70.11 F
New York, US
August 4, 2025
PreetNama
ਸਮਾਜ/Socialਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਅਲਾਹਾਬਾਦੀਆ ਤੇ ਸਮਯ ਸਣੇ 40 ਤੋਂ ਵਧ ਜਣੇ ਤਲਬ

ਮੁੰਬਈ-ਯੂਟਿਊਬ ਰਿਐਲਟੀ ਸ਼ੋਅ ’ਚ ਰਣਵੀਰ ਅਲਾਹਾਬਾਦੀਆ ਦੀਆਂ ਵਿਵਾਦਤ ਟਿੱਪਣੀਆਂ ਦੇ ਮਾਮਲੇ ਦੀ ਜਾਂਚ ਲਈ ਮਹਾਰਾਸ਼ਟਰ ਸਾਈਬਰ ਵਿਭਾਗ ਨੇ ਰਣਵੀਰ ਅਤੇ ਸਮਯ ਰੈਣਾ ਸਮੇਤ 40 ਤੋਂ ਵਧ ਵਿਅਕਤੀਆਂ ਨੂੰ ਤਲਬ ਕੀਤਾ ਹੈ। ਸਾਈਬਰ ਪੁਲੀਸ, ਜਿਸ ਨੇ ਐੱਫਆਈਆਰ ਦਰਜ ਕੀਤੀ ਹੈ, ਨੇ ‘ਇੰਡੀਆਜ਼ ਗੌਟ ਲੇਟੈਂਟ’ ਸ਼ੋਅ ’ਚ ਸ਼ਾਮਲ ਹੋਣ ਵਾਲੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਅਤੇ ‘ਮਹਿਮਾਨਾਂ’ ਤੇ ‘ਜੱਜਾਂ’ ਸਮੇਤ ਹੋਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਅਧਿਕਾਰੀ ਨੇ ਕਿਹਾ ਕਿ ਕੋਈ ਵੀ ਜਾਂਚ ’ਚ ਸ਼ਾਮਲ ਨਹੀਂ ਹੋਇਆ ਹੈ ਪਰ ਕੁਝ ਵਿਅਕਤੀਆਂ ਦੇ ਵਕੀਲਾਂ ਨੇ ਸਾਈਬਰ ਪੁਲੀਸ ਕੋਲ ਪਹੁੰਚ ਕੀਤੀ ਹੈ। ਉਧਰ ਖਾਰ ਪੁਲੀਸ ਸਟੇਸ਼ਨ ’ਚ ਅਪੂਰਵਾ ਮਖੀਜਾ ਅਤੇ ਅਲਾਹਾਬਾਦੀਆ ਦੇ ਮੈਨੇਜਰ ਸਮੇਤ ਚਾਰ ਵਿਅਕਤੀਆਂ ਨੇ ਅੱਜ ਬਿਆਨ ਦਰਜ ਕਰਵਾਏ। ਕਾਮੇਡੀਅਨ ਸਮਯ ਰੈਣਾ ਨੇ ਸ਼ੋਅ ਦੇ ਸਾਰੇ ਐਪੀਸੋਡ ਚੈਨਲ ਤੋਂ ਹਟਾ ਦਿੱਤੇ ਹਨ।

Related posts

ਕੇਂਦਰ ਸਰਕਾਰ ਅੰਨਦਾਤੇ ਦੀ ਸਾਰ ਲਏ: ਮਾਨ

On Punjab

Farah Khan Twitter Hacked : ਇੰਸਟਾਗ੍ਰਾਮ ਤੋਂ ਬਾਅਦ ਫਰਾਹ ਖ਼ਾਨ ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਫਾਲੋਅਰਸ ਨੂੰ ਦਿੱਤੀ ਇਹ ਚਿਤਾਵਨੀ

On Punjab

ਮੁੜ ਲੱਗੇਗਾ ਬਰਗਾੜੀ ਇਨਸਾਫ ਮੋਰਚਾ, ਹਵਾਰਾ ਹੱਥ ਰਹੇਗੀ ਕਮਾਨ

Pritpal Kaur