PreetNama
ਖਾਸ-ਖਬਰਾਂ/Important News

ਅਮਰੀਕਾ ਦੀ ਇਰਾਨ ਵਿਚਾਲੇ ਖੜਕੀ, ਫੌਜ ਤਾਇਨਾਤ ਕਰਨ ਦਾ ਐਲਾਨ

ਵਾਸ਼ਿੰਗਟਨਅਮਰੀਕਾ ਨੇ ਓਮਾਨ ਦੀ ਖਾੜੀ ‘ਚ 13 ਜੂਨ ਨੂੰ ਦੋ ਤੇਲ ਟੈਂਕਰਾਂ ‘ਤੇ ਹੋਏ ਹਮਲੇ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਹਮਲੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪੈਂਟਾਗਨ ਵੱਲੋਂ ਜਾਰੀ ਤਸਵੀਰਾਂ ‘ਚ ਇਰਾਨ ਦੇ ਸੈਨਿਕ ਹਮਲੇ ਦਾ ਸ਼ਿਕਾਰ ਹੋਏ ਜਾਪਾਨ ਦੇ ਕੋਕੁਕਾ ਕਰੇਜੀਅਸ ਜਹਾਜ਼ ਤੋਂ ਧਮਾਕੇ ਵਾਲੀ ਸਾਮਗਰੀ ਹਟਾਉਂਦੇ ਹੋਏ ਨਜ਼ਰ ਆ ਰਹੇ ਹਨ।

 

ਇਨ੍ਹਾਂ ਸਭ ਦੇ ਦੌਰਾਨ ਅਮਰੀਕਾ ਨੇ ਮੱਧ ਪੂਰਬ ‘ਚ ਇੱਕ ਹਜ਼ਾਰ ਸੈਨਿਕ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਤਸਵੀਰਾਂ ‘ਚ ਬੇਸ਼ੱਕ ਇਰਾਨ ਦੇ ਸੈਨਿਕ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਗੁਨਾਹਗਾਰ ਕਿਹਾ ਜਾਵੇਇਸ ਦੇ ਪੱਕੇ ਸਬੂਤ ਨਹੀਂ ਹਨ। ਇਰਾਨ ਨੇ ਵੀ ਅਮਰੀਕਾ ਵੱਲੋਂ ਲੱਗੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।

 

 

ਉਧਰ ਇਰਾਨੀ ਮੀਡੀਆ ਮੁਤਾਬਕ ਦੋ ਜਹਾਜ਼ਾਂ ‘ਤੇ ਵੱਖਵੱਖ ਸਮੇਂ ਤਿੰਨ ਧਮਾਕੇ ਹੋਏ ਸੀ। ਇਰਾਨ ਦੀ ਜਲ ਸੈਨਾ ਨੇ ਹੀ ਜਾਨ ਬਚਾਉਣ ਲਈ ਪਾਣੀ ‘ਚ ਕੁੱਦੇ 44 ਕਰੂ ਮੈਂਬਰਾਂ ਨੂੰ ਬਚਾਇਆ ਸੀ। ਦੂਜੇ ਪਾਸੇ ਅਮਰੀਕਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਕਰੂ ਮੈਂਬਰਾਂ ਨੂੰ ਬਚਾਇਆ।

 

ਹੁਣ ਅਮਰੀਕਾ ਦੇ ਰੱਖਿਆ ਮੰਤਰੀ ਪੈਟ੍ਰਿਕ ਸ਼ੇਨਹਨ ਨੇ ਸੋਮਵਾਰ ਨੂੰ ਕਿਹਾ ਕਿ ਟਰੰਪ ਪ੍ਰਸਾਸ਼ਨ ਨੇ ਪੱਛਮੀ ਏਸ਼ੀਆ ‘ਚ ਆਪਣੇ ਇੱਕ ਹਜ਼ਾਰ ਤੋਂ ਜ਼ਿਆਦਾ ਫੌਜੀ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਸੈਨਹਨ ਨੇ ਕਿਹਾ ਕਿ ਮੈਂ ਮੱਧ ਪੂਰਬ ‘ਚ ਹਵਾਈ ਸੈਨਾਜਲ ਸੈਨਾ ਸਮੇਤ ਤਮਾਮ ਰੱਖਿਆ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਹਜ਼ਾਰ ਹੋਰ ਸੈਨਿਕਾਂ ਦੀ ਤਾਇਨਾਤੀ ਦੀ ਮਨਜ਼ੂਰੀ ਦਿੱਤੀ ਹੈ।

Related posts

ਕੋਰੋਨਾ ਸੰਕਟ ‘ਚ ਮਦਦ ਲਈ ਅੱਗੇ ਆਇਆ ਕੈਨੇਡਾ, ਭਾਰਤੀ ਰੈੱਡ ਕ੍ਰਾਸ ਸੁਸਾਇਟੀ ਨੂੰ ਦੇਵੇਗਾ 10 ਮਿਲੀਅਨ ਡਾਲਰ

On Punjab

Russia-Ukraine War : ਰੂਸ ਨੇ ਯੂਕਰੇਨ ‘ਤੇ ਕੀਤੇ ਲੜੀਵਾਰ ਧਮਾਕੇ, ਮਾਰੀਓਪੋਲ ਦੀਆਂ ਸੜਕਾਂ ‘ਤੇ ਪਈਆਂ ਲਾਸ਼ਾਂ

On Punjab

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਵੱਲੋਂ 50 ਰੁਪਏ ਦਾ ਸਿੱਕਾ ਲਾਂਚ, ਵੇਖੋ ਤਸਵੀਰਾਂ

On Punjab