PreetNama
ਫਿਲਮ-ਸੰਸਾਰ/Filmy

ਅਸਲ ਜ਼ਿੰਦਗੀ ‘ਚ ਵੀ ਬੇਹੱਦ ਖੂਬਸੂਰਤ ਹੈ ‘ਰਾਮਾਇਣ’ ਦੀ ‘ਸੀਤਾ’,ਦੇਖੋ ਦਿਲਕਸ਼ ਤਸਵੀਰਾਂ

Sita Deepika looks today:80 ਦੇ ਦਹਾਕੇ ‘ਚ ਆਉਣ ਵਾਲਾ ਰਾਮਾਇਣ ਸੀਰੀਅਲ ਜਦੋਂ ਟੀਵੀ ‘ਤੇ ਆਉਂਦਾ ਸੀ ਤਾਂ ਘੰਟਿਆਂ ਬੱਧੀ ਪਹਿਲਾਂ ਲੋਕ ਆਪੋ ਆਪਣੇ ਘਰਾਂ ਦੇ ਕੰਮ ਨਿਬੇੜ ਕੇ ਟੀਵੀ ਸਾਹਮਣੇ ਬੈਠ ਜਾਂਦੇ ਸਨ।

ਰਾਮਾਇਣ ਵਿੱਚ ਸੀਤਾ ਦਾ ਰੋਲ ਕਰਨ ਵਾਲੀ ਦੀਪਿਕਾ ਚਿਖਲਿਆ ਇੱਕ ਵਾਰ ਫਿਰ ਖ਼ਬਰਾਂ ਵਿੱਚ ਆ ਗਈ ਹੈ। ਇਸ ਵਾਰ ਖ਼ਬਰਾਂ ਵਿੱਚ ਆਉਣ ਦੀ ਵਜ੍ਹਾ ਰਾਮਾਇਣ ਦਾ ਮੁੜ ਪ੍ਰਸਾਰਣ ਹੋਣਾ ਹੈ।

ਲਾਕਡਾਊਨ ਕਰਕੇ ਇਸ ਨੂੰ ਟੀ ਵੀ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ । ਆਮ ਤੌਰ ਤੇ ਜਦੋਂ ਵੀ ਲੋਕ ਸੀਤਾ ਨੂੰ ਯਾਦ ਕਰਦੇ ਹਨ ਤਾਂ ਉਹਨਾਂ ਦੇ ਦਿਮਾਗ ਵਿੱਚ ਸਿੰਪਲ ਸੋਬਰ ਇਮੇਜ ਆਉਂਦਾ ਹੈ।

ਸਾਦੀ ਜਿਹੀ ਸਾੜ੍ਹੀ ਤੇ ਸਿਰ ਤੇ ਪੱਲੂ ਵਾਲਾ ਲੁੱਕ ਹੀ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ।ਪਰ ਇਸ ਆਰਟੀਕਲ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਕਿ ਰਾਮਾਇਣ ਵਿੱਚ ਸੀਤਾ ਦਾ ਰੋਲ ਨਿਭਾਉਣ ਵਾਲੀ ਦੀਪਿਕਾ ਅਸਲ ਜ਼ਿੰਦਗੀ ਵਿੱਚ ਕਿੰਨੀ ਮਾਡਰਨ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਕਰੀਅਰ ਦੀਆਂ ਕੁਝ ਅਣਸੁਣੀਆਂ ਗੱਲਾਂ ।

ਦੀਪਿਕਾ ਨੂੰ ਬੇਹੱਦ ਘੱਟ ਉਮਰ ਵਿੱਚ ਹੀ ਵੱਡੀ ਕਾਮਯਾਬੀ ਮਿਲੀ ਅਤੇ ਰਾਮਾਇਣ ਵਿੱਚ ਸੀਤਾ ਦਾ ਕਿਰਦਾਰ ਨਿਭਾਉਣ ਦੇ ਲਈ ਉਹ ਅੱਜ ਵੀ ਯਾਦ ਕੀਤੀ ਜਾਂਦੀ ਹੈ।

ਦੱਸ ਦੇਈਏ ਕਿ ਗੁਜਰਾਤ ਦੇ ਬਿਜਨੈਸਮੈਨ ਹੇਮੰਤ ਟੋਪੀਵਾਲਾ ਦੇ ਨਾਲ ਵਿਆਹ ਕਰਨ ਤੋਂ ਬਾਅਦ ਉਨ੍ਹਾਂ ਨੇ ਐਟਰਟੇਨਮੈਂਟ ਦੀ ਦੁਨੀਆ ਤੋਂ ਦੂਰੀ ਬਣਾ ਲਈ ਅਤੇ ਆਪਣੇ ਪਤੀ ਦੇ ਕਾਸਮੈਟਿਕਸ ਦੇ ਕਾਰੋਬਾਰ ਵਿੱਚ ਉਨ੍ਹਾਂ ਦੀ ਮਦਦ ਕਰਦੀ ਹੈ।

ਦੋ ਬੇਟੀਆਂ ਦੀ ਮਾਂ ਦੀਪਿਕਾ ਰਾਮਾਇਣ ਤੋਂ ਬਾਅਦ ਟੀਪੂ ਸੁਲਤਾਨ ਅਤੇ ਵਿਕਰਮ ਅਤੇ ਬੇਤਾਲ ਵਰਗੇ ਸ਼ੋਅ ਵਿੱਚ ਵੀ ਨਜ਼ਰ ਆਈ ਸੀ।

ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਅਦਾਕਾਰੀ ਦੇ ਸਮੇਂ ਦੀਪਿਕਾ ਚਿਖਲਿਆ ਦੀ ਉਮਰ ਕੇਵਲ 16 ਸਾਲ ਦੀ ਸੀ।
ਘੱਟ ਉਮਰ ਵਿੱਚ ਇੰਨੀ ਪ੍ਰਸਿੱਧੀ ਹਾਸਿਲ ਕਰਨ ਦੇ ਬਾਵਜੂਦ ਦੀਪਿਕਾ ਦਾ ਐਕਟਿੰਗ ਕਰੀਅਰ ਜਿਆਦਾ ਦੇਰ ਤੱਕ ਨਹੀਂ ਚਲਿਆ।

Related posts

ਅੱਲੂ ਅਰਜੁਨ ਨੇ ਹਸਪਤਾਲ ਵਿੱਚ ਜ਼ਖ਼ਮੀ ਲੜਕੇ ਨੂੰ ਮਿਲਿਆ

On Punjab

https://www.youtube.com/watch?v=NFqbhXx9n6c

On Punjab

ਅਮਿਤਾਭ ਬੱਚਨ ਕਰਨਗੇ ਅੰਗ ਦਾਨ

On Punjab