PreetNama
ਸਮਾਜ/Social

ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ ਬਹਾਲ ਹੋਵੇਗੀ ਬੱਸ ਸੇਵਾ, ਪੇਸ਼ਾਵਰ ਤੋਂ ਜਲਾਲਾਬਾਦ ਤਕ ਬੱਸ ਰਾਹੀਂ ਯਾਤਰਾ ਕਰ ਸਕਣਗੇ ਲੋਕ

ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ ਮੁਅੱਤਲ ‘ਦੋਸਤੀ’ ਬੱਸ ਸੇਵਾ ਪੰਜ ਸਾਲ ਬਾਅਦ ਅਗਲੇ ਸਾਲ ਦੇ ਸ਼ੁਰੂ ’ਚ ਬਹਾਲ ਹੋ ਸਕਦੀ ਹੈ। ਇਹ ਫ਼ੈਸਲਾ ਅਫ਼ਗਾਨੀ ਵਫ਼ਦ ਦੇ ਹਾਲੀਆ ਪਾਕਿਸਤਾਨ ਦੌਰੇ ਤੋਂ ਬਾਅਦ ਆਇਆ ਹੈ। ਇਸ ਵਫ਼ਦ ਦੀ ਅਗਵਾਈ ਕੰਮ ਚਲਾਊ ਵਿੱਤ ਮੰਤਰੀ ਆਮਿਰ ਖ਼ਾਨ ਮੁੱਤਾਕੀ ਕਰ ਰਹੇ ਸਨ।

ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਬੱਸ ਸੇਵਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਪੇਸ਼ਾਵਰ ਤੋਂ ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚਕਾਰ ਬਹਾਲ ਹੋਵੇਗੀ। ਅਫ਼ਗਾਨੀ ਵਫ਼ਦ ਦੇ ਸਿਖਰਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਮੋਹਰ ਲੱਗਣ ਤੋਂ ਬਾਅਦ ਬੱਸ ਸੇਵਾ ਨੂੰ ਹਰੀ ਝੰਡੀ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਨੇ ਅਫ਼ਗਾਨੀ ਵਿੱਤ ਮੰਤਰੀ ਵੱਲੋਂ ਬੱਸ ਸੇਵਾ ਬਹਾਲ ਕੀਤੇ ਜਾਣ ਦੀ ਬੇਨਤੀ ਸਵੀਕਾਰ ਕੀਤੀ ਹੈ ਤੇ ਭਰੋਸਾ ਦਿੱਤਾ ਹੈ ਕਿ ਵੱਧ ਤੋਂ ਵੱਧ ਅਗਲੇ ਸਾਲ ਤਕ ਦੋਵਾਂ ਦੇਸ਼ਾਂ ਵਿਚਕਾਰ ਇਹ ਸੇਵਾ ਫਿਰ ਤੋਂ ਸ਼ੁਰੂ ਹੋ ਜਾਵੇਗੀ। ਵਫ਼ਦ ਨੇ ਅਜਿਹੀ ਹੀ ਬੱਸ ਸੇਵਾ ਬਲੋਚਿਸਤਾਨ ਸੂਬੇ ਤੋਂ ਵੀ ਸ਼ੁਰੂ ਕੀਤੇ ਜਾਣ ਦੀ ਇੱਛਾ ਪ੍ਰਗਟਾਈ ਹੈ।

ਯੂਐੱਨ ਦੇ ਵਿਸ਼ੇਸ਼ ਦੂਤ ਨੇ ਮਹਿਲਾ ਧਾਰਮਿਕ ਵਿਦਵਾਨਾਂ ਨਾਲ ਕੀਤੀ ਮੁਲਾਕਾਤ

ਏਐੱਨਆਈ ਮੁਤਾਬਕ, ਅਫ਼ਗਾਨਿਸਤਾਨ ’ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂਐੱਨਏਐੱਮਏ) ’ਚ ਯੂਐੱਨ ਜਨਰਲ ਸਕੱਤਰ ਦੇ ਉਪ ਵਿਸ਼ੇਸ਼ ਨੁਮਾਇੰਦੇ ਮੇਟੇ ਨੁਡਸੇਨ ਮਨੁੱਖੀ ਸਹਾਇਤਾ ਦੀ ਜ਼ਰੂਰਤ ਸਮੇਤ ਵੱਖ-ਵੱਖ ਮੁੱਦੇ ਹੱਲ ਕਰਨ ਲਈ ਤਾਲਿਬਾਨ ਸਮੇਤ ਦੇਸ਼ ’ਚ ਸਾਰੇ ਹਿੱਤ ਧਾਰਕਾਂ ਵਿਚਕਾਰ ਗੱਲਬਾਤ ਕਰ ਰਹੇ ਹਨ। ਸ਼ਨਿਚਰਵਾਰ ਨੂੰ ਉਨ੍ਹਾਂ ਨੇ ਮਹਿਲਾ ਧਾਰਮਿਕ ਵਿਦਵਾਨਾਂ ਨਾਲ ਕਾਬੁਲ ’ਚ ਮੁਲਾਕਾਤ ਕੀਤੀ ਤੇ ਇਸਲਾਮਿਕ ਕਾਨੂੰਨ ਤੇ ਕੁੜੀਆਂ ਤੇ ਔਰਤਾਂ ਦੇ ਅਧਿਕਾਰਾਂ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ।

Related posts

Paris ‘ਚ ਕਰੋੜਾਂ ‘ਚ ਨਿਲਾਮ ਹੋਇਆ ਚੰਡੀਗੜ੍ਹ ਦਾ Heritage ਫਰਨੀਚਰ

On Punjab

ਅਮਰੀਕਾ ਨੇ ਬੰਗਲੂਰੂ ’ਚ ਖੋਲ੍ਹਿਆ ਕੌਂਸਲਖਾਨਾ

On Punjab

ਮਜੀਠਾ ਜ਼ਹਿਰੀਲੀ ਸ਼ਰਾਬ ਦੁਖਾਂਤ: ਪੁਲੀਸ ਵੱਲੋਂ ਦਿੱਲੀ ਦੇ ਦੋ ਵਪਾਰੀ ਕਾਬੂ

On Punjab