60.15 F
New York, US
May 16, 2024
PreetNama
ਸਿਹਤ/Health

ਅੰਤੜੀਆਂ ਨੂੰ ਸਾਫ਼ ਕਰਦਾ ਹੈ ‘ਕੱਚਾ ਕੇਲਾ’

Raw Banana Benifits : ਨਵੀਂ ਦਿੱਲੀ :  ਪੱਕਾ ਕੇਲਾ ਸਾਰੇ ਖਾਂਦੇ ਹਨ, ਪਰ ਕੱਚਾ ਕੇਲਾ ਵੀ ਕਾਫ਼ੀ ਲਾਭਦਾਇਕ ਹੁੰਦਾ ਹੈ। ਮਾਹਿਰਾਂ ਮੁਤਾਬਿਕ ਕੱਚਾ ਕੇਲਾ ਸਰੀਰ ਲਈ ਦਵਾਈਆਂ ਦਾ ਕੰਮ ਕਰਦਾ ਹੈ ਅਤੇ ਇਸ ਤੋਂ ਸਰੀਰ ਦੀ ਕਈ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਬੀਮਾਰੀ ਵੀ ਖਤਮ ਹੋ ਜਾਂਦੀ ਹੈ।ਇਹੀ ਵਜ੍ਹਾ ਹੈ ਕਿ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ  ਸਾਰੇ ਇਸ ਫਲ ਨੂੰ ਬੜੇ ਚਾਅ ਨਾਲ ਖਾਂਦੇ ਹਨ। ਇਸ `ਚ ਪੋਟਾਸ਼ੀਅਮ ਵੱਡੀ ਮਾਤਰਾ `ਚ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਤਾਂ ਮਜ਼ਬੂਤ ਬਣਾਉਦੇ ਹਨ, ਤੇ ਨਾਲ ਹੀ ਸ਼ਰੀਰ ਨੂੰ ਦਿਨ ਭਰ ਊਰਜਾਵਾਨ ਵੀ ਬਣਾਈ ਰੱਖਦੇ ਹਨ। ਕੱਚਾ ਕੇਲਾ ਪੋਟਾਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਸੀ ਦਾ ਖਜਾਨਾ ਹੁੰਦਾ ਹੈ, ਜਿਸ ਨੂੰ ਖਾਣ ਨਾਲ ਡਾਈਜੇਸ਼ਨ ਤੋਂ ਲੈ ਕੇ ਸ਼ੂਗਰ ਤੱਕ ਕਈ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ * ਕੱਚੇ ਕੇਲੇ `ਚ ਪੋਟਾਸ਼ੀਅਮ ਅਤੇ ਐਂਟੀ ਆਕਸੀਡੇਂਟ ਬਹੁਤ ਪਾਇਆ ਜਾਂਦਾ ਹੈ। ਕੱਚੇ ਕੇਲੇ ਦੀ ਸਬਜ਼ੀ ਖਾਣ ਨਾਲ ਦਿਨ ਭਰ ਚੁਸਤੀ ਬਣੀ ਰਹਿੰਦੀ ਹੈ।* ਕੱਚਾ ਕੇਲਾ ਖਾਣਾ ਕਬਜ਼ ਨੂੰ ਵੀ ਦੂਰ ਹੁੰਦੀ ਹੈ। ਕੱਚਾ ਕੇਲਾ ਅੰਤੜੀਆਂ ਨੂੰ ਸਾਫ ਕਰਦਾ ਹੈ। ਇਸ ਨਾਲ ਜੋ ਮਲ ਜਮ੍ਹਾਂ ਰਹਿੰਦਾ ਹੈ, ਉਹ ਬਾਹਰ ਨਿਕਲ ਜਾਂਦਾ ਹੈ   ਕੱਚਾ ਕੇਲਾ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।  ਇਸ `ਚ ਭਰਪੂਰ ਮਾਤਰਾ `ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਜਿਨ੍ਹਾਂ ਨੂੰ ਜਿ਼ਆਦਾ ਭੁੱਖ ਲੱਗਣ ਦੀ ਸਮੱਸਿਆ ਹੋਵੇ ਉਨ੍ਹਾਂ ਨੂੰ ਵੀ ਕੱਚਾ ਕੇਲਾ ਖਾਣਾ ਚਾਹੀਦਾ। ਇਹ ਪੇਟ ਨੂੰ ਭਰਿਆ ਰੱਖਦਾ ਹੈ ਅਤੇ ਦੇਰ ਤੱਕ ਭੁੱਖ ਨਹੀਂ ਲੱਗਣ ਦਿੰਦਾ। ਕੇਲੇ ਵਿੱਚ ਫਾਈਬਰ ਹੁੰਦਾ ਹਨ ਜੋ ਬੇਲੋੜਾ ਫੈਟ ਸੈੱਲਾਂ ਅਤੇ ਅਸ਼ੁੱਧੀਆਂ ਨੂੰ ਸਾਫ਼ ਕਰਨ ਵਿੱਚ ਮਦਦਗਾਰ ਹੁੰਦੇ ਹਨ ਅਤੇ ਭਾਰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਆਪਣਾ ਭਾਰ ਆਸਾਨੀ ਨਾਲ ਘੱਟ ਕਰਨਾ ਚਾਹੁੰਦੇ ਹੈ ਤਾਂ ਕੱਚੇ ਕੇਲੇ ਦਾ ਸੇਵਨ ਕਰੋ। ਇੱਕ ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਕੱਚੇ ਕੇਲੇ ਵਿੱਚ ਐਮੀਨੋ ਐਸਿਡ ਪਾਇਆ ਜਾਂਦਾ ਹੈ, ਜੋ ਦਿਮਾਗ਼ ਵਿੱਚ ਹੋਣ ਵਾਲੇ ਰਾਸਾਇਨਿਕ ਤਬਦੀਲੀ ਨੂੰ ਸੰਤੁਲਿਤ ਕਰਨ ਦਾ ਕੰਮ ਕਰਦਾ ਹੈ।

Related posts

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ ਅਰਬੀ ਦੇ ਪੱਤੇ

On Punjab

ਕੇਲਿਆਂ ਦੀ ਵਿਕਰੀ ‘ਤੇ ਲਾਈ ਰੋਕ

On Punjab

ਗਰਮੀਆਂ ‘ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

On Punjab