PreetNama
ਖਾਸ-ਖਬਰਾਂ/Important News

ਅਮਰੀਕੀ ਅਖਬਾਰ ਦਾ ਵੱਡਾ ਦਾਅਵਾ, ਭਾਰਤੀ ਫੌਜ ਨੇ ਮਾਰੇ 60 ਚੀਨੀ ਸੈਨਿਕ

ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਅਮਰੀਕੀ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਗਲਵਾਨ ਘਾਟੀ ਵਿੱਚ ਹੋਈਆਂ ਝੜਪਾਂ ਦੌਰਾਨ ਲਗਪਗ 60 ਚੀਨੀ ਸੈਨਿਕ ਮਾਰੇ ਗਏ ਸੀ। ਭਾਰਤ ਨੇ ਇਨ੍ਹਾਂ ਝੜਪਾਂ ਵਿੱਚ ਆਪਣੇ 40 ਸੈਨਿਕ ਸ਼ਹੀਦ ਹੋਣ ਦੀ ਗੱਲ ਕਬੂਲੀ ਸੀ ਪਰ ਚੀਨ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਸੀ।

ਅਮਰੀਕੀ ਅਖਬਾਰ ਨਿਊਜ਼ਵੀਕ ਦੀ ਰਿਪੋਰਟ ਮੁਤਾਬਕ ਗਲਵਾਨ ਘਾਟੀ ਵਿੱਚ ਹੋਈਆਂ ਝੜਪਾਂ ਦੌਰਾਨ ਕਰੀਬ 60 ਚੀਨੀ ਸੈਨਿਕ ਮਾਰੇ ਗਏ ਸੀ। ਇਨ੍ਹਾਂ ਝੜਪਾਂ ਵਿੱਚ ਭਾਰਤੀ ਫੌਜ ਚੀਨੀ ਆਰਮੀ ‘ਤੇ ਭਾਰੀ ਪਈ ਸੀ। ਗਲਵਾਨ ਵਿੱਚ ਭਾਰਤੀ ਫੌਜ ਦੀ ਕਾਰਵਾਈ ਤੋਂ ਬਾਅਦ ਚੀਨ ਹੈਰਾਨ ਹੈ। ਇਸ ਲਈ ਚੀਨ ਬਲੈਕ ਟਾਪ ਤੇ ਹੈਲਮਟ ਟਾਪ ਦੇ ਆਸ ਪਾਸ ਆਪਣੀਆਂ ਸਰਗਰਮੀਆਂ ਵਧਾ ਰਿਹਾ ਹੈ। ਚੀਨੀ ਕੈਂਪ ਸੈਟੇਲਾਈਟ ਫੋਟੋਆਂ ਵਿੱਚ ਦਿਖਾਈ ਦੇ ਰਹੇ ਹਨ।

ਦੱਸ ਦਈਏ ਕਿ ਫਿੰਗਰ-4 ਖੇਤਰ ਵਿੱਚ ਮੌਜੂਦ ਚੀਨੀ ਫੌਜਾਂ ‘ਤੇ ਨਿਰੰਤਰ ਨਜ਼ਰ ਰੱਖਣ ਲਈ ਭਾਰਤੀ ਫੌਜ ਨੇ ਪਹਾੜੀ ਚੋਟੀਆਂ ਤੇ ਰਣਨੀਤਕ ਟਿਕਾਣਿਆਂ ‘ਤੇ ਵਾਧੂ ਫੌਜ ਭੇਜੀ ਹੈ। ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ ‘ਤੇ ਫਿੰਗਰ-4 ਤੋਂ ਫਿੰਗਰ -8 ਤੱਕ ਦੇ ਖੇਤਰਾਂ ਵਿੱਚ ਚੀਨੀ ਫੌਜਾਂ ਮੌਜੂਦ ਹਨ, ਪਰ ਕਈ ਉੱਚੀਆਂ ਚੋਟੀਆਂ ਉੱਤੇ ਭਾਰਤੀ ਫੌਜ ਦੇ ਨਿਯੰਤਰਣ ਤੋਂ ਬਾਅਦ ਚੀਨ ਦੀ ਚਿੰਤਾ ਵਧ ਰਹੀ ਹੈ।

Related posts

ਅਧਿਆਪਕਾਂ ਨੂੰ ਬਿਹਤਰ ਸਿੱਖਿਆ ਦੇ ਕੇ ਵਿਦਿਆਰਥੀਆਂ ਨੂੰ ਮੁਲਕ ਦਾ ਅਨਮੋਲ ਸਰਮਾਇਆ ਬਣਾਉਣ ਲਈ ਆਖਿਆ

On Punjab

ਦਿੱਲੀ ਵਾਲੇ ਪੰਜਾਬ-ਹਰਿਆਣਾ ਦੇ ਧੂੰਏਂ ਤੋਂ ਔਖੇ ਤਾਂ ਭਾਰਤ-ਚੀਨ ਦੇ ਕੂੜੇ ਤੋਂ ਅਮਰੀਕਾ ਪ੍ਰੇਸ਼ਾਨ

On Punjab

ਜੇ ਅਸੀਂ ਵਿਰੋਧ ਨਾ ਕੀਤਾ ਹੁੰਦਾ ਤਾਂ ਦਿੱਲੀ ਵਾਸੀ ਪਾਣੀ ਤੋਂ ਵਾਂਝੇ ਹੋ ਜਾਂਦੇ: ਕੇੇਜਰੀਵਾਲ

On Punjab