PreetNama
ਖਾਸ-ਖਬਰਾਂ/Important News

ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਸਿੱਖਾਂ ਦੀ ਚੜ੍ਹਤ

ਡੇਟਨ (ਅਮਰੀਕਾ): ਅਮਰੀਕਾ ਵਿੱਚ ਆਜ਼ਾਦੀ ਦਿਵਸ ਨੂੰ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ਼ਹਿਰਾਂ ਵਿੱਚ ਪਰੇਡ ਕੱਢੀਆਂ ਜਾਂਦੀਆਂ ਹਨ, ਜਿਸ ਵਿੱਚ ਵਿੱਦਿਅਕ ਅਦਾਰਿਆਂ ਦੇ ਬੈਂਡ ਹਿੱਸਾ ਲੈਂਦੇ ਹਨ।ਓਹਾਈਹੋ ਸੂਬੇ ਦੀ ਰਾਜਧਾਨੀ ਕੋਲੰਬਸ ਦੇ ਡਾਊਨ ਟਾਊਨ ਤੇ ਹਵਾਈ ਜਹਾਜ਼ ਦੀ ਜਨਮ ਭੂਮੀ ਵਜੋਂ ਜਾਣੇ ਜਾਂਦੇ ਸ਼ਹਿਰ ਡੇਟਨ ਵਿੱਚ ਵੀ ਇਸ ਮੌਕੇ ਪਰੇਡ ਕੱਢੀ ਗਈ।ਆਜ਼ਾਦੀ ਦੇ ਪ੍ਰੋਗਰਾਮਾਂ ਵਿੱਚ ਸਿੱਖਾਂ ਨੇ ਵੀ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਗੁਰੂ ਨਾਨਕ ਰਿਲੀਜੀਅਸ ਸੁਸਾਇਟੀ ਕੋਲੰਬਸ ਤੇ ਸਿੱਖ ਸੁਸਾਇਟੀ ਆਫ ਡੇਟਨ ਤੋ ਸਿੱਖ ਭਾਈਚਾਰਾ ਵੀ ਪਰੇਡ ਵਿੱਚ ਸ਼ਾਮਲ ਹੋਇਆ।ਡੇਟਨ ਦੇ ਨਾਲ ਲਗਦੇ ਸ਼ਹਿਰ ਸਪਰਿੰਗਫੀਲਡ ਦੀ ਜੋੜੀ ਅਵਤਾਰ ਸਿੰਘ ਤੇ ਸਰਬਜੀਤ ਕੌਰ ਨੇ ਉਚੇਚੇ ਤੌਰ ‘ਤੇ ਆਜ਼ਾਦੀ ਦਿਵਸ ਨਾਲ ਸਬੰਧਤ ਫਲੋਟ ਤਿਆਰ ਕੀਤਾ।

Related posts

ਗਣਤੰਤਰ ਦਿਵਸ ਪਰੇਡ: ਉੱਤਰ ਪ੍ਰਦੇਸ਼ ਦੀ ਝਾਕੀ ਪਹਿਲੇ ਸਥਾਨ ’ਤੇ

On Punjab

IndiGo : ਬੈਂਗਲੁਰੂ ਤੋਂ ਵਾਰਾਣਸੀ ਜਾ ਰਹੇ 137 ਯਾਤਰੀ ਵਾਲ-ਵਾਲ ਬਚੇ, ਤੇਲੰਗਾਨਾ ‘ਚ ਇੰਡੀਗੋ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

On Punjab

ਕੈਪਟਨ ਦੀ ਘੁਰਕੀ ਮਗਰੋਂ ਪੁਲਿਸ ਨੇ ਉਲੀਕੀ ਨਸ਼ਿਆਂ ਖਿਲਾਫ ਰਣਨੀਤੀ

On Punjab