PreetNama
ਖਾਸ-ਖਬਰਾਂ/Important News

ਅਮਰੀਕਾ ਦੇ ਟੇਨੇਸੀ ਹੜ੍ਹ ਕਾਰਨ ਵਿਗੜੇ ਹਾਲਾਤ, ਇਕ ਦਿਨ ’ਚ 17 ਇੰਚ ਬਾਰਿਸ਼ ; 22 ਮਰੇ

ਅਮਰੀਕਾ ਦੇ ਪ੍ਰਾਂਤ ਟੇਨੇਸੀ (Tennessee) ’ਚ 17 ਇੰਚ ਬਾਰਿਸ਼ ਹੋਣ ਕਾਰਨ ਹੜ੍ਹ ਆਉਣ ਨਾਲ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ ਤਕਰੀਬਨ 55 ਲੋਕ ਲਾਪਤਾ ਹਨ। ਐਤਵਾਰ ਨੂੰ ਬਚਾਅ ਦਲ ਨੁਕਸਾਨੇ ਘਰਾਂ ਅਤੇ ਮਲਬੇ ’ਚ ਲੋਕਾਂ ਨੂੰ ਤਲਾਸ਼ਦੇ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਟੇਨੇਸੀ ਦੇ ਮੱਧ ਖੇਤਰ ’ਚ ਹੋਈ ਭਾਰੀ ਬਾਰਿਸ਼ ’ਚ ਗ੍ਰਾਮੀਣ ਇਲਾਕਿਆਂ ’ਚ ਸੜਕਾਂ ਬਹਿ ਗਈਆਂ, ਸੈੱਲਫੋਨ ਟਾਵਰ ਉੱਖੜ ਗਏ ਅਤੇ ਟੈਲੀਫੋਨ ਲਾਈਨਾਂ ਠੱਪ ਪੈ ਗਈਆਂ।

ਮਰਨ ਵਾਲਿਆਂ ’ਚ ਸ਼ਾਮਿਲ ਹਨ ਜੁੜਵਾ ਬੱਚੇ

ਹਮਫਰੇਜ ਕਾਓਂਟੀ ਸਕੂਲਜ਼ (Humphreys County Schools) ’ਚ ਸਿਹਤ ਤੇ ਸੁਰੱਖਿਆ ਨਿਰੀਖਣ ਕੋਆਰਡੀਨੇਟਰ ਕ੍ਰਿਸਟੀ ਬ੍ਰਾਓਨ ਨੇ ਦੱਸਿਆ ਕਿ ਐਮਰਜੈਂਸੀ ਸੇਵਾ ਕਰਮਚਾਰੀ ਲੋਕਾਂ ਦੀ ਘਰ-ਘਰ ਜਾ ਕੇ ਤਲਾਸ਼ ਕਰ ਰਹੇ ਹਨ। ਹਮਫਰੇਜ ਕਾਓਂਟੀ ਦੇ ਸ਼ੇਰਿਫ ਕ੍ਰਿਸ ਡੇਵਿਸ ਨੇ ਖੇਤਰ ’ਚ 22 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ’ਚ ਵਹੇ 55 ਲੋਕਾਂ ’ਚੋਂ ਜ਼ਿਆਦਾਤਰ ਨਜ਼ਦੀਕ ਦੇ ਇਲਾਕਿਆਂ ’ਚ ਰਹਿੰਦੇ ਸਨ, ਜਿਥੋਂ ਪਾਣੀ ਤੇਜ਼ੀ ਨਾਲ ਵਧਿਆ ਹੈ। ਮਰਨ ਵਾਲਿਆਂ ’ਚ ਦੋ ਜੁੜਵਾ ਬੱਚੇ ਵੀ ਹਨ। ਰਾਸ਼ਟਰੀ ਮੌਸਮ ਵਿਗਿਆਨ ਸੇਵਾ ਨੇ ਦੱਸਿਆ ਕਿ ਹਮਫਰੇਜ ਕਾਓਂਟੀ ’ਚ ਸ਼ਨੀਵਾਰ ਨੂੰ ਇਕ ਦਿਨ ਤੋਂ ਵੀ ਘੱਟ ਸਮੇਂ ’ਚ ਕਰੀਬ 17 ਇੰਚ (43 ਸੈਂਟੀਮੀਟਰ) ਬਾਰਿਸ਼ ਹੋਈ। ਟੇਨੇਸੀ ਦੇ ਗਵਰਨਰ ਬਿਲ ਲੀ ਨੇ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਹਾਲਾਤ ਬੇਹੱਦ ਭਿਆਨਕ ਹਨ।

Related posts

26 ਸਤੰਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ, ਕਾਂਗਰਸ ਦੀ ਵਿਦਿਆਰਥੀ ਜਥੇਬੰਦੀ NSUI ਦੇ ਸਾਬਕਾ ਪ੍ਰਧਾਨ ਭਾਜਪਾ ‘ਚ ਸ਼ਾਮਲ

On Punjab

ਪੈਰੋਲ ’ਤੇ ਸੁਣਵਾਈ: ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ ਅੰਮ੍ਰਿਤਪਾਲ ਸਿੰਘ

On Punjab

10 ਦਿਨਾਂ ਤੋਂ ਲਗਾਤਾਰ 5 ਡਿਗਰੀ ਤਾਪਮਾਨ ‘ਚ ਡਿਊਟੀ ਕਰ ਰਿਹਾ ਸੀ ਡਾਕਟਰ, ਹੋਈ ਮੌਤ

On Punjab