PreetNama
ਖਾਸ-ਖਬਰਾਂ/Important News

ਅਮਰੀਕਾ: 24 ਘੰਟਿਆਂ ‘ਚ 20000 ਤੋਂ ਵੱਧ ਕੋਰੋਨਾ ਕੇਸ, ਕੁੱਲ ਅੰਕੜਾ 20 ਲੱਖ 66 ਹਜ਼ਾਰ ਤੋਂ ਪਾਰ

ਵਾਸ਼ਿੰਗਟਨ: ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ ਅਮਰੀਕਾ ‘ਚ ਹੈ। ਹਾਲਾਂਕਿ ਕੋਰੋਨਾ ਕੇਸ ਵਧਣ ਦੀ ਰਫ਼ਤਾਰ ਪਹਿਲਾਂ ਤੋਂ ਘੱਟ ਹੋ ਗਈ ਹੈ। ਇਸ ਦੇ ਬਾਵਜੂਦ ਅਮਰੀਕਾ ਬੁਰੀ ਤਰ੍ਹਾਂ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਹੇਠ ਹੈ। ਬੁੱਧਵਾਰ 20,852 ਨਵੇਂ ਕੇਸ ਸਾਹਮਣੇ ਆਏ ਜਦਕਿ 982 ਲੋਕਾਂ ਦੀ ਮੌਤ ਹੋ ਗਈ। ਅਮਰੀਕਾ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 20,66,000 ਤੋਂ ਪਾਰ ਪਹੁੰਚ ਚੁੱਕਾ ਹੈ।

ਵਰਲਡੋਮੀਟਰ ਮੁਤਾਬਕ ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆਂ ਵੀਰਵਾਰ ਸਵੇਰ ਤਕ ਵਧ ਕੇ 20,66,000 ਤੋਂ ਪਾਰ ਪਹੁੰਚ ਗਈ। ਅਮਰੀਕਾ ‘ਚ ਕੁੱਲ 1,15,130 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਅੱਠ ਲੱਖ ਲੋਕ ਤੰਦਰੁਸਤ ਵੀ ਹੋਏ ਹਨ।

ਮੌਜੂਦਾ ਸਮੇਂ ਕਰੀਬ 11,47,000 ਲੋਕਾਂ ਦਾ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਅਮਰੀਕਾ ‘ਚ ਛੇ ਫੀਸਦ ਕੋਰੋਨਾ ਪੀੜਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 33 ਫੀਸਦ ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।

ਅਮਰੀਕਾ ‘ਚ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਨਿਊਯਾਰਕ ਹੈ। ਜਿੱਥੇ 4,01,333 ਕੇਸ ਸਾਹਮਣੇ ਆਏ ਹਨ। ਇੱਥੇ 30,680 ਲੋਕਾਂ ਦੀ ਮੌਤ ਹੋ ਚੁੱਕੀ ਹੈ।

Related posts

ਸੰਯੁਕਤ ਰਾਸ਼ਟਰ ਦੀਆਂ ਤਿੰਨ ਅਹਿਮ ਕਮੇਟੀਆਂ ‘ਚ ਮੈਂਬਰ ਬਣਿਆ ਭਾਰਤ

On Punjab

ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਦੇ ਘਰ ਚੋਰੀ, ਪੇਂਟਰ ਗ੍ਰਿਫ਼ਤਾਰ

On Punjab

Smart Phone: ਨੇਤਰਹੀਣਾਂ ਨੂੰ ਸਮਾਰਟਫੋਨ ਬੋਲ ਕੇ ਦੱਸੇਗਾ, ਕਿੰਨੇ ਦਾ ਹੈ ਨੋਟ

Pritpal Kaur