ਅਮਰੀਕਾ ਤੇ ਚੀਨ ਦੇ ਵਿਚਕਾਰ trade war ਇਕ ਵਾਰ ਫਿਰ ਜ਼ੋਰ ਫੜਦੀ ਨਜ਼ਰ ਆ ਰਹੀ ਹੈ। ਚੀਨ ਦੀਆਂ ਪੰਜ ਕੰਪਨੀਆਂ ’ਤੇ ਅਮਰੀਕਾ ਨੇ ਪਾਬੰਦੀ ਲਾ ਦਿੱਤੀ ਹੈ। ਅਮਰੀਕਾ ਨੇ ਚੀਨ ਦੀਆਂ ਇਨ੍ਹਾਂ ਪੰਜ ਕੰਪਨੀਆਂ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਦੁਆਰਾ ਕਈ ਚੀਨੀ ਕੰਪਨੀਆਂ ਨੂੰ ਬੈਨ ਕੀਤਾ ਜਾ ਚੁੱਕਾ ਹੈ
ਵਿਦੇਸ਼ ਨੀਤੀ ਦੇ ਤਹਿਤ ਅਮਰੀਕਾ ਨੇ ਸ਼ਿਨਜਿਆਂਗ GCL New Energy Material Technology, Xinjiang Dakou New Energy, Xinjiang East Hope Nonferrous Metals, Hoshine Silicon Industry (ਸ਼ਾਨਸ਼ਾਨ) ਤੇ ਸ਼ਿਨਜਿਆਂਗ ਪ੍ਰੋਡਕਸ਼ਨ ਐਂਡ ਕੰਸਟਰਕਸ਼ਨ ਕਾਪਰਸ ’ਤੇ ਕਾਰਵਾਈ ਕੀਤੀ ਹੈ। ਅਮਰੀਕੀ ਸਰਕਾਰ ਨੇ ਪਤਾ ਲੱਗਾ ਕਿ ਪੰਜ ਕੰਪਨੀਆਂ ਧਾਰਮਿਕ ਤੇ ਜਾਤੀ ਆਧਾਰ ’ਤੇ ਘੱਟ ਗਿਣਤੀ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਨਾ ਕਰ ਰਹੀ ਹੈ। ਇਸ ’ਚ ਦਮਨ, ਜ਼ਬਰਨ ਸ਼ਰਮ ਤੇ ਉੱਚ ਤਕਨੀਕ ਨਿਗਰਾਨੀ ਦੇ ਅਭਿਆਨ ਸ਼ਾਮਲ ਹਨ।
ਇਸ ਤੋਂ ਪਹਿਲਾਂ ਵੀ ਅਮਰੀਕਾ ਨੇ military-industrial Zone ਨਾਲ ਜੁੜੀਆਂ ਚੀਨ ਦੀਆਂ 28 ਕੰਪਨੀਆਂ ਨੂੰ ਬੈਨ ਕਰ ਕੇ ਉਨ੍ਹਾਂ ’ਚ ਅਮਰੀਕੀ ਨਿਵੇਸ਼ ਨੂੰ ਰੋਕ ਦਿੱਤਾ ਸੀ। ਅਮਰੀਕੀ ਸਰਕਾਰ ਦੁਆਰਾ ਬਲੈਕ ਲਿਸਟ ਚੀਨੀ ਕੰਪਨੀਆਂ ’ਚ ਟੈਲੀਕਾਮ, ਕੰਸਟਰਕਸ਼ਨ ਤੇ technology sector ਦੀਆਂ ਕੰਪਨੀਆਂ ਸ਼ਾਮਲ ਸੀ। ਇਸ ਤੋਂ ਬਾਅਦ ਚੀਨੀ ਸਰਕਾਰ ਨੇ ਅਮਰੀਕੀ ਸਰਕਾਰ ਦੇ ਬਲੈਕ ਲਿਸਟ ਖ਼ਿਲਾਫ਼ ਵਿਰੋਧ ਜਤਾਇਆ ਸੀ।
ਦੱਸਣਯੋਗ ਹੈ ਕਿ ਪਿਛਲੇ ਸਾਲ ਭਾਰਤ ਨੇ ਵੀ ਚਾਈਨਾ ਦੇ ਕਰੀਬ 267 ਐਪ ਨੂੰ ਬੈਨ ਕਰ ਦਿੱਤਾ ਸੀ।