PreetNama
ਖਾਸ-ਖਬਰਾਂ/Important News

ਅਮਰੀਕਾ ਦੀ ਪ੍ਰਸ਼ਾਂਤ ਖੇਤਰ ‘ਚ ਸਮੁੰਦਰੀ ਫ਼ੌਜ ਤਾਇਨਾਤੀ ਦੀ ਯੋਜਨਾ, ਚੀਨ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ

ਅਮਰੀਕਾ ਪ੍ਰਸ਼ਾਂਤ ਮਹਾਸਾਗਰ ਖੇਤਰ ‘ਚ ਚੀਨ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ ਕਰ ਰਿਹਾ ਹੈ। ਪੈਂਟਾਗਨ ਇਸ ਖੇਤਰ ‘ਚ ਸਥਾਈ ਤੌਰ ‘ਤੇ ਸਮੁੰਦਰੀ ਫ਼ੌਜ ਟਾਸਕ ਫੋਰਸ ਦੀ ਤਾਇਨਾਤੀ ‘ਤੇ ਵਿਚਾਰ ਕਰ ਰਿਹਾ ਹੈ। ਇਸ ‘ਚ ਉਸ ਦੇ ਮਿੱਤਰ ਦੇਸ਼ ਵੀ ਸਹਿਯੋਗੀ ਹੋਣਗੇ।

ਪੋਲੀਟਿਕੋ ਦੀ ਰਿਪੋਰਟ ਅਨੁਸਾਰ ਇਸ ਯੋਜਨਾ ‘ਚ ਜੰਗੀ ਅਭਿਆਸ ਕੀਤਾ ਜਾਣਾ ਵੀ ਸ਼ਾਮਲ ਹੈ। ਇਸ ਲਈ ਅਮਰੀਕੀ ਰੱਖਿਆ ਮੰਤਰੀ ਵੱਲੋਂ ਵਾਧੂ ਬਜਟ ਉਪਲੱਬਧ ਕਰਵਾਇਆ ਜਾ ਸਕਦਾ ਹੈ।

ਪੋਲੀਟਿਕੋ ‘ਚ ਲਾਰਾ ਸੈਲਿਗਮੇਨ ਨੇ ਲਿਖਿਆ ਹੈ ਕਿ ਇਨ੍ਹਾਂ ਦੋ ਕਦਮਾਂ ਨਾਲ ਚੀਨ ਨੂੰ ਪ੍ਰਸ਼ਾਂਤ ਮਹਾਸਾਗਰ ਖੇਤਰ ‘ਚ ਸਖ਼ਤ ਟੱਕਰ ਮਿਲੇਗੀ। ਅਮਰੀਕੀ ਯੋਜਨਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਇਸ ‘ਚ ਯੂਰਪੀ ਮਿੱਤਰ ਦੇਸ਼ਾਂ ਬਰਤਾਨੀਆ ਤੇ ਫਰਾਂਸ ਵਰਗੇ ਦੇਸ਼ਾਂ ਨੂੰ ਵੀ ਸ਼ਾਮਲ ਕਰੇਗਾ। ਇਸ ‘ਚ ਜਾਪਾਨ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੀ ਵੀ ਮੌਜੂਦਗੀ ਹੋ ਸਕਦੀ ਹੈ। ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਇਸ ਖੇਤਰ ‘ਚ ਉਸ ਦੀ ਤੇ ਮਿੱਤਰ ਦੇਸ਼ਾਂ ਦੀ ਲਗਾਤਾਰ ਮੌਜੂਦਗੀ ਰਹੇਗੀ ਤੇ ਚੀਨੀ ਸਮੁੰਦਰੀ ਫ਼ੌਜ ਦੀਆਂ ਸਰਗਰਮੀਆਂ ‘ਤੇ ਰੋਕ ਲਾਈ ਜਾ ਸਕੇਗੀ। ਇਸ ਯੋਜਨਾ ਦਾ ਮਕਸਦ ਖੇਤਰ ‘ਚ ਆਜ਼ਾਦ ਮਾਹੌਲ ਨਾਲ ਹੀ ਪੂਰੀ ਸੁਰੱਖਿਆ ਦੇ ਨਾਲ ਵਪਾਰ ਨੂੰ ਸੁਚਾਰੂ ਬਣਾਈ ਰੱਖਣਾ ਹੈ।

Related posts

ਸੈਣੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗਿਆ

On Punjab

Hallowean Stampade: ਦੱਖਣੀ ਕੋਰੀਆ ‘ਚ ਭਗਦੜ ‘ਚ 151 ਦੀ ਮੌਤ; ਭਾਰਤ ਸਮੇਤ ਕਈ ਦੇਸ਼ਾਂ ਨੇ ਪ੍ਰਗਟਾਇਆ ਦੁੱਖ

On Punjab

ਗੁਜਰਾਤ ਹਾਈ ਕੋਰਟ ਨੇ ਆਸਾਰਾਮ ਦੀ ਆਰਜ਼ੀ ਜ਼ਮਾਨਤ ਇੱਕ ਮਹੀਨਾ ਵਧਾਈ

On Punjab