73.9 F
New York, US
March 10, 2026
PreetNama
ਖਾਸ-ਖਬਰਾਂ/Important News

ਅਮਿਤ ਸ਼ਾਹ ਨੇ ਦਿੱਤਾ ਬੰਦੀ ਸਿੱਖਾਂ ਦੀ ਰਿਹਾਈ ਦਾ ਭਰੋਸਾ, ਸਿੱਖ ਜੱਥੇਬੰਦੀਆਂ ਨੇ ਸ਼ੇਖਾਵਤ ਨਾਲ ਕੀਤੀ ਮੁਲਾਕਾਤ

ਅੱਜ ਫਗਵਾੜਾ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੇ ਸਬੰਧ ਵਿੱਚ ਫਗਵਾੜਾ ਤੋਂ ਭਾਜਪਾ ਦੇ ਉਮੀਦਵਾਰ ਵਿਜੇ ਸਾਂਪਲਾ ਰਾਹੀਂ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨੂੰ ਸਿੱਖ ਜੱਥੇਬੰਦੀਆਂ ਦਾ ਵਫ਼ਦ ਮਿਲਿਆ।

ਸ਼ੇਖਾਵਤ ਨੇ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਤੁਰੰਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਅਤੇ ਗੱਲਬਾਤ ਤੋਂ ਬਾਅਦ ਸਿੱਖ ਜੱਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ‘ਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਹਰਜਿੰਦਰ ਸਿੰਘ ਮਾਝੀ, ਹਰਦੀਪ ਸਿੰਘ ਡਿਬਡਿਬੀ, ਗੁਰਚਰਣ ਸਿੰਘ, ਜੱਥੇਦਾਰ ਜਗਤਾਰ ਸਿੰਘ, ਜਸਪਾਲ ਸਿੰਘ ਮੰਝਪੁਰ, ਗੁਰਪਾਲ ਸਿੰਘ ਮੌਲੀ, ਅਮਨਜੀਤ ਸਿੰਘ ਸੰਧੂ, ਮਨਜੀਤ ਸਿੰਘ ਅਕਾਲ ਸਟੂਡੈਂਟ ਫੈਡਰੇਸ਼ਨ ਪੰਜਾਬ ਅਤੇ ਪਲਵਿੰਦਰ ਸਿੰਘ ਤਲਵੰਡੀ ਨੌਜਵਾਨ ਕਿਸਾਨ ਯੂਨੀਅਨ ਮੌਜੂਦ ਸਨ।

Related posts

ਸਿਰਫ ਲੰਮੇ-ਚੌੜੇ ਭਾਸ਼ਣ ਨਾਲ ਹੀ ਸਾਰ ਗਏ ਮੋਦੀ, ਪੰਜਾਬ ਨੂੰ ਕੁਝ ਵੀ ਨਾ ਦਿੱਤਾ

On Punjab

Turkiye Earthquake: ਤੁਰਕੀ ‘ਚ ਮੁੜ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 5.5 ਰਹੀ ਤੀਬਰਤਾ

On Punjab

16,00,000 ਰੁਪਏ ਹੜੱਪਣ ਲਈ ਪੰਜਾਬੀ ਪੁਲਿਸ ਅਧਿਕਾਰੀ ਨੇ ਲੰਡਨ ‘ਚ ਰਚੀ ਸਾਜ਼ਿਸ਼, ਹੁਣ ਜਾਏਗਾ ਜੇਲ੍ਹ

On Punjab