PreetNama
ਖਾਸ-ਖਬਰਾਂ/Important News

ਅਮਰੀਕਾ : ਸੈਲਾਨੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ, 6 ਦੀ ਮੌਤ

ਅਮਰੀਕਾ ਦੇ ਪੱਛਮੀ ਵਰਜੀਨੀਆ ਵਿੱਚ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਇੱਕ ਵੀਅਤਨਾਮ-ਯੁੱਗ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਅਤੇ ਉਸ ‘ਚ ਅੱਗ ਲੱਗ ਗਈ, ਜਿਸ ਵਿੱਚ ਸਵਾਰ ਸਾਰੇ ਛੇ ਲੋਕਾਂ ਦੀ ਮੌਤ ਹੋ ਗਈ।

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਇੱਕ ਬੈੱਲ UH-1B “Huey” ਹੈਲੀਕਾਪਟਰ ਬੁੱਧਵਾਰ ਨੂੰ ਲੋਗਾਨ ਕਾਉਂਟੀ ਵਿੱਚ ਰੂਟ 17 ‘ਤੇ ਕਰੈਸ਼ ਹੋ ਗਿਆ।

ਲੋਗਾਨ ਕਾਉਂਟੀ ਦੀ ਐਮਰਜੈਂਸੀ ਐਂਬੂਲੈਂਸ ਸਰਵਿਸਿਜ਼ ਅਥਾਰਟੀ ਦੇ ਸੰਚਾਲਨ ਦੇ ਮੁਖੀ ਰੇ ਬ੍ਰਾਇਨਟ ਨੇ ਕਿਹਾ ਕਿ ਜਹਾਜ਼ ਵਿਚ ਸਵਾਰ ਸਾਰੇ ਛੇ ਲੋਕ ਮਾਰੇ ਗਏ ਸਨ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਸਥਾਨਕ ਹਵਾਈ ਅੱਡੇ ਨੇੜੇ ਹਾਈਵੇਅ ‘ਤੇ ਹਾਦਸਾਗ੍ਰਸਤ ਹੋ ਗਿਆ।

Related posts

ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਵਿੱਚ ਮੀਂਹ ਨੇ ਲਈਆਂ 10 ਜਾਨਾਂ

On Punjab

ਅਮਰੀਕਾ `ਚ ਸਿੱਖ ਟੈਕਸੀ ਡਰਾਇਵਰ `ਤੇ ਹਮਲਾ ਕਰਨ ਵਾਲੇ ਨੂੰ 15 ਮਹੀਨੇ ਦੀ ਕੈਦ

Pritpal Kaur

ਹੁਣ ਸਿੱਧੀ ਮੁੱਖ ਮੰਤਰੀ ਨੂੰ ਕਰੋ ਕੰਮਚੋਰ ਅਫਸਰਾਂ ਦੀ ਸ਼ਿਕਾਇਤ

On Punjab