PreetNama
ਖਾਸ-ਖਬਰਾਂ/Important News

ਅਮਰੀਕਾ ਦੇ ਫਲੋਰਿਡਾ ‘ਚ ਪਤਨੀ ਨੂੰ 17 ਵਾਰ ਚਾਕੂ ਮਾਰਨ ਵਾਲੇ ਭਾਰਤੀ ਨੂੰ ਹੋਈ ਉਮਰ ਕੈਦ

ਅਮਰੀਕਾ ਦੇ ਫਲੋਰਿਡਾ ਸੂਬੇ ਵਿਚ ਆਪਣੀ ਪਤਨੀ ਦੀ ਹੱਤਿਆ ਕਰਨ ਵਾਲੇ ਭਾਰਤੀ ਫਿਲਿਪ ਮੈਥਿਊ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਸਪਤਾਲ ਬ੍ਰੋਵਾਰਡ ਹੈਲਥ ਕੋਰਲ ਸਪਿ੍ਰੰਗ ਦੇ ਪਾਰਕਿੰਗ ਲਾਟ ਵਿਚ 2020 ਵਿਚ ਫਿਲਿਪ ਨੇ 26 ਸਾਲਾ ਮੇਰਿਨ ਜੋਏ ’ਤੇ 17 ਵਾਰ ਚਾਕੂ ਨਾਲ ਵਾਰ ਕੀਤਾ ਤੇ ਫਿਰ ਉਸ ਨੂੰ ਕਾਰ ਨਾਲ ਦਰੜ ਕੇ ਭੱਜ ਗਿਆ। ਹਸਪਤਾਲ ਵਿਚ ਨਰਸ ਮੇਰਿਨ ਨੇ ਖ਼ਰਾਬ ਸਬੰਧਾਂ ਕਾਰਨ ਭੱਜਣ ਦੀ ਯੋਜਨਾ ਬਣਾਈ ਸੀ। ਫਿਲਿਪ ਨੇ ਸ਼ੁੱਕਰਵਾਰ ਨੂੰ ਦੋਸ਼ ਦਾ ਖੰਡਨ ਨਹੀਂ ਕੀਤਾ ਜਿਸ ਨਾਲ ਉਸ ਨੂੰ ਫਾਂਸੀ ਦੀ ਸਜ਼ਾ ਨਹੀਂ ਸੁਣਾਈ ਗਈ।

ਮੇੇਰਿਨ ਨਾਲ ਕੰਮ ਕਰਨ ਵਾਲੇ ਸਹਿਯੋਗੀ ਨੇ ਫਿਲਿਪ ਨੂੰ ਕਾਰ ਨਾਲ ਦਰੜਦੇ ਹੋਏ ਦੇਖਿਆ ਸੀ। ਸਾਥੀ ਮੁਲਾਜ਼ਮ ਉਸ ਨੂੰ ਬਚਾਉਣ ਲਈ ਨੱਠ ਪਿਆ ਸੀ। ਮੇਰਿਨ ਸਿਰਫ਼ ਇਹੀ ਕਹਿ ਰਹੀ ਸੀ, ‘ਮੇਰਾ ਇਕ ਬੱਚਾ ਹੈ।’ ਪੁਲਿਸ ਨੇ ਕਿਹਾ ਕਿ ਮਰਨ ਤੋਂ ਪਹਿਲਾਂ ਮੇਰਿਨ ਨੇ ਹਮਲਾਵਰ ਦੀ ਪਛਾਣ ਦੱਸ ਦਿੱਤੀ ਸੀ।

ਸ਼ੁੱਕਰਵਾਰ ਨੂੰ ਫਿਲਿਪ ਨੇ ਘਾਤਕ ਹਥਿਆਰ ਨਾਲ ਹਮਲੇ ਦੇ ਦੋਸ਼ ਦਾ ਬਚਾਅ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹਮਲੇ ਵਿਚ ਘਾਤਕ ਹਥਿਆਰ ਦੀ ਵਰਤੋਂ ਕਰਨ ਲਈ ਉਸ ਨੂੰ ਵੱਧ ਤੋਂ ਵੱਧ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਸੂਬੇ ਦੇ ਅਟਾਰਨੀ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਉਮਰ ਕੈਦ ਯਕੀਨੀ ਹੋਣ ਤੇ ਅਪੀਲ ਦਾ ਅਧਿਕਾਰ ਛੱਡਣ ਕਾਰਨ ਉਸ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ।

Related posts

ਮਨਜੂਰ ਅਹਿਮਦ ਪਸ਼ਤੀਨ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਲੰਡਨ ਵਿਖੇ ਪਸ਼ਤੀਨਾਂ ਦਾ ਵਿਰੋਧ ਪ੍ਰਦਰਸ਼ਨ

On Punjab

ਏਅਰ ਇੰਡੀਆ ਨੇ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂ

On Punjab

ਸੈਕਟਰ-22 ’ਚ ਲਾਈ ਆਰਜ਼ੀ ਸਟੇਜ ਖ਼ਿਲਾਫ਼ ਕਾਰਵਾਈ

On Punjab