PreetNama
ਖਾਸ-ਖਬਰਾਂ/Important News

ਅਮਰੀਕੀ ਰਾਸ਼ਟਰਪਤੀ ਟਰੰਪ ਜਲਦ ਹੀ ਕਰਣਗੇ ਭਾਰਤ ਦਾ ਦੌਰਾ

Donald Trump Visit India : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਇਸ ਮਹੀਨੇ ਦੀ 24-25 ਫਰਵਰੀ ਤਕ ਭਾਰਤ ਦਾ ਦੌਰਾ ਕਰਨਗੇ। ਇਸ ਦਾ ਐਲਾਨ ਉਨ੍ਹਾਂ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ‘ਚ ਕੀਤਾ। ਵ੍ਹਾਈਟ ਹਾਊਸ ਨੇ ਇਕ ਟਵੀਟ ‘ਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਭਾਰਤ ਦੀ ਯਾਤਰਾ ‘ਤੇ ਜਾਣਗੇ। ਇਹ ਯਾਤਰਾ ਅਮੇਰਿਕਾ-ਭਾਰਤ ਦੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਅਮੇਰਿਕੀ ਅਤੇ ਭਾਰਤੀ ਲੋਕਾਂ ਵਿਚ ਮਜ਼ਬੂਤ ਤੇ ਸਥਾਈ ਬੰਧਨ ਨੂੰ ਜ਼ਾਹਿਰ ਕਰੇਗੀ।

ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰਾਲਾ ਨੇ 16 ਜਨਵਰੀ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਦੀ ਪ੍ਰਸਤਾਵਿਤ ਯਾਤਰਾ ਨੂੰ ਲੈ ਕੇ ਭਾਰਤ ਅਤੇ ਅਮੇਰਿਕਾ ਡਿਪਲੋਮੈਟਿਕ ਚੈਨਲਾਂ ਰਾਹੀਂ ਸੰਪਰਕ ‘ਚ ਹਨ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਨਵੀਂ ਦਿੱਲੀ ‘ਚ ਇਕ ਬ੍ਰੀਫਿੰਗ ਦੌਰਾਨ ਕਿਹਾ ਸੀ, ”ਇਸ ‘ਤੇ ਕਿਆਸ ਲਗਾਏ ਜਾ ਰਹੇ ਹਨ… ਜਦੋਂ ਮੋਦੀ ਜੀ ਅਮੇਰਿਕੀ ਰਾਸ਼ਟਰਪਤੀ ਟਰੰਪ ਨੂੰ ਮਿਲੇ ਸਨ, ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ, ਦੋਵੇਂ ਦੇਸ਼ ਇਸ ਬਾਰੇ ਸੰਪਰਕ ਕਰ ਰਹੇ ਹਨ। ਜਦੋਂ ਸਾਨੂੰ ਪੁਖਤਾ ਜਾਣਕਾਰੀ ਮਿਲੇਗੀ ਤਾਂ ਅਸੀਂ ਤੁਹਾਡੇ ਨਾਲ ਇਸ ਨੂੰ ਸਾਂਝਾ ਕਰਾਂਗੇ।”

ਪਿਛਲੇ ਸਤੰਬਰ ‘ਚ ਹਿਊਸਟਨ ‘ਚ ‘ਹਾਉਡੀ ਮੋਦੀ’ ਪ੍ਰੋਗਰਾਮ ‘ਚ ਟਰੰਪ ਨਾਲ ਮੰਚ ਸਾਂਝਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ, ਉਨ੍ਹਾਂ ਨੇ ਟਰੰਪ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਭਾਰਤ ਦੌਰਾ ਦੇਸ਼ਾਂ ਦੇ ਸਾਂਝੇ ਸੁਪਨਿਆਂ ਨੂੰ ਇਕ ਨਵੀਂ ਉਚਾਈ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲੇਨੀਆ ਦੇ 24 ਤੇ 25 ਫਰਵਰੀ ਨੂੰ ਭਾਰਤ ਆਉਣ ਦੀ ਆਸ ਕੀਤੀ ਜਾ ਰਹੀ ਹੈ। ਆਪਣੇ ਦੌਰੇ ਦੌਰਾਨ ਟਰੰਪ ਉਂਝ ਤਾਂ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਆਪਣਾ ਸਮਾਂ ਬਿਤਾਉਣਗੇ, ਨਾਲ ਹੀ ਹੋਰਨਾਂ ਸ਼ਹਿਰਾਂ ‘ਚ ਵੀ ਕੁਝ ਸਮੇਂ ਲਈ ਜਾ ਸਕਦੇ ਹਨ। ਇਸ ਤੋਂ ਇਲਾਵਾ ਗੁਜਰਾਤ ਦੇ ਅਹਿਮਦਾਬਾਦ ਵਿਖੇ ਵੀ ਰੁਕਣਗੇ ਅਤੇ ਸਮੂਹਿਕ ਪਬਲਿਕ ਮੀਟਿੰਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦੇ ਦੋਹਾਂ ਦੇਸ਼ਾਂ ਨਾਲ ਵਪਾਰਕ ਡੀਲ SIGN ਕਰਨ ਦੀ ਵੀ ਉਮੀਦ ਹੈ। ਦੱਸਣਯੋਗ ਹੈ ਕਿ ਦੋ ਹਫਤੇ ਪਹਿਲਾਂ ਟਰੰਪ ਦੇ ਵਿਦੇਸ਼ ਦੌਰਿਆਂ ਨੂੰ ਸੰਭਾਲਣ ਵਾਲੀ ਉੱਚ ਪੱਧਰੀ ਲਾਜਿਸਟਿਕ ਟੀਮ ਨੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਆਪਣੇ ਰਾਸ਼ਟਰਪਤੀ ਦੇ ਪਹਿਲੇ ਦੌਰੇ ਦੀਆਂ ਤਿਆਰੀਆਂ ਨੂੰ ਪਰਖਿਆ ਸੀ।

Related posts

J&K Bus Accident: ਪੁਲਵਾਮਾ ਦੇ NH-44 ‘ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 4 ਦੀ ਮੌਤ, ਕਈਆਂ ਦੀ ਹਾਲਤ ਗੰਭੀਰ

On Punjab

ਛੇ ਮਹੀਨਿਆਂ ਬਾਅਦ ਚੀਨ ‘ਚ ਅੰਤਰਰਾਸ਼ਟਰੀ ਉਡਾਣਾਂ ਦੀ ਇਜਾਜ਼ਤ, ਪਾਕਿਸਤਾਨ ਸਮੇਤ 8 ਦੇਸ਼ਾਂ ਨੂੰ ਮਨਜੂਰੀ

On Punjab

Viral News: ਛੁੱਟੀ ਨਾ ਮਿਲਣ ’ਤੇ ਮਹਿਲਾ ਨੇ ਕੀਤਾ ਕੇਸ, ਕੰਪਨੀ ਨੂੰ ਦੇਣੇ ਪਏ ਇੰਨੇ ਕਰੋੜ ਰੁਪਏ

On Punjab