PreetNama
ਰਾਜਨੀਤੀ/Politics

ਅਮਿਤ ਸ਼ਾਹ ਨੇ ਦਿੱਲੀ ਹਿੰਸਾ ‘ਤੇ ਬੁਲਾਈ ਉੱਚ ਪੱਧਰੀ ਬੈਠਕ, ਕੇਜਰੀਵਾਲ ਹੋਏ ਸ਼ਾਮਿਲ

shah kejriwal assesses: ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨਾਲ ਸ਼ੁਰੂ ਹੋਈ ਹੰਗਾਮਾ ਹੁਣ ਉੱਤਰ ਪੂਰਬੀ ਦਿੱਲੀ ਵਿੱਚ ਇੱਕ ਖ਼ਤਰਨਾਕ ਮੋੜ ਲੈ ਰਿਹਾ ਹੈ। ਉੱਤਰ-ਪੂਰਬੀ ਦਿੱਲੀ ਵਿੱਚ ਸੋਮਵਾਰ ਨੂੰ ਹਿੰਸਾ ਹੋਈ ਹੈ। ਮੰਗਲਵਾਰ ਨੂੰ ਮੌਜਪੁਰ ਅਤੇ ਬ੍ਰਹਮਪੁਰੀ ਖੇਤਰ ਵਿੱਚ ਪੱਥਰਬਾਜ਼ੀ ਸ਼ੁਰੂ ਹੋ ਗਈ। ਦਿੱਲੀ ਹਿੰਸਾ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚ ਹੈੱਡ ਕਾਂਸਟੇਬਲ ਰਤਨ ਲਾਲ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾਂ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

ਮੰਗਲਵਾਰ ਸਵੇਰੇ ਵੀ ਸਥਿਤੀ ਤਣਾਅਪੂਰਨ ਰਹੀ ਹੈ। ਸਵੇਰੇ ਵੀ ਪੰਜ ਮੋਟਰਸਾਈਕਲਾਂ ਨੂੰ ਅੱਗ ਲਗਾਈ ਗਈ ਹੈ। ਮੌਕੇ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਹਨ। ਕਰੀਬ 12.00 ਵਜੇ ਦਿੱਲੀ ਹਿੰਸਾ ਬਾਰੇ ਗ੍ਰਹਿ ਮੰਤਰਾਲੇ ਦੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਰਾਜਪਾਲ ਅਨਿਲ ਬੈਜਲ, ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਸਮੇਤ ਕਈ ਅਧਿਕਾਰੀ ਮੌਜੂਦ ਹਨ।

ਇਸ ਸਮੇਂ ਉੱਤਰ-ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਉੱਚ ਪੱਧਰ ਦੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਹੈ। ਪੁਲਿਸ ਬਲਾਂ ਨੂੰ ਉਨ੍ਹਾਂ ਇਲਾਕਿਆਂ ਵਿੱਚ ਭੇਜਿਆ ਜਾ ਰਿਹਾ ਹੈ ਜਿਥੇ ਅਜੇ ਤਣਾਅ ਬਣਿਆ ਹੋਇਆ ਹੈ। ਪੂਰੇ ਉੱਤਰ ਪੂਰਬੀ ਜ਼ਿਲ੍ਹੇ ਵਿੱਚ ਇੱਕ ਮਹੀਨੇ ਲਈ ਧਾਰਾ 144 ਲਾਗੂ ਕੀਤੀ ਗਈ ਸੀ।

Related posts

ਭਾਰਤ ਦਾ ਵਿਦੇਸ਼ੀ ਕਰਜ਼ਾ ਵਧ ਕੇ 711.8 ਅਰਬ ਡਾਲਰ

On Punjab

Punjab AG : ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਬਾਅਦ AG ਦੇ ਅਹੁਦਿਆਂ ‘ਤੇ ਲੱਗਾ ਰਿਹਾ ਆਉਣਾ-ਜਾਣਾ, ਪੜ੍ਹੋ ਕਿਸ-ਕਿਸ ਨੇ ਦਿੱਤੇ ਅਸਤੀਫੇ

On Punjab

ਕਿਤੇ ਕਿਸਾਨ ਨੂੰ ਮਾਰਨ ਤਾਂ ਨਹੀਂ ਤੁਰੀਆਂ ਸਰਕਾਰਾਂ…..

Pritpal Kaur