PreetNama
ਖਾਸ-ਖਬਰਾਂ/Important News

ਅਮਰੀਕਾ ਨੇ ਚੀਨ ਤੋਂ ਤਾਇਵਾਨ ਖ਼ਿਲਾਫ਼ ਦਬਾਅ ਖ਼ਤਮ ਕਰਨ ਨੂੰ ਕਿਹਾ

ਅਮਰੀਕਾ ਨੇ ਚੀਨ ਤੋਂ ਤਾਇਵਾਨ ਖ਼ਿਲਾਫ਼ ਦਬਾਅ ਖ਼ਤਮ ਕਰਨ ਦਾ ਸੱਦਾ ਦਿੰਦੇ ਹੋਏ ਜਲਡਮਰੂਮੱਧ ਸਮੱਸਿਆ ਦਾ ਸ਼ਾਂਤੀਪੂਰਨ ਹੱਲ ਕਰਨ ਨੂੰ ਕਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਪੋਲਿਤ ਬਿਊਰੋ ਦੇ ਮੈਂਬਰ ਤੇ ਵਿਦੇਸ਼ ਮਾਮਲੇ ਕਮਿਸ਼ਨ ਦੇ ਦਫ਼ਤਰ ਦੇ ਡਾਇਰੈਕਟਰ ਯਾਂਗ ਜਿਏਚੀ ਨਾਲ ਫੋਨ ’ਤੇ ਹੋਈ ਗੱਲਬਾਤ ’ਚ ਇਹ ਸੰਦੇਸ਼ ਦਿੱਤਾ।

ਫੋਨ ’ਤੇ ਗੱਲਬਾਤ ਦੌਰਾਨ ਬਲਿੰਕਨ ਨੇ ਹਾਂਗਕਾਂਗ ’ਚ ਲੋਕਤੰਤਰੀ ਮਾਪਦੰਡਾਂ ’ਚ ਗਿਰਾਵਟ ’ਤੇ ਅਮਰੀਕੀ ਚਿੰਤਾ ਤੋਂ ਜਾਣੂ ਕਰਵਾਇਆ। ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਨੇ ਸ਼ਿਨਜਿਆਂਗ ’ਚ ਮੁਸਲਿਮ ਉਈਗਰ ਕਤਲੇਆਮ ਤੇ ਫ਼ਿਰਕੇ ਹੋਰ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਗ਼ੈਰ ਮਨੁੱਖੀ ਅੱਤਿਆਚਾਰ ਦਾ ਵੀ ਮੁੱਦਾ ਉਠਾਇਆ। ਵਿਦੇਸ਼ ਵਿਭਾਗ ਨੇ ਕਿਹਾ ਕਿ ਉਨ੍ਹਾਂ ਬੀਜਿੰਗ ਤੋਂ ਤਾਇਵਾਨ ਖ਼ਿਲਾਫ਼ ਦਬਾਅ ਖ਼ਤਮ ਕਰਨ ਤੇ ਜਲਡਮਰੂਮੱਧ ’ਚ ਤਣਾਅ ਵਧ ਰਿਹਾ ਹੈ। ਚੀਨ ਨੇ ਤਾਇਵਾਨ ਖ਼ਿਲਾਫ਼ ਸਿਆਸੀ ਦਬਾਅ ਤੇ ਹੋਰ ਖ਼ਤਰਾ ਵਧਾ ਦਿੱਤਾ ਹੈ। ਕਰੀਬ-ਕਰੀਬ ਹਰ ਰੋਜ਼ ਤਾਇਪੇ ਦੀ ਹਵਾਈ ਰੱਖਿਆ ਪ੍ਰਣਾਲੀ ਦੀ ਉਲੰਘਣਾ ਕੀਤੀ ਜਾ ਰਹੀ ਹੈ।

ਚੀਨ ਨੇ ਮਿਜ਼ਾਈਲ, ਰੱਖਿਆ ਪ੍ਰਣਾਲੀ ਤਾਇਨਾਤ ਕਰਨ ਦੀ ਅਮਰੀਕੀ ਯੋਜਨਾ ਦੀ ਨਿੰਦਾ ਕੀਤੀ

 

 

ਚੀਨ ਨੇ ਆਪਣੇ ਗੁਆਂਢੀ ਦੇਸ਼ਾਂ ’ਚ ਅਮਰੀਕਾ ਦੀ ਮਿਜ਼ਾਈਲ ਤੇ ਰੱਖਿਆ ਪ੍ਰਣਾਲੀ ਲਗਾਉਣ ਦੀ ਯੋਜਨਾ ਦੀ ਨਿੰਧਾ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਹਥਿਆਰਬੰਦੀ ’ਤੇ ਸੰਯੁਕਤ ਰਾਸ਼ਟਰ ਦੀ ਹਮਾਇਤ ਹਾਸਲ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਸ ਸਬੰਧੀ ਟਿੱਪਣੀ ਕੀਤੀ।

Related posts

ਸ਼ਹੀਦੀ ਦਿਵਸ ਮੌਕੇ ਕਰਵਾਏ ਜਾਣਗੇ ਲੜੀਵਾਰ ਸਮਾਗਮ

On Punjab

America: ਨਿਊਜਰਸੀ ਜਾ ਰਹੇ ਜਹਾਜ਼ ‘ਚ ਸੱਪ ਮਿਲਣ ਤੋਂ ਬਾਅਦ ਮਚੀ ਤਰਥੱਲੀ, ਯਾਤਰੀਆਂ ਨੇ ਪਾਇਆ ਰੌਲਾ

On Punjab

ਮੰਤਰੀ ਭਗਵੰਤ ਮਾਨ ਨੇ Op Sindoor ਦੀ ਸਫਲਤਾ ‘ਤੇ ਸਵਾਲ ਉਠਾਏ, ਭਾਜਪਾ ਨੇ ‘ਪਾਕਿ ਨਾਲ ਖੜ੍ਹਨ’ ਦੇ ਦੋਸ਼ ਲਾਏ

On Punjab