50.16 F
New York, US
March 8, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਸੀਂ ‘ਇੰਡੀਆ’ ਗੱਠਜੋੜ ਦਾ ਹਿੱਸਾ ਨਹੀਂ ਹਾਂ: ‘ਆਪ’

ਦਿੱਲੀ-  ਦਿੱਲੀ ‘ਆਪ’ ਪ੍ਰਧਾਨ ਸੌਰਵ ਭਾਰਦਵਾਜ ਨੇ ਕਿਹਾ ਕਿ ਉਹ ‘ਇੰਡੀਆ ਗੱਠਜੋੜ’ ਦਾ ਹਿੱਸਾ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਜਾ ਰਹੇ ਮੁੱਦਿਆਂ ਨੁੂੰ ਇਸੇ ਤਰ੍ਹਾਂ ਸਮਰਥਨ ਦਿੰਦੇ ਰਹਿਣਗੇ।

ਸ੍ਰੀ ਭਾਰਦਵਾਜ ਦਾ ਇਹ ਬਿਆਨ ਸੰਸਦ ਮੈਂਬਰ ਸੰਜੈ ਸਿੰਘ ਦੀ ਟਿੱਪਣੀ ਤੋਂ ਬਾਅਦ ਆਇਆ ਜਿੱਥੇ ਉਨ੍ਹਾਂ ਕਿਹਾ ਸੀ ਕਿ ਲੋਕ ਸਭਾ ਚੋਣਾਂ ਦੇ ਸਿੱਟੇ ਵਜੋਂ ਪਾਰਟੀ ਇੰਡੀਆ ਗੱਠਜੋੜ ਦਾ ਹੁਣ ਹੋਰ ਹਿੱਸਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਦੋਂ ਲੋਕ ਸਭਾ ਚੋਣਾਂ ਲੜੀਆਂ ਸਨ ਤਾਂ ਉਨ੍ਹਾਂ ਸੀਟਾਂ ਦੀ ਵੰਡ ਕੀਤੀ ਸੀ ਪਰ ਬਾਅਦ ਵਿੱਚ ਦਿੱਲੀ ਚੋਣਾਂ ਹੋਈਆਂ ਤੇ ਉਨ੍ਹਾਂ ਕੋਈ ਸੀਟ ਵੰਡ ਨਹੀਂ ਕੀਤੀ। ਉਹ ਟੀਐੱਮਸੀ, ਐੱਸਪੀ ਤੇ ਹੋਰਨਾਂ ਵਿਰੋਧੀ ਪਾਰਟੀਆਂ ਨਾਲ ਤਾਲਮੇਲ ਕਰ ਰਹੇ ਹਨ।

Related posts

ਪੰਜਾਬ ਵਿੱਚ ਸਿੱਖਿਆ ਕ੍ਰਾਂਤੀ: ‘ਆਪ’ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਰਿਕਾਰਡ ਨਤੀਜੇ: ਮੁੱਖ ਮੰਤਰੀ ਮਾਨ*

On Punjab

ਝੜਪ ਮਗਰੋਂ ਚੀਨੀ ਫੌਜਾਂ ਨੇ ਖਿੱਚੀਆਂ ਤਿਆਰੀਆਂ, ਭਾਰਤੀ ਫਿਲਮਾਂ ‘ਤੇ ਪਾਬੰਦੀ, ਭਾਰਤ-ਅਮਰੀਕਾ ਸਬੰਧਾਂ ਨੂੰ ਵੀ ਖ਼ਤਰਾ

On Punjab

ਗੋਆ ਨਾਈਟ ਕਲੱਬ ਫਾਇਰ: ਲੂਥਰਾ ਭਰਾ ਦਿੱਲੀ ਪਹੁੰਚੇ

On Punjab