76.46 F
New York, US
June 27, 2025
PreetNama
ਖਾਸ-ਖਬਰਾਂ/Important News

ਅਮਰੀਕਾ ਸਣੇ 15 ਦੇਸ਼ਾਂ ਨੇ ਤਾਲਿਬਾਨ ਨੂੰ ਕੀਤੀ ਸ਼ਾਂਤੀ ਦੀ ਅਪੀਲ, ਕਿਹਾ-ਛੱਡ ਦਿਓ ਹਥਿਆਰ

ਅਫਗਾਨਿਸਤਾਨ ’ਚ ਚੱਲ ਰਹੀ ਭਿਆਨਕ ਲੜਾਈ ਨੂੰ ਰੋਕਣ ਲਈ 15 ਦੇਸ਼ਾਂ ਦੇ ਨੁਮਾਇੰਦਿਆਂ ਨੇ ਤਾਲਿਬਾਨ ਨਾਲ ਜੰਗ ਨੂੰ ਰੋਕਣ ਦੀ ਅਪੀਲ ਕੀਤੀ ਹੈ। ਦ ਖਾਣਾ ਪ੍ਰੈੱਸ ਨੇ ਦੱਸਿਆ ਹੈ ਕਿ ਆਸਟ੍ਰੇਲੀਆ, ਕੈਨੇਡਾ, ਚੈੱਕ ਗਣਰਾਜ, ਡੈਨਮਾਰਕ, ਯੂਰੋਪ ਸੰਘ ਦੇ ਪ੍ਰਤੀਨਿਧੀਮੰਡਲ, ਪ੍ਰਤੀਨਿਧੀ ਸਪੇਨ, ਸਵੀਡਨ, ਯੂਨਾਈਟੇ ਕਿੰਗਡਮ ਤੇ ਅਮਰੀਕਾ ਦੁਆਰਾ ਇਹ ਸੰਯੁਕਤ ਬਿਆਨ ਜਾਰੀ ਕੀਤਾ ਗਿਆ ਹੈ।

ਅਫਗਾਨ ਸਰਕਾਰ ਤੇ ਤਾਲਿਬਾਨ ਵਿਚਕਾਰ ਦੋਹਾ ਸ਼ਾਂਤੀ ਗੱਲਬਾਤ ’ਚ ਸੀਜਫਾਇਰ ’ਤੇ ਸਹਿਮਤੀ ਨਾ ਬਣਨ ਤੋਂ ਬਾਅਦ ਇਹ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਹਾਲ ਦੇ ਦਿਨਾਂ ’ਚ ਅਫਗਾਨ ਨੇਤਾਵਾਂ ਦਾ ਇਕ ਵਫਦ ਕਤਰ ਦੀ ਰਾਜਧਾਨੀ ਦੋਹਾ ’ਚ ਤਾਲਿਬਾਨ ਨਾਲ ਮਿਲਿਆ ਸੀ, ਪਰ ਤਾਲਿਬਾਨ ਵੱਲੋ ਇਸ ’ਤੇ ਜਾਰੀ ਬਿਆਨ ’ਚ ਸੀਜਫਾਇਰ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵਿਦੇਸ਼ੀ ਮਿਸ਼ਨਾਂ ਨੇ ਇਸ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਤਾਲਿਬਾਨ ਨਾਲ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਨਾਲ ਪਹਿਲਾਂ ਅਮਰੀਕਾ ਨੇ ਦੋਹਾ ’ਚ ਅਫਗਾਨ ਸਰਕਾਰ ਤੇ ਤਾਲਿਬਾਨ ਦੀ ਬੈਠਕ ਨੂੰ ਇਕ ਸਕਾਰਾਤਮਕ ਕਰਦ ਕਰਾਰ ਦਿੱਤਾ ਸੀ।

Related posts

Snow Storm : ਅਮਰੀਕਾ ‘ਚ ਬਰਫ਼ੀਲੇ ਤੂਫਾਨ ਕਾਰਨ ਏਅਰਲਾਈਨਜ਼ ਪ੍ਰਭਾਵਿਤ, 1400 ਤੋਂ ਵੱਧ ਉਡਾਣਾਂ ਰੱਦ

On Punjab

‘ਇੱਕ ਦੇਸ਼, ਇੱਕ ਚੋਣ’ ’ਤੇ ਬਹਿਸ ਲੋਕਤੰਤਰ ਲਈ ਅਹਿਮ: ਮੋਦੀ

On Punjab

ਰੇਲ ਲਾਈਨ ਪੁੱਟਣ ਦਾ ਮਾਮਲਾ: ਜਰਮਨ ਰੇਲ ਨੈਟਵਰਕ ਨੇ ਯਾਤਰੀਆਂ ਨੂੰ ਸੁਚੇਤ ਕੀਤਾ

On Punjab