PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਅੰਤਰ-ਰਾਜੀ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼, 6 ਗ੍ਰਿਫਤਾਰ

ਪੁਣੇ-ਪਿੰਪਰੀ ਚਿੰਚਵਾੜ ਪੁਲੀਸ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਛੇ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ ਇੱਕ ਅੰਤਰ-ਰਾਜੀ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਦੋਸ਼ੀ ਸਾਈਬਰ ਧੋਖਾਧੜੀ ਦੇ ਕੰਮ ਵਿਚ ਵਰਤੇ ਜਾਂਦੇ ਬੈਂਕ ਖਾਤੇ ਅੰਤਰਰਾਸ਼ਟਰੀ ਪੱਧਰ ’ਤੇ ਮੁਹੱਈਆ ਕਰਵਾਉਣ ਵਿਚ ਸ਼ਾਮਲ ਸਨ। ਇਹ ਗ੍ਰਿਫਤਾਰੀਆਂ ਸਾਈਬਰ ਕ੍ਰਾਈਮ ਗਤੀਵਿਧੀਆਂ ਦੀ ਚੱਲ ਰਹੀ ਜਾਂਚ ਦਾ ਹਿੱਸਾ ਹਨ ਜਿਸ ਵਿੱਚ ਹੋਰ ਦੇਸ਼ਾਂ ਵਿਚ ਬੇਠੇ ਧੋਖਾਧੜੀ ਗਿਰੋਹ ਦੇ ਮੈਂਬਰਾਂ ਨਾਲ ਖਾਤਿਆਂ ਸਾਂਝਾ ਕੀਤਾ ਜਾਂਦਾ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ੁਭਮ ਮੋਹਨ, ਸੈਮ ਉਰਫ ਡੇਵਿਡ ਉਰਫ ਸੰਬਿਧ ਕੁਮਾਰ ਸ਼੍ਰੀਪਤੀ ਨਾਇਕ, ਪ੍ਰੋਫੈਸਰ ਉਰਫ ਹਿਮਾਂਸ਼ੂ ਕੁਮਾਰ ਗਣੇਸ਼ ਠਾਕੁਰ, ਰਾਜਾਂਸ਼ ਸਿੰਘ ਸੰਤੋਸ਼ ਸਿੰਘ, ਗੌਰਵ ਅਨਿਲ ਕੁਮਾਰ ਸ਼ਰਮਾ ਅਤੇ ਅੰਕੁਸ਼ ਰਾਮਰਾਓ ਮੋਰੇ ਵਜੋਂ ਹੋਈ ਹੈ। ਪੁਲੀਸ ਡਿਪਟੀ ਕਮਿਸ਼ਨਰ ਸੰਦੀਪ ਡੋਇਫੋਡੇ ਦੇ ਅਨੁਸਾਰ ਮੁੱਖ ਦੋਸ਼ੀ ਸੈਮ ਉਰਫ਼ ਡੇਵਿਡ, ਪਿਛਲੇ ਦੋ ਸਾਲਾਂ ਤੋਂ ਟੈਲੀਗ੍ਰਾਮ ਰਾਹੀਂ ਭਾਰਤ ਭਰ ਦੇ ਖਾਤਾ ਧਾਰਕਾਂ ਨਾਲ ਸੰਪਰਕ ਕਰ ਰਿਹਾ ਸੀ। ਫਿਰ ਇਹ ਖਾਤਿਆਂ ਨੂੰ ਕੰਬੋਡੀਆ ਸਥਿਤ ਮੁਢਲੇ ਸ਼ੱਕੀ ਨੂੰ ਮੁਹੱਈਆ ਕਰਵਾਇਆ ਗਿਆ ਸੀ।

ਸਾਈਬਰ ਕ੍ਰਾਈਮ ਦੀ ਚੱਲ ਰਹੀ ਜਾਂਚ ਦੌਰਾਨ ਪੁਲੀਸ ਕਾਂਸਟੇਬਲ ਹੇਮੰਤ ਖਰਾਤ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕੀਤੀ ਗਈ। ਸੂਚਨਾ ਤੋਂ ਪਤਾ ਲੱਗਾ ਹੈ ਕਿ ਸ਼ੁਭਮ ਸਾਈਬਰ ਅਪਰਾਧਾਂ ਲਈ ਬੈਂਕ ਖਾਤੇ ਮੁਹੱਈਆ ਕਰਵਾਉਣ ਵਿਚ ਸ਼ਾਮਲ ਸੀ। ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸਨੇ ਇਹ ਖਾਤੇ ਸੈਮ ਉਰਫ ਡੇਵਿਡ ਨੂੰ ਦਿੱਤੇ ਸਨ। ਕਾਰਵਾਈ ਦੌਰਾਨ ਪੁਲੀਸ ਨੇ ਨੌਂ ਮੋਬਾਈਲ ਫ਼ੋਨ, ਇੱਕ ਟੈਬਲੇਟ ਅਤੇ ਦਸ ਚੈੱਕਬੁੱਕ ਜ਼ਬਤ ਕੀਤੇ ਹਨ।

ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਪਿਛਲੇ ਦੋ ਸਾਲਾਂ ਵਿੱਚ ਕੰਬੋਡੀਆ ਵਿੱਚ ਮੁੱਖ ਸ਼ੱਕੀ ਨੂੰ ਹਜ਼ਾਰਾਂ ਬੈਂਕ ਖਾਤੇ ਮੁਹੱਈਆ ਕਰਵਾਏ ਹਨ। ਇਹ ਸਫਲਤਾ ਉਦੋਂ ਮਿਲੀ ਜਦੋਂ ਪਿੰਪਰੀ ਚਿੰਚਵਾੜ ਪੁਲੀਸ ਦੀ ਇੱਕ ਸਾਈਬਰ ਕ੍ਰਾਈਮ ਟੀਮ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦਰਜ ਕੀਤੇ ਗਏ ਇੱਕ ਸ਼ੇਅਰ ਟਰੇਡਿੰਗ ਸਾਈਬਰ ਧੋਖਾਧੜੀ ਦੇ ਮਾਮਲੇ ਦੀ ਜਾਂਚ ਕੀਤੀ, ਜਿਸ ਵਿੱਚ ਪੀੜਤ ਨੇ ਉੱਚ ਰਿਟਰਨ ਦੇ ਵਾਅਦੇ ’ਤੇ 7.6 ਲੱਖ ਰੁਪਏ ਗੁਆ ਦਿੱਤੇ ਸਨ।

ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸੈਮ ਡੇਵਿਡ ਘੱਟੋ-ਘੱਟ 20 ਵੱਖ-ਵੱਖ ਫ਼ੋਨ ਨੰਬਰਾਂ ਦੀ ਵਰਤੋਂ ਕਰਦਾ ਸੀ, ਜਿਸਦਾ ਮੁੱਢਲਾ ਅਧਾਰ ਗੋਆ ਵਿਚ ਸੀ ਅਤੇ ਉਹ ਅਕਸਰ ਪੂਰੇ ਭਾਰਤ ਵਿਚ ਘੁੰਮਦਾ ਰਹਿੰਦਾ ਸੀ। ਇੱਕ ਸੂਹ ਦੇ ਅਧਾਰ ’ਤੇ ਉਸਨੂੰ 23 ਜਨਵਰੀ ਨੂੰ ਹਿੰਜਵਾੜੀ ਵਿੱਚ ਉਸਦੇ ਅਸਲ ਨਾਮ ਸੰਬਿਧ ਕੁਮਾਰ ਸ਼੍ਰੀਪਤੀ ਨਾਇਕ (22) ਵਜੋਂ ਗ੍ਰਿਫਤਾਰ ਕੀਤਾ ਗਿਆ ਸੀ।

Related posts

ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਾਲਕਾ ’ਤੇ ਲਗਾਇਆ ਗ਼ਲਤ ਤੱਥ ਪੇਸ਼ ਕਰਨ ਦਾ ਦੋਸ਼, ਕਿਹਾ-ਡੀਐੱਸਜੀਐੱਮਸੀ ਲੈ ਰਹੀ ਹੈ ਝੂਠਾ ਸਿਹਰਾ

On Punjab

ਵਿਰਾਟ ਕੋਹਲੀ ਤੇ ਅਵਨੀਤ ਕੌਰ ਇੱਕੋ ਵਿੰਬਲਡਨ ਮੈਚ ਵਿੱਚ ਪੁੱਜੇ? ਇੰਟਰਨੈੱਟ ’ਤੇ ਛਿੜੀ ਚਰਚਾ

On Punjab

ਹਾਰ ਮਗਰੋਂ ਟਰੰਪ ਨੇ ਕੀਤੀ ਵੱਡੀ ਕਾਰਵਾਈ, ਗੱਦੀ ਛੱਡਣ ਦਾ ਨਹੀਂ ਮੂਡ

On Punjab