PreetNama
ਖਾਸ-ਖਬਰਾਂ/Important News

ਅਮਰੀਕਾ ਦੇ ਪੰਜਾਬੀ ਰੈਸਟੋਰੈਂਟ ‘ਚ ਭੰਨਤੋੜ, ਸਪਰੇਅ ਨਾਲ ਲਿਖੇ ਨਸਲਵਾਦੀ ਨਾਅਰੇ

ਅਮਰੀਕਾ ਦੇ ਪੰਜਾਬੀ ਰੈਸਟੋਰੈਂਟ ‘ਚ ਭੰਨਤੋੜ, ਸਪਰੇਅ ਨਾਲ ਲਿਖੇ ਨਸਲਵਾਦੀ ਨਾਅਰੇ:ਵਾਸ਼ਿੰਗਟਨ : ਨਿਊ ਮੈਕਸੀਕੋ ਦੇ ਸਾਂਤਾ ਫੇ ਸਿਟੀ ‘ਚ ਇੱਕ ਸਿੱਖ ਵਿਅਕਤੀ ਦੇ ਰੈਸਤਰਾਂ ‘ਚ ਕੁੱਝ ਵਿਅਕਤੀਆਂ ਵੱਲੋਂ ਭੰਨਤੋੜ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਰੈਸਤਰਾਂ ਦੀਆਂ ਕੰਧਾਂ ‘ਤੇ ਨਫ਼ਰਤ ਭਰੇ ਸੰਦੇਸ਼ ਲਿਖ ਦਿੱਤੇ ਗਏ ਹਨ।

ਰੈਸਤਰਾਂ ਦੇ ਮਾਲਕ ਬਲਜੀਤ ਸਿੰਘ ਇਸ ਘਟਨਾ ਤੋਂ ਬੇਹੱਦ ਦੁਖੀ ਹਨ।ਜਾਣਕਾਰੀ ਅਨੁਸਾਰ ਸੈਂਟਾ ਫੇ ਵਿਚ ਇੰਡੀਆ ਪੈਲੇਸ ਰੈਸਟੋਰੈਂਟ ਵਿਚ ਲੱਗੇ ਨਿਗਰਾਨੀ ਕੈਮਰਿਆਂ ਦੀ ਫੁਟੇਜ ਤੋਂ ਸਾਹਮਣੇ ਆਇਆ ਕਿ ਕੁੱਝ ਵਿਅਕਤੀ ਭੰਨਤੋੜ ਕਰ ਰਹੇ ਹਨ ਅਤੇ ਕੰਧ ਉੱਤੇ ਸਪਰੇਅ ਨਾਲ ਨਸਲਵਾਦੀ ਨਾਅਰੇ ਲਿਖ ਰਹੇ ਹਨ।ਇਕ ਰਿਪੋਰਟ ਅਨੁਸਾਰ ਸੈਂਟਾ ਫੇ ਵਿਚ ਸਥਿਤ ਰੈਸਟੋਰੈਂਟ ਨੂੰ ਇਸ ਭੰਨਤੋੜ ਕਾਰਨ ਅੰਦਾਜ਼ਨ ਇਕ ਲੱਖ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਭੰਨਤੋੜ ਰੈਸਟੋਰੈਂਟ ਦੀ ਡਿਨਰ ਸਰਵਿਸ ਤੋਂ ਪਹਿਲਾਂ ਹੋਈ। ਸਥਾਨਕ ਪੁਲਿਸ ਤੇ ਐੱਫਬੀਆਈ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ, ਉੱਥੇ ਹੀ ਸਿੱਖ ਅਮਰੀਕੀ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਐੱਸਏਐੱਲਡੀਈਐੱਫ) ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

ਇਸ ਦੇ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਫਰਤ ਅਤੇ ਹਿੰਸਾ ਅਸਵਿਕਾਰਯੋਗ ਹੈ ਅਤੇ ਸਾਰੇ ਅਮਰੀਕੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਤਤਕਾਲ ਕਾਰਵਾਈ ਕਰਨੀ ਚਾਹੀਦੀ ਹੈ।

Related posts

Punjab Congress Crisis: ਪੰਜਾਬ ਕਾਂਗਰਸ ‘ਚ ਖ਼ਤਮ ਨਹੀਂ ਹੋ ਰਿਹਾ ਕਲੇਸ਼, ਆਗੂਆਂ ਨਾਲ ਮਿਲ ਰਹੇ ਹਨ ਰਾਹੁਲ ਗਾਂਧੀਪੰਜਾਬ ਕਾਂਗਰਸ ‘ਚ ਜਾਰੀ ਸੰਕਟ ਦਾ ਹੱਲ ਕੱਢਣ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਪਣੀ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਹੈ। ਰਾਹੁਲ ਲਗਾਤਾਰ ਆਪਣੇ ਰਿਹਾਇਸ਼ ‘ਤੇ ਪੰਜਾਬ ਕਾਂਗਰਸ ਦੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਮੁਖੀ ਆਗੂਆਂ ਨੂੰ ਮਿਲ ਰਹੇ ਹਨ। ਪੰਜਾਬ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਕਾਂਗਰਸ ਜਲਦ ਤੋਂ ਜਲਦ ਇਸ ਦਾ ਹੱਲ ਚਾਹੁੰਦੀ ਹੈ।

On Punjab

Watch: NASA ਨੇ ਪ੍ਰਾਪਤ ਕੀਤੀ ਵੱਡੀ ਸਫ਼ਲਤਾ, ਪ੍ਰਾਈਵੇਟ ਕੰਪਨੀ ਨੇ ਪਹਿਲੀ ਵਾਰ ਚੰਦ ‘ਤੇ ਉਤਾਰਿਆ ਲੈਂਡਰ; ‘ਓਡੀਸੀਅਸ’ ਦੱਖਣੀ ਧਰੁਵ ‘ਤੇ ਪਹੁੰਚਿਆ

On Punjab

ਅਫਗਾਨੀ ਪ੍ਰਵਾਸੀਆਂ ਨੇ ਦੁਨੀਆ ਭਰ ’ਚ ਪਾਕਿਸਤਾਨ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਅੱਤਵਾਦੀ ਸੰਗਠਨ ਤਾਲਿਬਾਨ ਦਾ ਸਮਰਥਨ ਕਰਨ ਦਾ ਹੈ ਦੋਸ਼

On Punjab