤੇ ਮੁੱਛ ਦਾ ਸਵਾਲ ਐ..! ਦੇਖੋ ਕੌਮਾਂਤਰੀ ਦਾੜ੍ਹੀ-ਮੁੱਛ ਮੁਕਾਬਲੇ ਦੀਆਂ ਖ਼ਾਸ ਤਸਵੀਰਾਂ

On Punjab