PreetNama
ਖਾਸ-ਖਬਰਾਂ/Important News

ਅਮਰੀਕਾ ਨੂੰ ਰੂਸ ਦੀ ਕੋਰੋਨਾ ਵੈਕਸੀਨ ‘ਤੇ ਨਹੀਂ ਯਕੀਨ, ਪੁਤਿਨ ਵੱਲੋਂ ਬੇਹੱਦ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ

ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਮੰਗਲਵਾਰ ਐਲਾਨ ਕੀਤਾ ਕਿ ਉਨ੍ਹਾਂ ਦੇ ਦੇਸ਼ ਨੇ ਕੋਰੋਨਾ ਵਾਇਰਸ ਖਿਲਾਫ ਦੁਨੀਆਂ ਦੀ ਪਹਿਲੀ ਵੈਕਸੀਨ ਵਿਕਸਿਤ ਕਰ ਲਈ ਹੈ। ਜੋ ਕੋਰੋਨਾ ਵਾਇਰਸ ਨਾਲ ਨਜਿੱਠਣ ‘ਚ ਬਹੁਤ ਪ੍ਰਭਾਵੀ ਢੰਗ ਨਾਲ ਕੰਮ ਕਰਦਾ ਹੈ ਤੇ ਸਥਾਈ ਰੋਗ ਪ੍ਰਤੀਰੋਧਕ ਸਮਰੱਥਾ ਦਾ ਨਿਰਮਾਣ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੀਆਂ ਬੇਟੀਆਂ ‘ਚੋਂ ਇਕ ਨੂੰ ਇਹ ਟੀਕਾ ਪਹਿਲਾਂ ਦਿੱਤਾ ਜਾ ਚੁੱਕਾ ਹੈ।

ਪੁਤਿਨ ਨੇ ਕਿਹਾ ਕੋਰੋਨਾ ਵਾਇਰਸ ਖਿਲਾਫ ਦੁਨੀਆਂ ‘ਚ ਪਹਿਲੀ ਵਾਰ ਟੀਕਾ ਵਿਕਸਿਤ ਕੀਤਾ ਗਿਆ ਹੈ। ਅਧਿਕਾਰਤ ਸਮਾਚਾਰ ਏਜੰਸੀ ਤਾਸ ਨੇ ਪੁਤਿਨ ਦੇ ਹਵਾਲੇ ਨਾਲ ਕਿਹਾ, “ਮੈਂ ਜਾਣਦਾ ਹਾਂ ਕਿ ਇਹ ਬਹੁਤ ਹੀ ਪ੍ਰਭਾਵੀ ਢੰਗ ਨਾਲ ਕੰਮ ਕਰਦਾ ਹੈ ਤੇ ਇਕ ਸਥਾਈ ਰੋਗ ਪ੍ਰਤੀਰੋਧਕ ਸਮਰੱਥਾ ਦਾ ਨਿਰਮਾਣ ਕਰਦਾ ਹੈ।

ਪੁਤਿਨ ਦੇ ਐਲਾਨ ‘ਤੇ ਪ੍ਰਤੀਕਿਰਿਆ ਵਿਅਕਤ ਕਰਦਿਆਂ ਹੋਇਆਂ ਅਮਰੀਕਾ ਦੇ ਸਿਹਤ ਮੰਤਰੀ ਏਲੇਕਸ ਅਜ਼ਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਪਹਿਲਾ ਟੀਕਾ ਬਣਾਉਣ ਦੀ ਥਾਂ ਕੋਰੋਨਾ ਵਾਇਰਸ ਖਿਲਾਫ ਇਕ ਪ੍ਰਭਾਵੀ ਤੇ ਸੁਰੱਖਿਅਤ ਟੀਕਾ ਬਣਾਉਣਾ ਜ਼ਿਆਦਾ ਮਹੱਤਵਪੂਰਨ ਹੈ।’

ਤਾਇਵਾਨ ਦੀ ਯਾਤਰਾ ‘ਤੇ ਪਹੁੰਚੇ ਅਜਾਰ ਤੋਂ ਏਬੀਸੀ ਨੇ ਮੰਗਲਵਾਰ ਪੁੱਛਿਆ ਕਿ ਰੂਸ ਦੇ ਇਸ ਐਲਾਨ ਬਾਰੇ ਉਹ ਕੀ ਸੋਚਦੇ ਹਨ ਕਿ ਉਹ ਕੋਰੋਨਾ ਵਾਇਰਸ ਦੇ ਟੀਕੇ ਦਾ ਪੰਜੀਕਰਨ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

ਅਜਾਰ ਨੇ ਕਿਹਾ ‘ਵਿਸ਼ਾ ਪਹਿਲਾਂ ਟੀਕਾ ਬਣਾਉਣ ਦਾ ਨਹੀਂ ਹੈ। ਵਿਸ਼ਾ ਅਜਿਹਾ ਟੀਕਾ ਬਣਾਉਣ ਦਾ ਹੈ ਜੋ ਅਮਰੀਕੀ ਲੋਕਾਂ ਤੇ ਵਿਸ਼ਵ ਦੇ ਲੋਕਾਂ ਲਈ ਸੁਰੱਖਿਅਤ ਤੇ ਪ੍ਰਭਾਵੀ ਹੋਵੇ। ਉਨ੍ਹਾਂ ਕਿਹਾ ਕਿ ਟੀਕੇ ਦੀ ਸੁਰੱਖਿਆ ਅਤੇ ਇਸ ਦੇ ਪ੍ਰਭਾਵ ਨੂੰ ਸਾਬਿਤ ਕਰਨ ਲਈ ਪਾਰਦਰਸ਼ੀ ਡਾਟਾ ਹੋਣਾ ਮਹੱਤਵਪੂਰਨ ਹੈ।’

ਤੀਜੇ ਪਰੀਖਣ ਤੋਂ ਬਾਅਦ ਮਿਲਣੀ ਚਾਹੀਦੀ ਮਨਜੂਰੀ:

ਇੰਪੀਰੀਅਲ ਕਾਲਜ ਲੰਡਨ ‘ਚ ਰੋਗ ਪ੍ਰਤੀਰੋਧਕ ਸਮਰੱਥਾ ਵਿਗਿਆਨ ਦੇ ਪ੍ਰੋਫੈਸਰ ਡੈਨੀ ਆਲਟਮੈਨ ਨੇ ਵਿਗਿਆਨ ਮੀਡੀਆ ਕੇਂਦਰ ਤੋਂ ਕਿਹਾ ਕਿ ਪੂਰਨ ਪਰੀਖਣ ਤੋਂ ਪਹਿਲਾਂ ਟੀਕਾ ਜਾਰੀ ਕੀਤੇ ਜਾਣ ਨਾ ਚਿੰਤਾਵਾਂ ਵਧ ਗਈਆਂ ਹਨ। ਸੀਐਨਐਨ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਕਿ ਨਿਯਮਾਂ ਦੇ ਮੁਤਾਬਕ ਤੀਜੇ ਗੇੜ ਦੇ ਪਰੀਖਣ ਤੋਂ ਬਾਅਦ ਹੀ ਟੀਕੇ ਨੂੰ ਮਨਜੂਰੀ ਮਿਲਣੀ ਚਾਹੀਦੀ ਹੈ।

ਬੀਬੀਸੀ ਦੇ ਮੁਤਾਬਕ ਵਿਸ਼ਵ ਸਿਹਤ ਸੰਗਠਨ ਨੇ ਟੀਕੇ ਨਾਲ ਜੁੜੀਆਂ ਸਿਹਤ ਚਿੰਤਾਵਾਂ ‘ਚ ਪਿਛਲੇ ਹਫ਼ਤੇ ਰੂਸ ਨੂੰ ਕਿਹਾ ਸੀ ਕਿ ਉਹ ਕੋਵਿਡ-19 ਦਾ ਟੀਕਾ ਬਣਾਉਣ ਲਈ ਅੰਤਰ-ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੇ। ਰੂਸ ਦਾ ਟੀਕਾ ਵਿਸ਼ਵ ਸਿਹਤ ਸੰਗਠਨ ਦੇ ਉਨ੍ਹਾਂ ਛੇ ਟੀਕਿਆਂ ਦੀ ਸੂਚੀ ‘ਚ ਨਹੀਂ ਹੈ ਜੋ ਤੀਜੇ ਗੇੜ ਦੇ ਪਰੀਖਣ ਦੀ ਸਥਿਤੀ ‘ਚ ਪਹੁੰਚ ਚੁੱਕੇ ਹਨ।

Related posts

ਇਮਰਾਨ ਖਾਨ ਨੂੰ ਹੱਥੋਂ ਨਿਕਲਦੀ ਨਜ਼ਰ ਆ ਰਹੀ ਹੈ ਸਰਕਾਰ, ਜਾਣੋ ਉਨ੍ਹਾਂ ਨੇ ਜਨਤਾ ਨੂੰ ਕੀ ਕੀਤੀ ਹੈ ਅਪੀਲ

On Punjab

ਉਦਘਾਟਨੀ ਸਮਾਗਮ ਤੋਂ ਪਹਿਲਾਂ ਰੇਲ ਨੈੱਟਵਰਕ ’ਤੇ ਹਮਲਾ, ਅਥਲੀਟਾਂ ਸਣੇ ਯਾਤਰੀ ਪ੍ਰਭਾਵਿਤ

On Punjab

ਅਮਰੀਕਾ ’ਚ ਹੁਣ ਸਾਈਬਰ ਅਪਰਾਧ ਮੰਨੇ ਜਾਣਗੇ ਅੱਤਵਾਦੀ ਵਾਰਦਾਤ

On Punjab