PreetNama
ਫਿਲਮ-ਸੰਸਾਰ/Filmy

ਅਮਿਤਾਭ ਬੱਚਨ ਕਰਨਗੇ ਅੰਗ ਦਾਨ

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਅੰਗ ਦਾਨ ਕਰਨ ਦੀ ਸਹੁੰ ਖਾਧੀ ਹੈ। ਇਸ ਦੀ ਜਾਣਕਾਰੀ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਤਸਵੀਰ ਪਾ ਕੇ ਦਿੱਤੀ ਹੈ। ਇਸ ਤਸਵੀਰ ਵਿੱਚ ਅਮਿਤਾਭ ਬੱਚਨ ਦੇ ਕੋਟ ‘ਤੇ ਹਰਾ ਰਿਬਨ ਲੱਗਾ ਹੋਇਆ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਮਿਤਾਭ ਬੱਚਨ ਨੇ ਲਿਖਿਆ ਇਸ ਹਰੇ ਰਿਬਨ ਦੀ ਅਲੱਗ ਹੀ ਪਛਾਣ ਹੈ ਤੇ ਮੈਂ ਹਲਫ ਲੈਂਦਾ ਹਾਂ ਕਿ ਮੈਂ ਆਪਣੇ ਅੰਗਾਂ ਨੂੰ ਡੋਨੇਟ ਕਰਾਂਗਾ।

ਇਸ ਤੋਂ ਪਹਿਲਾਂ ਵੀ ਕਈ ਸਿਤਾਰਿਆਂ ਨੇ ਅੰਗਾਂ ਨੂੰ ਡੋਨੇਟ ਕਰਨ ਦਾ ਫੈਸਲਾ ਲਿਆ ਸੀ। ਜੁਲਾਈ ਦੇ ਮਹੀਨੇ ਦੌਰਾਨ ਰਿਤੇਸ਼ ਦੇਸ਼ਮੁਖ ਤੇ ਜਨੇਲੀਆ ਨੇ ਵੀ ਪੋਸਟ ਪਾ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਦਰਅਸਲ ਅੰਗ ਦਾਨ ਕਰਨ ਲਈ ਆਪਣੇ ਜਿਉਂਦੇ ਜੀ ਮਨਜ਼ੂਰੀ ਦੇਣੀ ਹੁੰਦੀ ਹੈ ਤੇ ਕਈ ਸਿਤਾਰੇ ਆਪਣੇ ਅੰਗ ਦਾਨ ਕਰਨ ਦੀ ਸਹੁੰ ਲੈ ਚੁੱਕੇ ਹਨ ਜਿਸ ਨਾਲ ਕਈ ਜ਼ਿੰਦਗੀਆਂ ਨੂੰ ਫਾਇਦਾ ਪਹੁੰਚੇਗਾ।

ਸਿਤਾਰਿਆਂ ਦਾ ਇਸ ਤਰ੍ਹਾਂ ਅੰਗ ਦਾਨ ਕਰਨ ਦੀ ਸਹੁੰ ਖਾ ਆਪਣੇ ਆਪ ‘ਚ ਕਾਬਲ ਏ ਤਾਰੀਫ ਇਸ ਕਰਕੇ ਵੀ ਹੈ ਕਿਓਂਕਿ ਇਨ੍ਹਾਂ ਸਿਤਾਰਿਆਂ ਨੂੰ ਕਈ ਲੋਕ ਦਿਲ ਤੋਂ ਫੋਲੋ ਕਰਦੇ ਹਨ। ਅਜਿਹੇ ਕਦਮ ਲੋਕਾਂ ਨੂੰ ਵੀ ਕੁਝ ਚੰਗਾ ਕਰਨ ਲਈ ਪ੍ਰੋਤਸਾਹਿਤ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Tags:

Related posts

Kajol throws light on her family lineage with pictures of Nutan, Tanuja, Shobhna, calls them ‘true feminists’

On Punjab

ਰੌਸ਼ਨ ਪ੍ਰਿੰਸ ਦਾ 3 ਮਹੀਨੇ ਦਾ ਪੁੱਤਰ ਇੰਝ ਦਿੰਦਾ ਹੈ ਹਰ ਗੱਲ ਦਾ ਜਵਾਬ,

On Punjab

ਅਜੈ ਦੇਵਗਨ ਦੀ ਫਿਲਮ ”ਮੈਦਾਨ” ਦੀ ਪਹਿਲੀ ਝਲਕ ਆਈ ਸਾਹਮਣੇ

On Punjab