PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਹਿਮਦਾਬਾਦ ਹਵਾਈ ਅੱਡੇ ’ਤੇ ਪੁੱਜੇ 33 ਗੁਜਰਾਤੀ

ਅਹਿਮਦਾਬਾਦ-ਅਮਰੀਕਾ ਤੋਂ ਗੈਰ-ਕਾਨੂੰਨੀ ਠਹਿਰਨ ਦੇ ਦੋਸ਼ ਹੇਠ ਦੇਸ਼ ਨਿਕਾਲਾ ਦਿੱਤੇ ਗਏ 33 ਗੁਜਰਾਤ ਦੇ ਮੂਲ ਨਿਵਾਸੀਆਂ ਨੂੰ ਲੈ ਕੇ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਈਆਂ ਦੋ ਉਡਾਣਾਂ ਅਹਿਮਦਾਬਾਦ ਹਵਾਈ ਅੱਡੇ ’ਤੇ ਉਤਰੀਆਂ। ਇਹ 112 ਭਾਰਤੀਆਂ ਦੇ ਉਸ ਸਮੂਹ ਦਾ ਹਿੱਸਾ ਹਨ, ਜੋ ਐਤਵਾਰ ਦੇਰ ਰਾਤ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੇ ਇੱਕ ਅਮਰੀਕੀ ਫੌਜੀ ਜਹਾਜ਼ ਵਿੱਚ ਸਵਾਰ ਸਨ।

33 ਡਿਪੋਰਟ ਹੋਏ ਨਾਗਰਿਕਾਂ ਦੇ ਆਉਣ ਨਾਲ 6 ਫਰਵਰੀ ਤੋਂ ਹੁਣ ਤੱਕ ਅਮਰੀਕਾ ਤੋਂ ਵਾਪਸ ਭੇਜੇ ਗਏ ਗੁਜਰਾਤ ਨਿਵਾਸੀਆਂ ਦੀ ਗਿਣਤੀ 74 ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਦੋ ਮਹਿਸਾਣਾ ਤੋਂ ਅਤੇ ਇੱਕ ਗਾਂਧੀਨਗਰ ਜ਼ਿਲ੍ਹੇ ਤੋਂ ਤਿੰਨ ਪਰਵਾਸੀ ਦੁਪਹਿਰ 12 ਵਜੇ ਦੇ ਕਰੀਬ ਪਹੁੰਚੇ, ਜਦੋਂ ਕਿ 30 ਹੋਰ ਦੁਪਹਿਰ 2 ਵਜੇ ਦੇ ਕਰੀਬ ਇੱਕ ਹੋਰ ਉਡਾਣ ਰਾਹੀਂ ਉਤਰੇ।

ਡਿਪੋਰਟ ਕੀਤੇ ਗਏ ਲੋਕਾਂ ਨੂੰ ਉਨ੍ਹਾਂ ਦੇ ਜੱਦੀ ਸਥਾਨਾਂ ’ਤੇ ਪਹੁੰਚਾਉਣ ਲਈ ਹਵਾਈ ਅੱਡੇ ’ਤੇ ਪੁਲੀਸ ਵਾਹਨ ਤਾਇਨਾਤ ਕੀਤੇ ਗਏ ਸਨ।

16 ਫਰਵਰੀ ਨੂੰ, ਗੁਜਰਾਤ ਦੇ ਅੱਠ ਵਿਅਕਤੀਆਂ ਨੂੰ ਲੈ ਕੇ ਇੱਕ ਜਹਾਜ਼, ਜੋ ਗੈਰ-ਕਾਨੂੰਨੀ ਇਮੀਗ੍ਰੇਸ਼ਨ ਲਈ ਅਮਰੀਕਾ ਤੋਂ ਵਾਪਸ ਘਰ ਭੇਜੇ ਗਏ 116 ਭਾਰਤੀਆਂ ਵਿੱਚੋਂ ਸਨ, ਅੰਮ੍ਰਿਤਸਰ ਤੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਉਤਰਿਆ। ਉਨ੍ਹਾਂ ਨੂੰ ਪੁਲੀਸ ਵਾਹਨਾਂ ਵਿੱਚ ਤੇਜ਼ੀ ਨਾਲ ਉਨ੍ਹਾਂ ਦੇ ਜੱਦੀ ਸਥਾਨਾਂ ’ਤੇ ਪਹੁੰਚਾਇਆ ਗਿਆ।

Related posts

Russia-Ukraine War : ਜੰਗ ਜਾਰੀ ਰਹੀ ਤਾਂ ਵਧ ਜਾਵੇਗਾ ਪ੍ਰਮਾਣੂ ਹਮਲੇ ਦਾ ਖ਼ਤਰਾ

On Punjab

ਤਾਜ਼ਾ ਰਿਪੋਰਟ ਨੇ ਅਮਰੀਕਾ ਨੂੰ ਭਾਰਤੀ ਕਿਸਾਨੀ ਸੰਘਰਸ਼ ਦੇ ਸਿੱਟਿਆਂ ਤੋਂ ਕੀਤਾ ਖ਼ਬਰਦਾਰ

On Punjab

ਚੀਨ ‘ਚ ਸਿਮ ਲੈਣ ਲਈ ਫੇਸ ਸਕੈਨ ਕਰਾੁੳਣਾ ਹੋਇਆ ਲਾਜ਼ਮੀ

On Punjab