PreetNama
ਖਾਸ-ਖਬਰਾਂ/Important News

ਅਮਰੀਕਾ: ਭਰੇ ਮੇਲੇ ‘ਚ ਅੰਨ੍ਹੇਵਾਹ ਫਾਇਰਿੰਗ, ਕਈ ਜ਼ਖ਼ਮੀ

ਸੈਨ ਹੋਜ਼ੇ: ਕੈਲੀਫੋਰਨੀਆ ਦੇ ਸ਼ਹਿਰ ਗਿਲਰੌਏ ਵਿੱਚ ਜਾਰੀ ਸਾਲਾਨਾ ਗਾਰਲਿਕ (ਲਸਣ) ਮੇਲੇ ’ਚ ਕਿਸੇ ਵਿਅਕਤੀ ਵੱਲੋਂ ਅਚਾਨਕ ਅੰਨ੍ਹੇਵਾਹ ਗੋਲ਼ੀਬਾਰੀ ਕਰ ਦਿੱਤੀ, ਜਿਸ ਕਾਰਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਥਾਨਕ ਸਮੇਂ ਮੁਤਾਬਕ ਘਟਨਾ ਐਤਵਾਰ ਸ਼ਾਮ ਸਮੇਂ ਵਾਪਰੀ ਹੈ।ਸਥਾਨਕ ਮੀਡੀਆ ਮੁਤਾਬਕ ਗਿਲਰੌਏ ਦਾ ਇਹ ਗਾਰਲਿਕ ਫੈਸਟੀਵਲ ਦੇਸ਼ ਦੇ ਵੱਡੇ ਸਮਾਗਮਾਂ ਵਿੱਚੋਂ ਇੱਕ ਹੈ। ਗਿਲਰੌਏ ਅਮਰੀਕਾ ਦੇ ਪ੍ਰਮੁੱਖ ਸ਼ਹਿਰ ਸੈਨ ਹੋਜ਼ੇ (San Jose) ਤੋਂ 48 ਕਿਲੋਮੀਟਰ ਦੂਰ ਹੈ। ਐਤਵਾਰ ਨੂੰ ਛੁੱਟੀ ਵਾਲੇ ਦਿਨ ਅਤੇ ਸ਼ਾਮ ਦੇ ਸਮੇਂ ਕਰਕੇ ਮੇਲੇ ਵਿੱਚ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ।

ਚਸ਼ਮਦੀਦ ਗਵਾਹਾਂ ਮੁਤਾਬਕ 35 ਕੁ ਸਾਲਾਂ ਦੇ ਗੋਰੇ ਵਿਅਕਤੀ ਨੇ ਆਪਣੀ ਬੰਦੂਕ ‘ਚੋਂ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਉਸ ਨੇ ਹਰ ਦਿਸ਼ਾ ਵੱਲ 40 ਤੋਂ ਵੱਧ ਗੋਲ਼ੀਆਂ ਚਲਾਈਆਂ। ਘਟਨਾ ‘ਤੇ ਰਾਹਤ ਕਾਰਜ ਜਾਰੀ ਹਨ। ਅਜਿਹੇ ਵਿੱਚ ਮੌਤਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Related posts

ਗਾਜ਼ਾ ’ਚ ਕਹਿਰ: ਇਜ਼ਰਾਇਲੀ ਹਮਲਿਆਂ ’ਚ 38 ਦੀ ਮੌਤ

On Punjab

ਕੈਨੇਡੀਅਨ ਜਵਾਨਾਂ ਦੇ ਭੰਗੜੇ ਨੇ ਲੁੱਟੇ ਦਿਲ

On Punjab

ਜਾਸੂਸੀ ਮਾਮਲਾ: ਅਦਾਲਤ ਵੱਲੋਂ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜ਼ੀ ਰੱਦ

On Punjab