67.21 F
New York, US
August 27, 2025
PreetNama
ਖਾਸ-ਖਬਰਾਂ/Important News

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਫਸ ਸਕਦੇ ਹਨ ਅਪਰਾਧਕ ਜਾਂਚ ‘ਚ, ਸਿਵਲ ਮਾਮਲੇ ਦੀ ਜਾਂਚ ਦੇ ਤੱਥ ਵਧਾਉਣਗੇ ਮੁਸ਼ਕਿਲਾਂ

 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਚੱਲ ਰਹੀਆਂ ਦੋ ਜਾਂਚਾਂ ਦੇ ਅੱਗੇ ਵਧਣ ਦੇ ਨਾਲ ਹੀ ਉਨ੍ਹਾਂ ਦੀਆਂ ਮੁਸੀਬਤਾਂ ਵੀ ਵੱਧ ਰਹੀਆਂ ਹਨ। ਟਰੰਪ ਦੇ ਖਿਲਾਫ਼ ਨਿਊਯਾਰਕ ਦੀ ਅਟਾਰਨੀ ਜਨਰਲ ਲੇਟੀਟੀਆ ਜੇਮਜ਼ ਦੇ ਦਫ਼ਤਰ ਵੱਲੋਂ ਕੀਤੀ ਜਾ ਰਹੀ ਸਿਵਲ ਮਾਮਲਿਆਂ ਦੀ ਜਾਂਚ ‘ਚ ਮਿਲੇ ਤੱਥ ਹੁਣ ਮੈਨਹਟਨ ਦੇ ਡਿਸਟਿ੍ਕਟ ਅਟਾਰਨੀ ਸਾਇਰਸ ਵੇਂਸ ਵੱਲੋਂ ਕੀਤੀ ਜਾ ਰਹੀ ਅਪਰਾਧਕ ਜਾਂਚ ‘ਚ ਸ਼ਾਮਲ ਕੀਤੇ ਜਾਣਗੇ।

ਅਮਰੀਕਾ ‘ਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦੇ ਤੋਂ ਹਟਣ ਮਗਰੋਂ ਉਨ੍ਹਾਂ ਦੇ ਤੇ ਪਰਿਵਾਰ ਦੇ ਖਿਲਾਫ਼ ਦੋ ਵੱਖ-ਵੱਖ ਜਾਂਚਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ‘ਚ ਇਕ ਜਾਂਚ ਨਿਊਯਾਰਕ ਦੇ ਅਟਾਰਨੀ ਜਨਰਲ ਦੇ ਦਫ਼ਤਰ ਤੋਂ ਹੋ ਰਹੀ ਹੈ। ਸਿਵਲ ਦੀ ਇਸ ਜਾਂਚ ਨੂੰ ਸੁਤੰਤਰ ਰੂਪ ਨਾਲ ਕੀਤਾ ਜਾ ਰਿਹਾ ਸੀ। ਇਸਦੇ ਇਲਾਵਾ ਮੈਨਹੱਟਣ ਦੇ ਡਿਸਟਿ੍ਕਟ ਅਟਾਰਨੀ ਵਲੋਂ ਟਰੰਪ ਆਰਗੇਨਾਈਜ਼ੇਸ਼ਨ ਦੇ ਖਿਲਾਫ਼ ਅਪਰਾਧਕ ਜਾਂਚ ਕੀਤੀ ਜਾ ਰਹੀ ਹੈ।

ਇਹ ਜਾਂਚ ਟਰੰਪ ਆਰਗੇਨਾਈਜ਼ੇਸ਼ਨ ਦੇ ਬੈਂਕ ਤੇ ਟੈਕਸ ਸਬੰਧੀ ਧੋਖਾਧੜੀ ਤੇ ਵਿੱਤੀ ਮਾਮਲਿਆਂ ‘ਚ ਗੜਬੜੀ ਕੀਤੀ ਜਾ ਰਹੀ ਹੈ। ਜਾਂਚ ਦੇ ਦਾਇਰੇ ‘ਚ ਪਰਿਵਾਰ ਦੇ ਮੈਂਬਰ ਵੀ ਹਨ। ਜਾਂਚ ‘ਚ ਸਹੀ ਤੱਥ ਸਾਹਣਣੇ ਆ ਸਕਣ, ਇਸ ਲਈ ਡਿਸਟਿ੍ਕਟ ਅਟਾਰਨੀ ਦੇ ਦਫ਼ਤਰ ਨੇ ਟਰੰਪ ਦੇ ਮੁੱਖ ਵਿੱਤੀ ਅਧਿਕਾਰੀ ਵੀਸਲਵਰਗ ‘ਤੇ ਸ਼ਿਕੰਜਾ ਕੱਸਿਆ ਹੈ, ਜਿਸ ਨਾਲ ਟਰੰਪ ਤੇ ਉਨ੍ਹਾਂ ਦੀ ਕੰਪਨੀ ਖ਼ਿਲਾਫ਼ ਜਾਂਚ ‘ਚ ਸਹਿਯੋਗ ਮਿਲਦਾ ਰਹੇ।ਹੁਣ ਟਰੰਪ ਆਰਗੇਨਾਈਜੇਸ਼ਨ ਨੂੰ ਨਿਊਯਾਰਕ ਅਟਾਰਨੀ ਜਨਰਲ ਲੇਟਿਟੀਆ ਜੇਮਸ ਦੇ ਦਫ਼ਤਰ ਤੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਖ਼ਿਲਾਫ਼ ਚੱਲ ਰਹੀ ਸਿਵਿਲ ਜਾਂਚ ‘ਚ ਮਿਲੇ ਤੱਥਾਂ ਨੂੰ ਅਪਰਾਧਿਕ ਜਾਂਚ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਹੁਣ ਇਨ੍ਹਾਂ ਦੋਵਾਂ ਜਾਂਚਾਂ ਨੂੰ ਸਾਂਝੇ ਤੌਰ ‘ਤੇ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਈ ਨਿਊਯਾਰਕ ਦੇ ਅਟਾਰਨੀ ਜਨਰਲ ਦਫ਼ਤਰ ਦੇ ਦੋ ਸਹਾਇਕ ਅਟਾਰਨੀ ਜਨਰਲ ਅਪਰਾਧਿਕ ਜਾਂਚ ‘ਚ ਸਹਿਯੋਗ ਕਰਨ ਲਈ ਡਿਸਟਿ੍ਕਟ ਅਟਾਰਨੀ ਜਨਰਲ ਦੀ ਟੀਮ ‘ਚ ਸ਼ਾਮਲ ਹੋਣਗੇ।

Related posts

‘ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼

On Punjab

ਬ੍ਰਿਟਿਸ਼ MP ਦਾ ਦਾਅਵਾ, ਫੈਕਟਰੀ ਉਦਘਾਟਨ ਸਮਾਗਮ ‘ਚ ਸਾਹਮਣੇ ਆਏ ਕਿਮ ਹਨ ਨਕਲੀ

On Punjab

ਅਫ਼ਗਾਨਿਸਤਾਨ ‘ਚ ਨਾਟੋ ਦੀ ਏਅਰ ਸਟ੍ਰਾਈਕ, 30 ਅੱਤਵਾਦੀ ਢੇਰ

On Punjab