PreetNama
ਖਾਸ-ਖਬਰਾਂ/Important News

ਅਮਰੀਕੀ ਸੰਸਦ ‘ਤੇ ਹਮਲੇ ਨੂੰ ਲੈ ਕੇ ਗ੍ਰਹਿ ਵਿਭਾਗ ਮੁਖੀ ਵੱਲੋਂ ਅਸਤੀਫ਼ਾ

ਅਮਰੀਕੀ ਸੰਸਦ ‘ਤੇ ਹਮਲੇ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਤੋਂ ਅਸਤੀਫ਼ੇ ਦਾ ਦੌਰ ਜਾਰੀ ਹੈ। ਇਸੇ ਕੜੀ ਵਿਚ ਗ੍ਰਹਿ ਸੁਰੱਖਿਆ ਵਿਭਾਗ ਦੇ ਕਾਰਜਕਾਰੀ ਮੁਖੀ ਚੈਡ ਵੋਲਫ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਵੋਲਫ ਨੇ ਸੋਮਵਾਰ ਨੂੰ ਗ੍ਹਿ ਸੁਰੱਖਿਆ ਵਿਭਾਗ ਦੇ ਸਟਾਫ ਨੂੰ ਭੇਜੇ ਇਕ ਈਮੇਲ ਵਿਚ ਕਿਹਾ ਕਿ ਮੈਂ ਇਹ ਕਦਮ ਚੁੱਕਦੇ ਹੋਏ ਬੇਹੱਦ ਦੁਖੀ ਹਾਂ ਕਿਉਂਕਿ ਮੇਰਾ ਇਰਾਦਾ ਇਸ ਪ੍ਰਸ਼ਾਸਨ ਦਾ ਕਾਰਜਕਾਲ ਖ਼ਤਮ ਹੋਣ ਤਕ ਵਿਭਾਗ ਦੀ ਸੇਵਾ ਕਰਨ ਦਾ ਸੀ। ਉਨ੍ਹਾਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ 20 ਜਨਵਰੀ ਨੂੰ ਟਰੰਪ ਪ੍ਰਸ਼ਾਸਨ ਦਾ ਕਾਰਜਕਾਲ ਖ਼ਤਮ ਹੋਣ ਤਕ ਅਹੁਦੇ ‘ਤੇ ਬਣੇ ਰਹਿਣਗੇ। ਗ੍ਹਿ ਸੁਰੱਖਿਆ ਵਿਭਾਗ ‘ਤੇ ਸੰਘੀ ਕਾਨੂੰਨ ਪ੍ਰਵਰਤਨ ਏਜੰਸੀਆਂ ਦੀ ਜ਼ਿੰਮੇਵਾਰੀ ਹੈ। ਇਸੇ ਵਿਭਾਗ ‘ਤੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਦੀ ਸੁਰੱਖਿਆ ਦਾ ਵੀ ਜ਼ਿੰਮਾ ਹੈ। ਉਹ 20 ਜਨਵਰੀ ਨੂੰ ਸਹੁੰ ਚੁੱਕਣਗੇ। ਟਰੰਪ ਸਮਰਥਕਾਂ ਨੇ ਪਿਛਲੇ ਬੁੱਧਵਾਰ ਨੂੰ ਸੰਸਦ ‘ਤੇ ਹਮਲਾ ਕੀਤਾ ਸੀ। ਇਸ ਦੇ ਵਿਰੋਧ ਵਿਚ ਟਰੰਪ ਕੈਬਨਿਟ ਵਿਚ ਸਿੱਖਿਆ ਮੰਤਰੀ ਬਿਟਸੀ ਡੇਵਾਸ ਅਤੇ ਟ੍ਾਂਸਪੋਰਟ ਮੰਤਰੀ ਇਲੇਨ ਚਾਓ ਵੀ ਅਹੁਦਾ ਛੱਡ ਚੁੱਕੀ ਹੈ ਜਦਕਿ ਡਿਪਟੀ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਮੈਟ ਪੀਟਿੰਗਰ, ਮੇਲਾਨੀਆ ਟਰੰਪ ਦੀ ਚੀਫ ਆਫ ਸਟਾਫ ਸਟੈਫਨੀ ਗਿ੍ਸ਼ੇਮ ਅਤੇ ਵ੍ਹਾਈਟ ਹਾਊਸ ਦੀ ਡਿਪਟੀ ਪ੍ਰਰੈੱਸ ਸੈਕਟਰੀ ਸਾਰਾਹ ਮੈਥਿਊ ਸਮੇਤ ਕਈ ਅਧਿਕਾਰੀਆਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

Related posts

ਲਹਿੰਦੇ ਪੰਜਾਬ ਦੀ ਹਕੂਮਤ ਨੇ ਲਾਹੌਰ ਦੇ ਪੁੰਛ ਹਾਊਸ ’ਚ ਸ਼ਹੀਦ ਭਗਤ ਸਿੰਘ ਗੈਲਰੀ ਸੈਲਾਨੀਆਂ ਲਈ ਖੋਲ੍ਹੀ

On Punjab

ਸਾਈਬਰ ਸੁਰੱਖਿਆ ‘ਤੇ ਰਿਸਰਚ ਲਈ ਭਾਰਤੀ-ਅਮਰੀਕੀ ਪ੍ਰੋਫੈਸਰ ਨੂੰ ਮਿਲੇ 5.2 ਕਰੋੜ ਰੁਪਏ

On Punjab

ਪੁਲਿਸ ਕਸਟੱਡੀ ਤੋਂ ਕਿਵੇਂ ਫ਼ਰਾਰ ਹੋ ਗਿਆ ਦੀਪਕ ਟੀਨੂੰ? ਸਿੱਧੂ ਮੂਸੇਵਾਲਾ ਦੀ ਮਾਂ ਨੇ ਸਰਕਾਰ ’ਤੇ ਚੁੱਕੇ ਸਵਾਲ

On Punjab