PreetNama
ਸਮਾਜ/Social

ਅਸੀ ਗ਼ਮਾ ਦੀਆਂ ਬੀਜੀਆ ਕਿਆਰੀਆਂ

ਅਸੀ ਗ਼ਮਾ ਦੀਆਂ ਬੀਜੀਆ ਕਿਆਰੀਆਂ
ਵਿਚ ਉਗ ਆਈਆਂ ਪੀੜਾਂ ਵੀ ਕੁਵਾਰੀਆਂ

ਹੰਝੂਆਂ ਦਾ ਪਾਣੀ ਪਾ ਕੇ ਕੀਤੀਆਂ ਜੁਵਾਨ
ਤਾਹੀ ਸਾਡੇ ਹਿਸੇ ਆਈਆਂ ਇਹ ਵਿਚਾਰੀਆਂ

ਸਾਡੇ ਵਿਹੜੇ ਵਿਚ ਬਿਰਹੋ ਨੂੰ ਖਿੜਦੇ ਨੇ ਫੁੱਲ
ਅਸੀ ਉਹ ਸਾਂਭੀਂਆਂ ਸੁਗੰਧੀਆਂ ਨੇ ਸਾਰੀਆਂ

ਸਾਰੀ ਰਾਤ ਜਾਗ ਜਾਗ ਕੀਤੀਆ ਮੈ ਰਾਖੀਆਂ
ਕਿਤੇ ਇਹ ਟੁੱਕੀਆਂ ਨਾ ਜਾਣ ਦੁੱਖੀਆਰੀਆਂ

ਇਹਨਾਂ ਨਾਲ ਲਾਕੇ ਅਸੀ ਉਮਰ ਬਿਤਾ ਚੱਲੇ
ਹੁਣ ਖਿਚ ਲਈਆਂ ਜਗ ਤੋ ਤਿਆਰੀਆਂ

ਉਹ ਕਰ ਕਰ ਚੇਤੇ ਦਿਨ ਰੋਇਆ ਵੀ ਕਰੇਗਾ
ਮੈ ਸਭ ਰੀਝਾ ਤੇਰੇ ਉਤੋ ਨਿੰਦਰਾ ਜੋ ਵਾਰੀਆਂ

Related posts

ਕੇਂਦਰ ਦੀ ਭਾਜਪਾ ਸਰਕਾਰ ਨੂੰ RSS ਚਲਾ ਰਹੀ: ਰਾਜਾ ਵੜਿੰਗ

On Punjab

Russia-Ukraine War : ਰੂਸ ਨੇ ਯੂਕਰੇਨ ‘ਚ ਫਿਰ ਕੀਤਾ ਮਿਜ਼ਾਈਲ ਹਮਲਾ, ਬਿਜਲੀ ਸਪਲਾਈ ਹੋਈ ਪ੍ਰਭਾਵਿਤ

On Punjab

ਯੂਨੈਸਕੋ ਕਾਨਫਰੰਸ: ਇੰਟਰਨੈਸ਼ਨਲ ਮੰਚ ‘ਤੇ ਫੇਰ ਬੇਨਕਾਬ ਹੋਇਆ ਪਾਕਿਸਤਾਨ

On Punjab